12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਬੀ. ਪੀ. ਸੀ. ਐਲ. ਪੀ. ਓ. ਐਲ. ਫਿਲਿੰਗ ਪਲਾਂਟ ਲਾਲੜੂ 'ਚ ਮੌਕ ਡਿ੍ੱਲ <br/>

Ad Position 21
No active advertisement
ਅਜੀਤ ਡੈਸਕ 01-01-2026
ਲਾਲੜੂ, 31 ਦਸੰਬਰ (ਰਾਜਬੀਰ ਸਿੰਘ)-ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ. ਡੀ. ਆਰ. ਐਫ਼.) ਨੇ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਦੇ ਸਹਿਯੋਗ ਨਾਲ ਬੁੱਧਵਾਰ ਨੂੰ ਬੀ. ਪੀ. ਸੀ. ਐਲ. ਪੀ. ਓ. ਐਲ. ਫਿਲਿੰਗ ਪਲਾਂਟ ਲਾਲੜੂ ਵਿਖੇ ਮੌਕ ਡਿ੍ੱਲ ਕਰਵਾਈ | ਇਸ ਮੌਕ ਡਿ੍ੱਲ ਦਾ ਮਕਸਦ ਉਦਯੋਗਿਕ ਐਮਰਜੈਂਸੀ ਸਥਿਤੀਆਂ ਦੌਰਾਨ ਤਿਆਰੀਆਂ ਅਤੇ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਦੀ ਪਰਖ ਕਰਨਾ ਸੀ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਨ. ਡੀ. ਆਰ. ਐਫ਼. ਦੀ 7ਵੀਂ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਦੀਪਕ ਸਿੰਘ ਨੇ ਦੱਸਿਆ ਕਿ ਗੈਂਟਰੀ 'ਤੇ ਟੈਂਕ ਲਾਰੀ (ਟੀ. ਐਲ.) 'ਚ ਉਤਪਾਦ ਲੋਡ ਕਰਨ ਦੌਰਾਨ ਮਕੈਨਿਕਲ ਖਰਾਬੀ/ਲੀਕੇਜ ਕਾਰਨ ਉਤਪਾਦ (ਤੇਲ) ਦੇ ਰਿਸਾਅ ਦੀ ਮਸਨੂਈ ਐਮਰਜੈਂਸੀ ਸਥਿਤੀ ਬਣਾਈ ਗਈ ਅਤੇ ਸਥਿਤੀ ਦੇ ਗੰਭੀਰ ਬਣਦੇ ਹੀ ਪਲਾਂਟ ਦੀ ਮਕੈਨਿਕਲ ਮੇਨਟੇਨੈਂਸ ਟੀਮ ਨੇ ਤੁਰੰਤ ਦਖ਼ਲ ਦੇ ਕੇ ਰਿਸਾਅ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ | ਉਨ੍ਹਾਂ ਦੱਸਿਆ ਕਿ ਰਿਸਾਅ ਨੂੰ ਕੰਟ੍ਰੋਲ ਕਰਨ ਦੌਰਾਨ ਅਚਾਨਕ ਚਿੰਗਾਰੀ ਪੈਦਾ ਹੋਣ ਕਾਰਨ ਆਸ-ਪਾਸ ਮੌਜੂਦ ਜਲਣਸ਼ੀਲ ਵਾਸ਼ਪਾਂ ਨੂੰ ਅੱਗ ਲੱਗ ਗਈ, ਜਿਸ ਨਾਲ ਟੈਂਕ ਲਾਰੀ ਅਤੇ ਗੈਂਟਰੀ ਖੇਤਰ 'ਚ ਅੱਗ ਫੈਲ ਗਈ | ਇਸ ਅੱਗ ਕਾਰਨ ਨੇੜੇ ਸਥਿਤ ਐਲ. ਪੀ. ਜੀ. ਬੋਟਲਿੰਗ ਪਲਾਂਟ ਸਮੇਤ ਹੋਰ ਥਾਵਾਂ ਲਈ ਵੀ ਸੰਭਾਵਿਤ ਖਤਰਾ ਪੈਦਾ ਹੋ ਗਿਆ | ਇਸ ਘਟਨਾ ਤੋਂ ਤੁਰੰਤ ਬਾਅਦ ਐਮਰਜੈਂਸੀ ਸਾਇਰਨ ਵਜਾਇਆ ਗਿਆ ਅਤੇ ਪਲਾਂਟ ਕਰਮਚਾਰੀਆਂ ਨੂੰ ਸੁਰੱਖਿਅਤ ਥਾਵਾਂ ਵੱਲ ਭੇਜਿਆ ਗਿਆ | ਇਸ ਦੇ ਨਾਲ ਹੀ ਸਥਾਨਕ ਸਿਵਲ ਪ੍ਰਸ਼ਾਸਨ ਵਲੋਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਤੋਂ ਤੁਰੰਤ ਮਦਦ ਮੰਗੀ ਗਈ | ਇਸ ਰੈਸਕਿਊ ਅਤੇ ਅੱਗ-ਕੰਟ੍ਰੋਲ ਅਭਿਆਨ ਨੂੰ ਜ਼ਿਲ੍ਹਾ ਪ੍ਰਸ਼ਾਸਨ, ਪੰਜਾਬ ਪੁਲਿਸ, ਹੋਮ ਗਾਰਡਜ਼, ਫਾਇਰ ਬਿ੍ਗੇਡ, ਪਲਾਂਟ ਦੀਆਂ ਅੱਗ-ਬੁਝਾਊ ਪ੍ਰਣਾਲੀਆਂ, ਨਹਿਰੂ ਯੂਵਾ ਕੇਂਦਰ ਦੇ ਵਲੰਟੀਅਰਜ਼ ਅਤੇ ਸਿਹਤ ਵਿਭਾਗ ਦੀ ਟੀਮ ਦੇ ਸਾਂਝੇ ਯਤਨਾਂ ਨਾਲ ਸਫਲਤਾਪੂਰਵਕ ਅੰਜਾਮ ਦਿੱਤਾ ਗਿਆ | ਡੇਰਾਬੱਸੀ ਦੇ ਤਹਿਸੀਲਦਾਰ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਰੈਸਕਿਊ ਆਪ੍ਰੇਸ਼ਨ ਦੀ ਅਗਵਾਈ ਕਰ ਰਹੇ ਮੇਜਰ (ਸੇਵਾ-ਮੁਕਤ) ਸੁਮੀਤ ਸਿੰਘ ਢਿਲੋਂ ਨੇ ਦੱਸਿਆ ਕਿ ਇਸ ਮੌਕ ਡਿ੍ੱਲ ਦਾ ਮੁੱਖ ਉਦੇਸ਼ ਕਿਸੇ ਵੱਡੇ ਉਦਯੋਗਿਕ ਹਾਦਸੇ ਦੀ ਸਥਿਤੀ 'ਚ ਅਸਲ ਸਮੇਂ ਦੀ ਪ੍ਰਤੀਕਿਰਿਆ (ਰਿਸਪਾਂਸ) ਪ੍ਰਣਾਲੀ ਦੀ ਜਾਂਚ ਕਰਨਾ ਸੀ | ਉਨ੍ਹਾਂ ਕਿਹਾ ਕਿ ਇਸ ਦੌਰਾਨ ਸਾਰੇ ਸੰਬੰਧਤ ਵਿਭਾਗਾਂ ਵਿਚਕਾਰ ਤਾਲਮੇਲ ਦੀ ਪਰਖ ਕੀਤੀ ਗਈ ਜੋ ਸੰਤੋਖਜਨਕ ਪਾਈ ਗਈ | ਇਸ ਮੌਕੇ ਐਨ. ਡੀ. ਆਰ. ਐਫ਼. ਦੇ ਡਿਪਟੀ ਕਮਾਂਡੈਂਟ ਦੀਪਕ ਸਿੰਘ ਨੇ ਕਿਹਾ ਕਿ ਕੁਦਰਤੀ ਅਤੇ ਦੁਰਘਟਨਾ-ਅਧਾਰਿਤ ਆਫ਼ਤਾਂ ਨਾਲ ਨਿਪਟਣ ਲਈ ਨੋਡਲ ਏਜੰਸੀ ਹੋਣ ਦੇ ਨਾਤੇ ਐਨ. ਡੀ. ਆਰ. ਐਫ਼. ਹਮੇਸ਼ਾਂ ਅੱਗੇ ਰਹਿ ਕੇ ਕੰਮ ਕਰਦਾ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਮੌਕ ਡਿ੍ੱਲਾਂ ਤਿਆਰੀਆਂ ਦਾ ਅਹਿਮ ਹਿੱਸਾ ਹਨ, ਜਿਨ੍ਹਾਂ ਦਾ ਮਕਸਦ ਐਮਰਜੈਂਸੀ ਸਥਿਤੀਆਂ ਦੌਰਾਨ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨਾ ਹੈ | ਉਨ੍ਹਾਂ ਨੇ ਇਸ ਮੌਕ ਡਿ੍ੱਲ ਦੇ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦਾ ਧੰਨਵਾਦ ਵੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਰਤਵਾੜਾ ਸਾਹਿਬ ਵਿਖੇ 3 ਰੋਜ਼ਾ 9ਵੀਂ ਸੀਨੀਅਰ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਖਾਲਸਾਈ ਜਾਹੋ-ਜਲਾਲ ਨਾਲ ਸਮਾਪਤ <br/> ਅਗਲੀ ਖ਼ਬਰ 10 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਗਿ੍ਫ਼ਤਾਰ
Ad Position 24