13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਗ਼ੈਰ-ਕਾਨੂੰਨੀ ਵੈਂਡਿੰਗ 'ਤੇ ਨਿਗਮ ਦਾ ਡੰਡਾ, ਸ਼ਿਕਾਇਤ ਮਿਲਣ 'ਤੇ ਪੁਲਿਸ ਦਰਜ ਕਰੇਗੀ ਮਾਮਲੇ

Ad Position 21
No active advertisement
ਅਜੀਤ ਡੈਸਕ 01-01-2026
ਚੰਡੀਗੜ੍ਹ, 31 ਦਸੰਬਰ (ਸੰਦੀਪ ਕੁਮਾਰ ਮਾਹਨਾ) – ਫੁੱਟਪਾਥਾਂ, ਪੇਵਮੈਂਟਾਂ ਅਤੇ ਸਰਕਾਰੀ ਰਾਹਾਂ 'ਤੇ ਕਬਜ਼ਾ ਕਰਕੇ ਲੱਗ ਰਹੀਆਂ ਰੇਹੜੀਆਂ-ਫੜੀਆਂ ਕਾਰਨ ਪੈਦਾ ਹੋ ਰਹੀ ਅਸੁਵਿਧਾ ਨੂੰ ਦੇਖਦੇ ਹੋਏ ਚੰਡੀਗੜ੍ਹ ਨਗਰ ਨਿਗਮ ਨੇ ਆਪਣੀ ਤਹਿਬਾਜ਼ਾਰੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ | ਨਿਗਮ ਨੇ ਸਪਸ਼ਟ ਕੀਤਾ ਹੈ ਕਿ ਗੈਰਮਨਜ਼ੂਰ ਤਰੀਕੇ ਨਾਲ ਵੈਂਡਿੰਗ ਕਰਨ ਵਾਲਿਆਂ ਖ਼ਿਲਾਫ਼ ਸ਼ਿਕਾਇਤ ਮਿਲਣ 'ਤੇ ਪੁਲਿਸ ਵਲੋਂ ਕਾਨੂੰਨੀ ਮਾਮਲੇ ਦਰਜ ਕਰਵਾਏ ਜਾਣਗੇ | ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਵਲੋਂ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਵੱਡੀ ਗਿਣਤੀ 'ਚ ਸਟ੍ਰੀਟ ਵੈਂਡਰ ਬਿਨਾਂ ਮਨਜ਼ੂਰੀ ਫੁੱਟਪਾਥਾਂ, ਪਬਲਿਕ ਪੈਸੇਜਾਂ ਅਤੇ ਹੋਰ ਸਰਕਾਰੀ ਥਾਵਾਂ 'ਤੇ ਸਟਾਲ, ਰੇਹੜੀਆਂ ਅਤੇ ਮੇਜ਼ ਲਗਾ ਕੇ ਕਾਰੋਬਾਰ ਕਰ ਰਹੇ ਹਨ, ਜਿਸ ਨਾਲ ਪੈਦਲ ਚੱਲਣ ਵਾਲਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਵਾਜਾਈ ਵਿਚ ਰੁਕਾਵਟ ਪੈਦਾ ਹੁੰਦੀ ਹੈ | ਅਧਿਕਾਰੀਆਂ ਮੁਤਾਬਕ, ਐਂਟੀ-ਇਨਕਰੋਚਮੈਂਟ ਅਤੇ ਇਨਫੋਰਸਮੈਂਟ ਮੁਹਿੰਮਾਂ ਦੌਰਾਨ ਕਈ ਮੌਕਿਆਂ 'ਤੇ ਗ਼ੈਰਕਾਨੰੂਨੀ ਵੈਂਡਰਾਂ ਵਲੋਂ ਸਰਕਾਰੀ ਕਰਮਚਾਰੀਆਂ ਨਾਲ ਬਦਸਲੂਕੀ, ਗਾਲਾਂ-ਗਲੌਚ ਅਤੇ ਹੱਥਾਪਾਈ ਤੱਕ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਨਾਲ ਕਾਨੂੰਨ-ਵਿਵਸਥਾ ਦੀ ਸਥਿਤੀ ਵੀ ਪ੍ਰਭਾਵਿਤ ਹੋ ਰਹੀ ਹੈ | ਇਹ ਸਮੱਸਿਆ ਖ਼ਾਸ ਕਰਕੇ ਸੈਕਟਰ 15, 17, 19, 22, 41 ਅਤੇ ਮਨੀਮਾਜਰਾ ਇਲਾਕਿਆਂ 'ਚ ਵੱਧ ਨਜ਼ਰ ਆ ਰਹੀ ਹੈ | ਭਾਵੇਂ ਤਹਿਬਾਜ਼ਾਰੀ ਸ਼ਾਖਾ ਵਲੋਂ ਕਈ ਵਾਰ ਚਲਾਨ ਕੀਤੇ ਗਏ ਹਨ ਅਤੇ ਗ਼ੈਰਕਾਨੰੂਨੀ ਵੈਂਡਿੰਗ ਸਮੱਗਰੀ ਜ਼ਬਤ ਵੀ ਕੀਤੀ ਗਈ ਹੈ, ਪਰ ਇਸ ਦੇ ਬਾਵਜੂਦ ਕਈ ਵੈਂਡਰ ਮੁੜ ਉਹੀ ਥਾਵਾਂ 'ਤੇ ਗੈਰਮੰਨਜ਼ੂਰ ਤਰੀਕੇ ਨਾਲ ਵੈਂਡਿੰਗ ਸ਼ੁਰੂ ਕਰ ਦਿੰਦੇ ਹਨ | ਇਸ ਸਬੰਧ 'ਚ ਨਿਗਮ ਨੇ ਚੰਡੀਗੜ੍ਹ ਪੁਲਿਸ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਨਿਗਮ, ਨਾਗਰਿਕਾਂ ਜਾਂ ਹੋਰ ਸਰੋਤਾਂ ਤੋਂ ਮਿਲਣ ਵਾਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਗ਼ੈਰਕਾਨੰੂਨੀ ਅਤੇ ਬਿਨਾਂ ਮਨਜ਼ੂਰੀ ਸਟ੍ਰੀਟ ਵੈਂਡਰਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ.ਐਨ.ਐਸ), 2023 ਦੀਆਂ ਸਬੰਧਤ ਧਾਰਾਵਾਂ ਅਧੀਨ ਮਾਮਲੇ ਦਰਜ ਕੀਤੇ ਜਾਣ | ਦੂਜੇ ਪਾਸੇ, ਕਾਨੂੰਨੀ ਅਤੇ ਵਿਵਸਥਿਤ ਵੈਂਡਿੰਗ ਨੂੰ ਉਤਸ਼ਾਹਿਤ ਕਰਨ ਲਈ ਨਿਗਮ ਦੀ ਇੰਜੀਨੀਅਰਿੰਗ ਸ਼ਾਖਾ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਨਿਰਧਾਰਤ ਵੈਂਡਿੰਗ ਜ਼ੋਨਾਂ 'ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇ | ਇਸ ਅਧੀਨ ਢੁੱਕਵੀਂ ਰੌਸ਼ਨੀ ਦੀ ਵਿਵਸਥਾ, ਪਾਣੀ ਦੀ ਯਥੋਚਿਤ ਸਪਲਾਈ, ਪੇਵਰ ਬਲਾਕ ਲਗਾਉਣ ਅਤੇ ਰਜਿਸਟਰਡ ਸਟ੍ਰੀਟ ਵੈਂਡਰਾਂ ਲਈ ਵੈਂਡਿੰਗ ਸਥਾਨਾਂ ਦੀ ਸਪਸ਼ਟ ਨਿਸ਼ਾਨਦੇਹੀ ਕੀਤੀ ਜਾਵੇਗੀ | ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿੰਮ 'ਚ ਸਹਿਯੋਗ ਦੇਣ ਅਤੇ ਗ਼ੈਰਕਾਨੰੂਨੀ ਵੈਂਡਿੰਗ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਤਾਂ ਜੋ ਨਾਗਰਿਕ ਸੁਵਿਧਾਵਾਂ ਵਿਚ ਸੁਧਾਰ ਲਿਆਂਦਾ ਜਾ ਸਕੇ ਅਤੇ ਸ਼ਹਿਰ 'ਚ ਕਾਨੂੰਨ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਪੁਲਿਸ ਦੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ, ਪਿੰਡ ਬਿਜ਼ਨਪੁਰ ਤੋਂ ਮਿੱਟੀ ਨਾਲ ਭਰਿਆ ਟਿੱਪਰ ਤੇ ਪੋਕ... ਅਗਲੀ ਖ਼ਬਰ ਰਤਵਾੜਾ ਸਾਹਿਬ ਵਿਖੇ 3 ਰੋਜ਼ਾ 9ਵੀਂ ਸੀਨੀਅਰ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਖਾਲਸਾਈ ਜਾਹੋ-ਜਲਾਲ ਨਾਲ ਸਮਾਪਤ <br/>
Ad Position 24