28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਰਕਾਰੀ ਹਸਪਤਾਲ ਸਰਦੂਲਗੜ੍ਹ ਵਿਖੇ ਵਿਸ਼ਵ ਹਲਕਾਅ ਦਿਵਸ ਮਨਾਇਆ

ਸਰਦੂਲਗੜ੍ਹ, 28 ਸਤੰਬਰ (ਜੀ. ਐਮ.

Ad Position 21
No active advertisement
ਅਜੀਤ ਡੈਸਕ 29-09-2026
ਸਰਦੂਲਗੜ੍ਹ, 28 ਸਤੰਬਰ (ਜੀ.ਐਮ.ਅਰੋੜਾ)- ਐਸ.ਡੀ.ਐਚ. ਸਰਦੂਲਗੜ੍ਹ ਵਿਖੇ ਵਿਸ਼ਵ ਹਲਕਾਅ ਦਿਵਸ ਮਨਾਇਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰਕਾਸ਼ ਸੰਧੂ ਨੇ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਨੂੰ ਕੁੱਤਾ ਜਾਂ ਜਾਨਵਰ ਵੱਢ ਲਵੇ ਜਾਂ ਖਰੋਚਾਂ ਮਾਰਨ ’ਤੇ ਅਣਦੇਖਾ ਨਹੀਂ ਕਰਨਾ ਚਾਹੀਦਾ ਸਗੋਂ ਸਿਹਤ ਕੇਂਦਰ ’ਚ ਇਲਾਜ ਕਰਵਾਉਣਾ ਚਾਹੀਦਾ ਹੈ, ਜਿਸ ਦਾ ਇਲਾਜ ਸਰਕਾਰੀ ਹਸਪਤਾਲਾਂ ’ਚ ਮੁਫ਼ਤ ਕੀਤਾ ਜਾਂਦਾ ਹੈ। ਜ਼ਖਮ ’ਚ ਐਂਟੀ ਸੀਰਮ ਦਾ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ, ਉਸ ਤੋਂ ਬਾਅਦ ਦੂਜੇ ਟੀਕੇ ਆਮ ਆਦਮੀ ਕਲੀਨਿਕ ’ਚ ਵੀ ਉਪਲਬਧ ਹਨ। ਪਾਲਤੂ ਪਸ਼ੂਆਂ ਦੇ ਸਾਨੂੰ ਪਹਿਲਾ ਹੀ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਮਾਨਸਾ ਤਿਰਲੋਕ ਸਿੰਘ ਨੇ ਕਿਹਾ ਕਿ ਜਾਨਵਰ ਵਲੋਂ ਵਿਅਕਤੀ ਨੂੰ ਵੱਢਣ ’ਤੇ ਜ਼ਖ਼ਮ ਨੂੰ ਤੁਰੰਤ ਸਾਬਣ ਅਤੇ ਚਲਦੇ ਪਾਣੀ ਨਾਲ 15 ਮਿੰਟ ਤੱਕ ਧੋਵੋ ਜਾਂ ਮੌਕੇ ’ਤੇ ਉਪਲਬਧ ਆਇਓਡੀਨ ਜਾਂ ਘਰ ’ਚ ਉਪਲਬਧ ਐਂਟੀਸੈਪਟਿਕ ਨਾਲ ਰੋਗਾਣੂ ਮੁਕਤ ਕਰੋ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਹਰਮੀਤ ਸਿੰਘ, ਫਾਰਮੇਸੀ ਅਫ਼ਸਰ ਪ੍ਰਭਜੋਤ ਕੌਰ, ਐਲ.ਐਚ.ਵੀ. ਨਿਰਮਲ ਕੌਰ, ਸਤਨਾਮ ਸਿੰਘ ਚਹਿਲ, ਹਰਜੀਤ ਕੌਰ, ਕੁਲਵੀਰ ਕੌਰ, ਸੰਦੀਪ ਕੌਰ, ਕਿਰਨਜੀਤ ਕੌਰ, ਰਵਲਜੀਤ ਕੌਰ ਤੇ ਰਜਿੰਦਰ ਕੌਰ ਏ.ਐਨ.ਐਮ. ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਈ ਭਾਗੋ ਕਾਲਜ ਰੱਲਾ ਵਿਖੇ ਨੈਤਿਕ ਸਿੱਖਿਆ ਸੰਬੰਧੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਮਾਸਟਰ ਕਾਡਰ ਦੀਆਂ ਪ੍ਰਮੋਸ਼ਨਾਂ ’ਚ ਸਟੇਸ਼ਨ ਦੀ ਚੋਣ ਨਾ ਕਰਵਾਉਣ ਕਰ ਕੇ ਅਧਿਆਪਕਾਂ ’ਚ ਰੋਸ
Ad Position 24