13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਰਤਵਾੜਾ ਸਾਹਿਬ ਵਿਖੇ 3 ਰੋਜ਼ਾ 9ਵੀਂ ਸੀਨੀਅਰ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਖਾਲਸਾਈ ਜਾਹੋ-ਜਲਾਲ ਨਾਲ ਸਮਾਪਤ <br/>

Ad Position 21
No active advertisement
ਸੀਨੀਅਰ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਦੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਤੇ ਪ੍ਰਬੰਧਕ | ਤਸਵੀਰ : ਦਿਲਬਰ ਸਿੰਘ ਖੈਰਪੁਰ <br/> 01-01-2026
ਮੁੱਲਾਂਪੁਰ ਗਰੀਬਦਾਸ, 31 ਦਸੰਬਰ (ਦਿਲਬਰ ਸਿੰਘ ਖੈਰਪੁਰ)-ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 9ਵੀਂ ਸੀਨੀਅਰ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਰਤਵਾੜਾ ਸਾਹਿਬ ਵਿਖੇ ਅੱਜ ਖਾਲਸਾਈ ਜਾਹੋ-ਜਲਾਲ ਨਾਲ ਸਮਾਪਤ ਹੋਈ | ਗਤਕਾ ਫੈਡਰੇਸ਼ਨ ਆਫ ਇੰਡੀਆ ਵਲੋਂ ਕਰਵਾਈ ਗਈ ਇਸ ਚੈਂਪੀਅਨਸ਼ਿਪ ਇਸ 'ਚ ਭਾਰਤ ਦੇ 20 ਰਾਜਾਂ ਦੇ 500 ਖਿਡਾਰੀਆਂ ਨੇ ਭਾਗ ਲਿਆ | ਇਨ੍ਹਾਂ ਤਿੰਨ ਰੋਜ਼ਾ ਮੁਕਾਬਲਿਆਂ 'ਚ ਖਿਡਾਰੀਆਂ ਨੇ ਗਤਕੇ ਦੇ ਚੜ੍ਹਦੀ ਕਲਾ ਨਾਲ ਜੌਹਰ ਦਿਖਾਏ ਅਤੇ ਇਨ੍ਹਾਂ ਮੁਕਾਬਲਿਆਂ 'ਚ ਪੰਜਾਬ ਦੀ ਟੀਮ ਨੇ 184 ਅੰਕਾਂ ਨਾਲ ਓਵਰਆਲ ਪਹਿਲਾ ਸਥਾਨ ਹਾਸਿਲ ਕੀਤਾ, ਜਦਕਿ 51 ਅੰਕਾਂ ਨਾਲ ਚੰਡੀਗੜ੍ਹ ਦੂਸਰੇ ਅਤੇ 49 ਅੰਕਾਂ ਨਾਲ ਦਿੱਲੀ ਤੀਸਰੇ ਸਥਾਨ 'ਤੇ ਰਿਹਾ | ਇਸ ਚੈਂਪੀਅਨਸ਼ਿਪ ਦੇ ਸਮਾਪਤੀ ਸਮਾਰੋਹ ਦੌਰਾਨ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਬਾਬਾ ਲਖਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਰਾਣਾ ਸੋਢੀ ਨੇ ਕਿਹਾ ਕਿ ਗਤਕਾ ਸਿੱਖਾਂ ਦੀ ਰਵਾਇਤੀ ਖੇਡ ਹੈ ਜੋ ਕਿ ਹੁਣ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ ਅਤੇ ਆਉਣ ਵਾਲੇ ਸਮੇਂ 'ਚ ਇਸਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਵਿਸ਼ਵ ਪੱਧਰ 'ਤੇ ਪ੍ਰਫੁੱਲਿਤ ਕਰਨ ਲਈ ਯਤਨ ਅਰੰਭੇ ਜਾਣਗੇ ਅਤੇ ਬਹੁਤ ਜਲਦ ਰਾਸ਼ਟਰ ਪੱਧਰ 'ਤੇ ਖੇਡ ਮਨਿਸਟਰੀ 'ਚ ਮਾਨਤਾ ਦਿਵਾ ਕੇ ਗਤਕਾ ਖੇਡ ਨੂੰ ਰਾਸ਼ਟਰੀ ਗ੍ਰੇਡੇਸ਼ਨ ਪਾਲਿਸੀ 'ਚ ਸ਼ਾਮਿਲ ਕਰਵਾਇਆ ਜਾਵੇਗਾ | ਇਸ ਦੋਰਾਨ ਬਾਬਾ ਲਖਬੀਰ ਸਿੰਘ ਨੇ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰਤਵਾੜਾ ਸਾਹਿਬ ਵਿਖੇ ਰਾਸ਼ਟਰੀ ਪੱਧਰ ਦੀ ਗਤਕਾ ਚੈਂਪੀਅਨਸ਼ਿਪ ਹੋਣਾ ਮਾਣ ਵਾਲੀ ਗੱਲ ਹੈ | ਇਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਸੋਹਲ ਵਲੋਂ ਆਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਗਿਆ | ਅੰਤ ਵਿਚ ਮੁੱਖ ਮਹਿਮਾਨਾਂ ਵਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸਮਾਰੋਹ ਦੌਰਾਨ ਪੰਜਾਬ ਗਤਕਾ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਅਰਸ਼ਦ ਡਾਲੀ, ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ, ਦਵਿੰਦਰ ਸਿੰਘ ਜੁਗਨੀ, ਜੁਆਇੰਟ ਸਕੱਤਰ ਜਗਕਿਰਨ ਕੌਰ ਵੜੈਚ, ਅਕਵਿੰਦਰ ਸਿੰਘ ਗੋਸਲ, ਬਾਬਾ ਹਰਪਾਲ ਸਿੰਘ, ਭਾਈ ਸੁਖਵਿੰਦਰ ਸਿੰਘ, ਜਸਵਿੰਦਰ ਸਿੰਘ ਪਾਬਲਾ, ਰਾਜਵੀਰ ਸਿੰਘ, ਹਰਮਨਜੋਤ ਸਿੰਘ, ਰਘਬੀਰ ਸਿੰਘ, ਗੁਰਲਾਲ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗ਼ੈਰ-ਕਾਨੂੰਨੀ ਵੈਂਡਿੰਗ 'ਤੇ ਨਿਗਮ ਦਾ ਡੰਡਾ, ਸ਼ਿਕਾਇਤ ਮਿਲਣ 'ਤੇ ਪੁਲਿਸ ਦਰਜ ਕਰੇਗੀ ਮਾਮਲੇ ਅਗਲੀ ਖ਼ਬਰ ਬੀ. ਪੀ. ਸੀ. ਐਲ. ਪੀ. ਓ. ਐਲ. ਫਿਲਿੰਗ ਪਲਾਂਟ ਲਾਲੜੂ 'ਚ ਮੌਕ ਡਿ੍ੱਲ <br/>
Ad Position 24