800 ਮੀਟਰ ਦੌੜ ’ਚੋਂ ਮਨਰਾਜ ਸਿੰਘ ਮਾਨਸਾ ਨੇ ਪਹਿਲਾ ਸਥਾਨ ਮੱਲਿਆ
ਮਾਨਸਾ, 5 ਅਕਤੂਬਰ (ਰਾਵਿੰਦਰ ਸਿੰਘ ਰਵੀ)- ਜ਼ਿਲ੍ਹਾ ਪੱਧਰੀ ਸਰਦ ਰੁੱਤ ਖੇਡ ਮੁਕਾਬਲੇ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਸ਼ੁਰੂ ਹੋ ਗਏ ਹਨ। ਅੰਡਰ-17 ਸਾਲ ਲੜਕਿਆਂ ਦੀ 5 ਹਜ਼ਾਰ ਮੀਟਰ ਵਾਕ ’ਚ ਜ਼ੋਨ ਸਰਦੂਲਗੜ੍ਹ ਦੇ ਸ਼ਿਵਮ ਨੇ ਪਹਿਲਾ ਅਤੇ ਉਮੇਦ ਕੁਮਾਰ ਨੇ ਦੂਜਾ ਸਥਾਨ ਹਾਸਲ ਕੀਤਾ।
ਮਾਨਸਾ, 5 ਅਕਤੂਬਰ (ਰਾਵਿੰਦਰ ਸਿੰਘ ਰਵੀ)- ਜ਼ਿਲ੍ਹਾ ਪੱਧਰੀ ਸਰਦ ਰੁੱਤ ਖੇਡ ਮੁਕਾਬਲੇ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਸ਼ੁਰੂ ਹੋ ਗਏ ਹਨ। ਅੰਡਰ-17 ਸਾਲ ਲੜਕਿਆਂ ਦੀ 5 ਹਜ਼ਾਰ ਮੀਟਰ ਵਾਕ ’ਚ ਜ਼ੋਨ ਸਰਦੂਲਗੜ੍ਹ ਦੇ ਸ਼ਿਵਮ ਨੇ ਪਹਿਲਾ ਅਤੇ ਉਮੇਦ ਕੁਮਾਰ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-19 ਲੜਕਿਆਂ ਦੇ ਗੋਲਾ ਸੁੱਟਣ ਮੁਕਾਬਲੇ ’ਚ ਸਹਿਜਪ੍ਰੀਤ ਸਿੰਘ ਸਰਦੂਲਗੜ੍ਹ ਅਤੇ ਸਹਿਜਪ੍ਰੀਤ ਸਿੰਘ ਝੁਨੀਰ ਮੋਹਰੀ ਸਥਾਨ ’ਤੇ ਰਹੇ। ਅੰਡਰ-19 ਲੜਕੀਆਂ ਦੀ ਲੰਬੀ ਛਾਲ ’ਚ ਸੁਖਮਨਪ੍ਰੀਤ ਕੌਰ ਸਰਦੂਲਗੜ੍ਹ ਅਤੇ ਲਵਲੀਨ ਸਿੱਧੂ ਮਾਨਸਾ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਅੰਡਰ-19 ਲੜਕਿਆਂ ਦੀ 800 ਮੀਟਰ ਦੌੜ ’ਚ ਸੁਖਵੀਰ ਸਿੰਘ ਸਰਦੂਲਗੜ੍ਹ ਤੇ ਕੁਲਦੀਪ ਸਿੰਘ ਮਾਨਸਾ, ਅੰਡਰ-19 ਲੜਕੀਆਂ ’ਚ ਅਨਪ੍ਰੀਤ ਕੌਰ ਭੀਖੀ ਤੇ ਜਸਕਰਨ ਕੌਰ ਮਾਨਸਾ, ਅੰਡਰ-17 ਲੜਕਿਆਂ ਦੀ 800 ਮੀਟਰ ਦੌੜ ’ਚ ਮਨਰਾਜ ਸਿੰਘ ਮਾਨਸਾ ਤੇ ਅਰਿਆਨ ਸਰਦੂਲਗੜ੍ਹ, ਅੰਡਰ-17 ਲੜਕੀਆਂ ’ਚ ਗੁਰਜੋਤ ਕੌਰ ਮਾਨਸਾ ਤੇ ਬੱਬੂ ਕੌਰ ਭੀਖੀ, ਅੰਡਰ-14 ਲੜਕਿਆਂ ਦੀ 600 ਮੀਟਰ ਦੌੜ ’ਚ ਹਰਿੰਦਰ ਸਿੰਘ ਸਰਦੂਲਗੜ੍ਹ ਤੇ ਗੁਰਨੂਰ ਸਿੰਘ ਬੋਹਾ, ਅੰਡਰ-14 ਲੜਕੀਆਂ ’ਚ ਗੁਰਸਰਨਪ੍ਰੀਤ ਕੌਰ ਭੀਖੀ ਤੇ ਮਨਰੀਤ ਕੌਰ ਬੁਢਲਾਡਾ, ਅੰਡਰ-19 ਲੜਕੀਆਂ ਦੀ 100 ਮੀਟਰ ਦੌੜ ’ਚ ਜਸਪ੍ਰੀਤ ਕੌਰ ਭੀਖੀ ਅਤੇ ਖੁਸ਼ਪ੍ਰੀਤ ਕੌਰ ਝੁਨੀਰ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਲੱਧੜ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਖੇਡ ਭਾਵਨਾ ਨਾਲ ਖੇਡਣ ਦੀ ਅਪੀਲ ਕੀਤੀ।