12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

'ਡਰੱਗਜ਼ ਫ੍ਰੀ ਪੰਜਾਬ-ਨਸ਼ਿਆਂ ਨੂੰ ਨਾਂਹ ਕਹੋ' ਤੀਜੇ 'ਫੌਲ ਪਲੇ' ਬੈਡਮਿੰਟਨ ਚੈਂਪੀਅਨਸ਼ਿਪ ਦਾ ਪੋਸਟਰ ਜਾਰੀ <br/>

Ad Position 21
No active advertisement
ਅਜੀਤ ਡੈਸਕ 12-05-2026
ਰਾਮਾਂ ਮੰਡੀ, 11 ਮਈ (ਤਰਸੇਮ ਸਿੰਗਲਾ)- ਗੁੱਡਵਿਲ ਵੈੱਲਫੇਅਰ ਸਪੋਰਟਸ ਕਲੱਬ ਰਾਮਾਂ ਦੁਆਰਾ 12 ਤੋਂ 15 ਜੂਨ ਤੱਕ ਕਰਵਾਈ ਜਾ ਰਹੀ ਚਾਰ ਰੋਜ਼ਾ ਤੀਜੀ 'ਫੌਲ ਪਲੇ' ਬੈਡਮਿੰਟਨ ਚੈਂਪੀਅਨਸ਼ਿਪ ਦਾ ਪੋਸਟਰ ਅੱਜ ਹਲਕਾ ਵਿਧਾਇਕਾ ਕੈਬਨਿਟ ਰੈਂਕ ਪ੍ਰੋਫੈਸਰ ਬਲਜਿੰਦਰ ਕੌਰ ਵਲੋਂ ਜਾਰੀ ਕੀਤਾ ਗਿਆ¢ ਇਹ ਟੂਰਨਾਮੈਂਟ ਸ੍ਰੀਮਤੀ ਦੇਵਕੀ ਦੇਵੀ ਬੈਡਮਿੰਟਨ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ¢ ਇਸ ਮੌਕੇ ਵਿਧਾਇਕਾ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ¢ ਉਨ੍ਹਾਂ 'ਡਰੱਗਜ਼ ਫ੍ਰੀ ਪੰਜਾਬ-ਨਸ਼ਿਆਂ ਨੂੰ ਨਾਂਹ ਕਹੋ' ਦੇ ਸੰਦੇਸ਼ ਨੂੰ ਸਮਾਜ ਲਈ ਬਹੁਤ ਲਾਭਦਾਇਕ ਦੱਸਦਿਆਂ ਕਿਹਾ ਕਿ ਅਜਿਹੇ ਟੂਰਨਾਮੈਂਟ ਨÏਜਵਾਨਾਂ ਵਿਚ ਖੇਡ ਭਾਵਨਾ ਅਤੇ ਅਨੁਸ਼ਾਸਨ ਨੂੰ ਮਜ਼ਬੂਤ ਕਰਦੇ ਹਨ¢ ਕਲੱਬ ਦੇ ਪ੍ਰੋਜੈਕਟ ਚੇਅਰਮੈਨ ਸੁਰੇਸ਼ ਕਾਂਸਲ ਐਡਵੋਕੇਟ ਨੇ ਦੱਸਿਆ ਕਿ ਟੂਰਨਾਮੈਂਟ ਵਿਚ ਅੰਡਰ-11 ਤੋਂ ਅੰਡਰ-19 ਤੱਕ ਲੜਕੇ ਅਤੇ ਲੜਕੀਆਂ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਮੁਕਾਬਲੇ ਕਰਵਾਏ ਜਾਣਗੇ¢ ਟੂਰਨਾਮੈਂਟ ਵਿਚ ਪੰਜਾਬ ਤੋਂ ਇਲਾਵਾ ਦੂਸਰੇ ਕਈ ਸੂਬਿਆਂ ਦੇ ਖਿਡਾਰੀ ਵੀ ਭਾਗ ਲੈਣਗੇ¢ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ, ਕਿੱਟ ਬੈਗ ਅਤੇ ਹੋਰ ਇਨਾਮ ਦਿੱਤੇ ਜਾਣਗੇ¢ ਆਯੋਜਕਾਂ ਵਲੋਂ ਖਿਡਾਰੀਆਂ ਲਈ ਨਾਸ਼ਤਾ, ਦੁਪਹਿਰ ਦਾ ਖਾਣਾ, ਰਾਤ ਦਾ ਖਾਣਾ ਅਤੇ ਆਰਾਮ ਕਰਨ ਲਈ ਏਸੀ ਹਾਲ ਦੀ ਵਿਵਸਥਾ ਵੀ ਕੀਤੀ ਗਈ ਹੈ¢ ਆਯੋਜਕਾਂ ਨੇ ਦੱਸਿਆ ਕਿ ਮੈਚ ਬੈਡਮਿੰਟਨ ਐਸੋਸੀਏਸ਼ਨ ਆਫ਼ ਇੰਡੀਆ ਦੇ ਨਿਯਮਾਂ ਅਨੁਸਾਰ ਕਰਵਾਏ ਜਾਣਗੇ ਅਤੇ ਖਿਡਾਰੀਆਂ ਲਈ ਆਧਾਰ ਕਾਰਡ ਲਾਜ਼ਮੀ ਹੋਵੇਗਾ¢ ਇਸ ਮੌਕੇ ਪ੍ਰੋਫੈਸਰ ਬਲਜਿੰਦਰ ਕੌਰ, ਵਿਕਰਾਂਤ ਗੋਇਲ ਐਡਵੋਕੇਟ ਬਲਾਕ ਚੇਅਰਮੈਨ ਪੰਜਾਬ ਰਾਜ ਟਰੇਡਰਜ਼ ਕਮਿਸ਼ਨ, ਸੁਰੇਸ਼ ਕਾਂਸਲ ਐਡਵੋਕੇਟ, ਸੰਜੀਵ ਜੈਨ ਭੋਲਾ, ਨਿਪੁਲ ਕਾਂਸਲ, ਸੁਭਾਸ਼ ਗਰਗ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਕੱਚੇ ਸਿਹਤ ਕਾਮਿਆਂ ਵਲੋਂ ਸੂਬਾ ਪੱਧਰੀ ਪ੍ਰਦਰਸ਼ਨ 19 ਨੂੰ ਅਗਲੀ ਖ਼ਬਰ ਮਜ਼ਦੂਰ ਮੋਰਚਾ ਵਲੋਂ ਜਾਤੀ ਜਨਗਣਨਾ ਦੇ ਕਾਲਮਾਂ ਸੰਬੰਧੀ ਕੀਤਾ ਰੋਸ ਇਤਰਾਜ਼
Ad Position 24