05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 21-06-2026

ਬਠਿੰਡਾ, 20 ਜੂਨ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਐਸ. ਐਸ. ਡੀ ਗਰਲਜ਼ ਕਾਲਜ, ਬਠਿੰਡਾ ਵਿਖੇ ਪ੍ਰਿੰਸੀਪਲ ਡਾ: ਨੀਰੂ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਨ. ਐਸ. ਐਸ. ਯੂਨਿਟਾਂ, ਰੈਡ ਰਿਬਨ ਕਲੱਬਾਂ, ਅਤੇ ਐਨ. ਸੀ. ਸੀ. ਯੂਨਿਟ ਵਲੋਂ 20 ਜੂਨ, 2026 ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਹ ਪ੍ਰੋਗਰਾਮ ਕਾਲਜ ਦੇ ਵਾਇਸ ਪ੍ਰਿੰਸੀਪਲ ਡਾ: ਪੋਮੀ ਬਾਂਸਲ, ਐਨ. ਐਸ. ਐਸ ਪ੍ਰੋਗਰਾਮ ਅਫ਼ਸਰਾਂ ਡਾ: ਸਿਮਰਜੀਤ ਕੌਰ, ਗੁਰਮਿੰਦਰ ਜੀਤ ਕੌਰ ਅਤੇ ਡਾ. ਪੂਜਾ ਗੋਸਵਾਮੀ (ਐਨ.ਸੀ.ਸੀ.) ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ । ਇਸ ਯੋਗਾ ਕੈਂਪ ਵਿਚ 70 ਵਲੰਟੀਅਰਾਂ ਅਤੇ ਸਮੂਹ ਸਟਾਫ਼ ਨੇ ਹਿੱਸਾ ਲਿਆ। ਇਸ ਕੈਂਪ ਵਿਚ ਯੋਗਾ ਟਰੇਨਰ ਨਾਜ਼ ਪਹੁੰਚੇ। ਉਨ੍ਹਾਂ ਵਲੋਂ ਯੋਗਾ ਦੀ ਮਹੱਤਤਾ ਦੱਸਦੇ ਹੋਏ ਮੋਟਾਪੇ, ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਬੱਚਣ ਲਈ ਅੱਜ ਦੇ ਸਮੇਂ ਵਿਚ ਸਿਹਤ ਨੂੰ ਪਹਿਲ ਦਿੰਦਿਆਂ ਤੰਦਰੁਸਤੀ ਲਈ ਵੱਖ-ਵੱਖ ਯੋਗ ਆਸਣ ਜਿਵੇਂ ਕਪਾਲ ਭਾਤੀ, ਅਨੁਲੋਮ ਵਿਲੋਮ, ਤਾੜ ਆਸਣ, ਸ਼ਵ ਆਸਣ, ਤਿਕੋਣ ਆਸਣ, ਸੂਰਯ ਨਮਸਕਾਰ ਅਤੇ ਉਸ਼ਟ ਆਸਣ ਆਦਿ ਕਰਵਾਏ ਗਏ। ਇਸ ਮੌਕੇ ਕਾਲਜ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਕਾਲਜ ਸਕੱਤਰ ਵਿਕਾਸ ਗਰਗ ਅਤੇ ਕਾਲਜ ਪ੍ਰਿੰਸੀਪਲ ਵਲੋਂ ਵਲੰਟੀਅਰਾਂ ਅਤੇ ਸਟਾਫ਼ ਨੂੰ ਸਿਹਤ ਪ੍ਰਤੀ ਜਾਗਰੂਕ ਕਰਦੇ ਹੋਏ ਹਰ ਰੋਜ਼ ਯੋਗਾ ਕਰਨ ਲਈ ਪ੍ਰੇਰਿਤ ਕੀਤਾ।

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਐਮ.ਐਮ. ਕਾਲਜ ਵਿਖੇ ਯੋਗਾ ਪ੍ਰੋਟੋਕੋਲ ਫਾਈਨਲ ਰਿਹਰਸਲ ਦਾ ਆਯੋਜਨ ਅਗਲੀ ਖ਼ਬਰ ਅਣਪਛਾਤੇ ਵਿਅਕਤੀ ਨੇ ਰੇਲ ਗੱਡੀ ਹੇਠ ਜਾਨ ਦੇ ਕੇ ਜੀਵਨ ਲੀਲ੍ਹਾ ਕੀਤੀ ਸਮਾਪਤ
Ad Position 24
No active advertisement