28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸਮੇਂ ਨੇ ਬਦਲ ਦਿੱਤਾ ਹੈ ਨੰਗਲ-ਭਾਖੜਾ ਡੈਮ ਮੁਫ਼ਤ ਰੇਲ ਦਾ ਰੂਪ ਰੰਗ <br/>

Ad Position 21
No active advertisement
ਅਜੀਤ ਡੈਸਕ 02-01-2026
ਨੰਗਲ, 1 ਜਨਵਰੀ (ਗੁਰਪ੍ਰੀਤ ਸਿੰਘ ਗਰੇਵਾਲ)-ਸਮੇਂ ਅਤੇ ਸਥਿਤੀ ਨੇ ਨੰਗਲ- ਭਾਖੜਾ ਡੈਮ ਮੁਫ਼ਤ ਰੇਲ ਦਾ ਰੂਪ ਰੰਗ ਪੂਰੀ ਤਰ੍ਹਾਂ ਬਦਲ ਦਿੱਤਾ ਹੈ | ਇਹ ਰੇਲ ਭਾਖੜਾ ਬਿਆਸ ਪ੍ਰਬੰਧਕ ਬੋਰਡ ਵਲੋਂ ਚਲਾਈ ਜਾਂਦੀ ਹੈ | ਇਸ ਰੇਲ ਨੇ ਭਾਖੜਾ ਡੈਮ ਦੇ ਨਿਰਮਾਣ 'ਚ ਅਹਿਮ ਭੂਮਿਕਾ ਨਿਭਾਈ | ਭਾਖੜਾ ਡੈਮ ਦਾ ਨਿਰਮਾਣ ਕਾਰਜ 1948 ਤੋਂ 1963 ਤੱਕ ਚੱਲਦਾ ਰਿਹਾ | ਇੰਜੀਨੀਅਰ ਐੱਮ.ਐੱਚ. ਸਲੋਕਮ ਦੀ ਅਗਵਾਈ 'ਚ 30 ਵਿਦੇਸ਼ੀ ਮਾਹਿਰਾਂ , 300 ਇੰਜੀਨੀਅਰਾਂ ਅਤੇ 13000 ਮਜ਼ਦੂਰਾਂ ਨੇ ਦਿਨ ਰਾਤ ਕੰਮ ਕਰਕੇ ਭਾਖੜਾ ਡੈਮ ਦੀ ਉਸਾਰੀ ਕੀਤੀ | ਭਾਖੜਾ ਡੈਮ ਦੇ ਨਿਰਮਾਣ ਸਮੇਂ ਇਹ ਰੇਲ ਦਿਨ ਰਾਤ ਚੱਲਦੀ ਸੀ | ਮਜ਼ਦੂਰਾਂ, ਸਮਾਨ ਅਤੇ ਮਸ਼ੀਨਰੀ ਦੀ ਢੁਆਈ ਕਰਨ ਵਾਲੀ ਇਸ ਰੇਲ ਦਾ ਭਾਖੜਾ ਡੈਮ ਦੇ ਨਿਰਮਾਣ 'ਚ ਅਹਿਮ ਰੋਲ ਹੈ | ਇਸ ਰੇਲ 'ਚ ਸਰਕਾਰੀ ਕਰਮਚਾਰੀ, ਸੈਲਾਨੀ, ਸਥਾਨਕ ਲੋਕ ਮੁਫ਼ਤ ਸਫ਼ਰ ਕਰਦੇ ਹਨ | ਪਿੰਡ ਤਲਵਾੜਾ (ਜ਼ਿਲ੍ਹਾ ਰੂਪਨਗਰ), ਪਿੰਡ ਨੈਲਾ ਅਤੇ ਪਿੰਡ ਓਲੀਡਾਂ (ਜ਼ਿਲ੍ਹਾ ਬਿਲਾਸਪੁਰ ਹਿ. ਪ੍ਰ.) ਦੇ ਵਿਦਿਆਰਥੀਆਂ ਲਈ ਇਹ ਰੇਲ ਵਰਦਾਨ ਹੈ | ਕਿਸੇ ਦੌਰ 'ਚ ਇਸ ਰੇਲ ਦੇ ਡੱਬਿਆਂ ਦੀ ਗਿਣਤੀ 10 ਤੋਂ ਵੱਧ ਹੁੰਦੀ ਸੀ | ਠੇਕਾ ਪ੍ਰਣਾਲੀ ਦੀ ਆਮਦ ਮਗਰੋਂ ਪੱਕੇ ਸਰਕਾਰੀ ਕਰਮਚਾਰੀ ਘਟਦੇ ਗਏ | ਸਰਕਾਰ ਵਲੋਂ ਪੱਕੀ ਭਰਤੀ ਵੀ ਸੀਮਤ ਕਰ ਦਿੱਤੀ ਗਈ ਹੈ | 1990-2000 'ਚ 40-40 ਰੇਲ ਕਰਮਚਾਰੀ ਪਿੰਡ ਨੈਲਾ ਦੇ ਰੇਲ ਟਰੈਕ ਨੂੰ ਸਾਫ਼ ਕਰਦੇ ਸਨ | ਮਜ਼ਦੂਰ ਦੁਪਹਿਰ ਦੀ ਰੋਟੀ ਵੀ ਰੇਲ ਸੁਰੰਗ ਲਾਗੇ | ਲੱਗੇ ਪਿੱਪਲ ਹੇਠਾਂ ਬੈਠ ਕੇ ਖ਼ਾਇਆ ਕਰਦੇ ਸਨ | ਇਕ ਐੱਮ.ਡੀ.ਓ. ਅਤੇ 2 ਜੇ. ਈ. ਵਿਸ਼ੇਸ਼ ਟਰਾਲੀ 'ਚ ਬੈਠ ਕੇ ਹਫ਼ਤੇ 'ਚ ਦੋ ਵਾਰੀ ਟਰੈਕ ਦੀ ਜਾਂਚ ਕਰਦੇ ਸਨ | ਟਰੇਨ 'ਚ ਇਕ ਡੱਬਾ ਭਗਤਾਂ ਦਾ ਹੁੰਦਾ ਸੀ, ਜਿਸ 'ਚ ਮੁਲਾਜ਼ਮ ਅਗਰਬੱਤੀ ਲਗਾ ਕੇ ਕੀਰਤਨ ਕਰਦੇ ਸਨ | ਇੱਕ ਵੱਖਰੇ ਡੱਬੇ 'ਚ ਉਹ ਸਰਕਾਰੀ ਕਰਮਚਾਰੀ ਹੁੰਦੇ ਸਨ, ਜਿਹੜੇ ਕਿਸੇ ਇਕ ਸ਼ਰਧਾਲੂ ਤੋਂ ਪੁਰਾਤਨ ਜਨਮ ਸਾਖੀਆਂ ਸੁਣਦੇ ਸਨ | ਤਾਸ਼ ਦੇ ਸ਼ੌਕੀਨਾਂ ਦਾ ਡੱਬਾ ਵੱਖਰਾ ਹੁੰਦਾ ਸੀ | ਹੁਣ ਸਭ ਕੁੱਝ ਬਦਲ ਗਿਆ ਹੈ | ਭਾਖੜਾ ਡੈਮ ਜਾਣ ਵਾਲੇ ਬਹੁਤੇ ਮੁਲਾਜ਼ਮਾਂ ਕੋਲ ਆਪਣੇ ਵਾਹਨ ਹਨ | ਰੇਲ ਹੁਣ ਛੋਟੀ ਹੋ ਗਈ ਹੈ | ਸਰਦੀਆਂ/ਗਰਮੀਆਂ ਦੀਆਂ ਛੁੱਟੀਆਂ 'ਚ ਸਥਾਨਕ ਲੋਕ ਵਧੇਰੇ ਹੁੰਦੇ ਹਨ | ਭਾਵੇਂ ਇਹ ਰੇਲ ਭਾਖੜਾ ਡੈਮ ਤੱਕ ਜਾਂਦੀ ਹੈ, ਪਰ ਸੁਰੱਖਿਆ ਕਾਰਨਾਂ ਕਰਕੇ ਸੈਲਾਨੀਆਂ ਨੂੰ ਪਿੰਡ ਉਲੀਂਡਾ ਤੱਕ ਹੀ ਜਾਣ ਦਿੱਤਾ ਜਾਂਦਾ ਹੈ | ਸੀ.ਆਈ.ਐੱਸ.ਐੱÉਫ. ਦੀ ਆਮਦ ਮਗਰੋਂ ਤਾਂ ਸੈਲਾਨੀਆਂ ਦਾ ਤ੍ਰਾਹ ਹੀ ਨਿਕਲ ਗਿਆ ਹੈ, ਕਿਉਂਕਿ ਤਰਕਹੀਣ ਸਖ਼ਤੀ ਵੱਧ ਹੈ | ਨੰਗਲ ਤੋਂ ਇਹ ਰੇਲ 7.05 ਵਜੇ ਅਤੇ 3.05 ਵਜੇ (ਦੁਪਹਿਰੇ) ਭਾਖੜਾ ਡੈਮ ਲਈ ਚੱਲਦੀ ਹੈ | ਸਵੇਰੇ 7.05 ਵਜੇ ਜਾਣ ਵਾਲੀ ਰੇਲ 9.00 ਵਜੇ ਨੰਗਲ ਪਰਤ ਆਉਂਦੀ ਹੈ, ਦੁਪਹਿਰ ਵਾਲੀ ਰੇਲ ਭਾਖੜਾ ਡੈਮ ਤੋਂ 5.00 ਵਜੇ ਸ਼ਾਮੀਂ ਨੰਗਲ ਪਰਤਦੀ ਹੈ | ਰੇਲ 'ਚ ਨਾ ਤਾਂ ਕੋਈ ਟਿਕਟ ਚੈੱਕਰ ਮਿਲਦਾ ਹੈ ਅਤੇ ਨਾ ਹੀ ਮੰਗਤਾ | ਹਰੀ ਝੰਡੀ ਵਾਲਾ ਮੁਲਾਜ਼ਮ ਜ਼ਰੂਰ ਹੁੰਦਾ ਹੈ | ਸਾਦੀ ਵਰਦੀ 'ਚ ਸੁਰੱਖਿਆ ਕਰਮਚਾਰੀ ਵੀ ਹੁੰਦੇ ਹਨ | ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਨੇ ਭਾਖੜਾ ਬਿਆਸ ਪ੍ਰਬੰਧਕ ਬੋਰਡ ਨੂੰ ਰੇਲ ਟਰੈਕ ਦਾ ਬਿਜਲੀ ਕਰਨ ਲਈ ਕਿਹਾ ਹੈ | ਮੌਜੂਦਾ ਡੱਬੇ ਲੱਕੜ ਦੇ ਹਨ ਪਰ ਨੇੜ ਭਵਿੱਖ 'ਚ ਸਟੈਂਡਰਡ ਯਾਤਰੀ ਕੋਚ ਅਤੇ ਇਕ ਵੀ. ਆਈ. ਪੀ. ਵਿਸਟਾ ਡੋਮ ਕੋਚ ਵੀ ਖ਼ਰੀਦਿਆ ਜਾਵੇਗਾ | ਭਾਖੜਾ ਬਿਆਸ ਪ੍ਰਬੰਧਕ ਬੋਰਡ ਅਤੇ ਰਾਈਟਸ ਲਿਮਟਿਡ ਆਪਸੀ ਤਾਲਮੇਲ ਨਾਲ ਨਾ ਸਿਰਫ਼ 12 ਤੋਂ 17 ਕਿ.ਮੀ. ਲੰਬੇ ਰੇਲ ਟਰੈਕ ਦਾ ਨਵੀਨੀਕਰਨ ਕਰਨਗੇ ਸਗੋਂ ਰੇਲ ਟਰੈਕ ਦਾ ਬਿਜਲੀ ਕਰਨ ਵੀ ਕਰਨਗੇ | ਹਰ ਵਰ੍ਹੇ 22 ਅਕਤੂਬਰ ਨੂੰ ਨੰਗਲ-ਭਾਖੜਾ ਰੇਲ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਹੈ | ਚੇਅਰਮੈਨ ਬੀ. ਬੀ. ਐੱਮ. ਬੀ. ਅਤੇ ਸਾਰੇ ਵੱਡੇ ਅਫ਼ਸਰ ਟਰੇਨ 'ਚ ਬੈਠ ਕੇ ਭਾਖੜਾ ਡੈਮ ਜਾਂਦੇ ਹਨ ਅਤੇ 300 ਸ਼ਹੀਦ ਮਜ਼ਦੂਰਾਂ ਨੂੰ ਸ਼ਰਧਾਂਜਲੀ ਦਿੰਦੇ ਹਨ | 22 ਅਕਤੂਬਰ ਨੂੰ ਭਾਖੜਾ ਡੈਮ ਦਾ ਸਥਾਪਨਾ ਦਿਵਸ ਹੈ | ਭਾਖੜਾ ਡੈਮ ਦਾ ਨਿਰਮਾਣ ਕਰਦਿਆਂ 300 ਮਜ਼ਦੂਰ ਸ਼ਹੀਦ ਹੋਏ ਸਨ |

Ad Position 22
No active advertisement
ਪਿਛਲੀ ਖ਼ਬਰ ਨਾਲਾਗੜ੍ਹ ਦੇ ਪੁਲਿਸ ਥਾਣੇ ਨੇੜੇ ਧਮਾਕੇ ਮਗਰੋਂ ਕਈ ਇਮਾਰਤਾਂ ਦੇ ਟੁੱਟੇ ਸ਼ੀਸ਼ੇ <br/> ਅਗਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ
Ad Position 24