ਗੋਨਿਆਣਾ, 20 ਜੂਨ (ਲਛਮਣ ਦਾਸ ਗਰਗ)- ਗੋਨਿਆਣਾ ਭਾਈ ਜਗਤਾ ਜੀ ਅਤੇ ਜੈਤੋ ਰੇਲਵੇ ਸਟੇਸ਼ਨ ਦਰਮਿਆਨ ਪੈਂਦੇ ਰੌਂਤੇ ਰਜਬਾਹੇ ਦੇ ਨਜ਼ਦੀਕ ਅੱਜ ਇਕ ਅਣਪਛਾਤੇ ਵਿਅਕਤੀ ਨੇ ਰੇਲ ਗੱਡੀ ਹੇਠਾਂ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ, ਸੂਚਨਾ ਮਿਲਣ ‘ਤੇ ਰੇਲਵੇ ਪੁਲਿਸ ਚੌਕੀ ਗੋਨਿਆਣਾ ਦੇ ਇੰਚਾਰਜ ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ ਅਤੇ ਸੋਹਣ ਸਿੰਘ ਮੁਲਾਜ਼ਮ ਘਟਨਾ ਸਥਾਨ ‘ਤੇ ਪੁੱਜੇ । ਉਨ੍ਹਾਂ ਜਾ ਕੇ ਦੇਖਿਆ ਕਿ 60 ਸਾਲਾਂ ਦੇ ਵਿਅਕਤੀ ਨੇ ਰੇਲ ਗੱਡੀ ਦੇ ਹੇਠਾਂ ਆ ਕੇ ਜੀਵਨ ਲੀਲ੍ਹਾ ਸਮਾਪਤ ਕੀਤੀ ਹੈ, ਮ੍ਰਿਤਕ ਵਿਅਕਤੀ ਦੀ ਦਾੜੀ ਚਿੱਟੇ ਰੰਗ ਦੀ ਕੱਟੀ ਹੋਈ, ਕੁੜਤਾ ਪਜਾਮਾ (ਖ਼ਾਕੀ ਰੰਗ ਦਾ) ਅਤੇ ਪੈਰਾਂ ‘ਚ ਚੱਪਲਾਂ ਪਾਈਆਂ ਸੀ। ਸੂਚਨਾ ਮਿਲਣ ‘ਤੇ ਚੜ੍ਹਦੀ ਕਲ੍ਹਾ ਵੈੱਲਫੇਅਰ ਸੇਵਾ ਸੁਸਾਇਟੀ ਗੰਗਸਰ ਰਜਿ: ਜੈਤੋ ਤੋਂ ਮੀਤ ਸਿੰਘ ਮੀਤਾ ਟੀਮ ਰਾਹੀਂ ਆਪਣੀ ਐਂਬੂਲੈਂਸ ਲੈ ਕੇ ਉਕਤ ਸਥਾਨ ‘ਤੇ ਪਹੁੰਚੇ ਅਤੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਸਰਕਾਰੀ ਸਿਵਲ ਹਸਪਤਾਲ ਬਠਿੰਡਾ ਵਿਖੇ ਲਿਜਾ ਕੇ ਮੋਰਚਰੀ ‘ਚ 72 ਘੰਟਿਆਂ ਲਈ ਪਹਿਚਾਣ ਰੱਖ ਦਿੱਤਾ । ਰੇਲਵੇ ਪੁਲਿਸ ਵਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ।
ਅਣਪਛਾਤੇ ਵਿਅਕਤੀ ਨੇ ਰੇਲ ਗੱਡੀ ਹੇਠ ਜਾਨ ਦੇ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ
ਅਜੀਤ ਡੈਸਕ
21-06-2026