28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਨਾਲਾਗੜ੍ਹ ਦੇ ਪੁਲਿਸ ਥਾਣੇ ਨੇੜੇ ਧਮਾਕੇ ਮਗਰੋਂ ਕਈ ਇਮਾਰਤਾਂ ਦੇ ਟੁੱਟੇ ਸ਼ੀਸ਼ੇ <br/>

Ad Position 21
No active advertisement
ਅਜੀਤ ਡੈਸਕ 02-01-2026
ਨਾਲਾਗੜ੍ਹ/ਭਰਤਗੜ੍ਹ, 1 ਜਨਵਰੀ (ਜਸਬੀਰ ਸਿੰਘ ਬਾਵਾ)-ਹਿਮਾਚਲ ਪ੍ਰਦੇਸ਼ ਦੇ ਉਦਯੋਗਿਕ ਸ਼ਹਿਰ, ਨਾਲਾਗੜ੍ਹ ਥਾਣੇ ਨੇੜੇ ਗਲੀ 'ਚ ਨਵੇਂ ਵਰ੍ਹੇ ਦੇ ਪਹਿਲੇ ਦਿਨ ਸਵੇਰੇ ਇੱਕ ਜ਼ੋਰਦਾਰ ਧਮਾਕੇ ਮਗਰੋਂ ਇਸ ਖੇਤਰ 'ਚ ਵੱਸਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ | ਇਸ ਧਮਾਕੇ ਦੀ ਧਮਕ ਨਾਲ ਖੇਤਰ ਦੀਆਂ ਇਮਾਰਤਾਂ, ਦੁਕਾਨਾਂ ਅਤੇ ਸੈਨਿਕ ਹਸਪਤਾਲ ਦੇ ਸ਼ੀਸ਼ੇ ਟੁੱਟ ਗਏ, ਜਦਕਿ ਇਸ ਧਮਾਕੇ ਮਗਰੋਂ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ | ਥਾਣੇ ਦੇ ਮੁਲਾਜ਼ਮਾਂ ਨੇ ਤੁਰੰਤ ਇਸ ਖੇਤਰ ਨੂੰ ਸੀਲ ਕਰਕੇ ਦੋਵੇਂ ਪਾਸਿਉਂ ਨਾਕੇਬੰਦੀ ਕਰ ਦਿੱਤੀ | ਬਦੀ ਦੇ ਉੱਚ ਪੁਲਿਸ ਅਧਿਕਾਰੀ ਵਿਨੋਦ ਧੀਮਾਨ ਦੀ ਅਗਵਾਈ 'ਚ ਨਾਲਾਗੜ੍ਹ ਪੁਲਿਸ ਅਤੇ ਸ਼ਿਮਲਾ ਪੁਲਿਸ ਨੇ ਮੌਕੇ 'ਤੇ ਪੁੱਜਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਸ਼ਿਮਲਾ ਤੋਂ ਫੋਰੈਂਸਿਕ ਮਾਹਿਰਾਂ ਨੂੰ ਟੀਮ ਸਮੇਤ ਸਦਕੇ ਸਬੂਤ ਇਕੱਤਰ ਕੀਤੇ ਜਾ ਰਹੇ ਹਨ, ਹਰ ਪਹਿਲੂ ਅਤੇ ਬਾਰੀਕੀ ਨਾਲ ਜਾਂਚ ਜਾਰੀ ਹੈ, ਪਰ ਅਜੇ ਤੱਕ ਇਸ ਧਮਾਕੇ ਸਬੰਧੀ ਜਾਣਕਾਰੀ ਨਹੀਂ ਹੈ, ਕਿ ਇਹ ਧਮਾਕਾ ਕਿਵੇਂ ਹੋਇਆ ਹੈ | ਹਿਮਾਚਲ ਪ੍ਰਦੇਸ਼ ਪੁਲਿਸ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਫੋਰੈਂਸਿਕ ਜਾਂਚ ਮਗਰੋਂ ਹੀ ਧਮਾਕੇ ਸਬੰਧੀ ਕੁੱਝ ਕਿਹਾ ਜਾ ਸਕਦਾ ਹੈ, ਲੋੜੀਂਦੀ ਜਾਂਚ ਪੜਤਾਲ ਮੁਕੰਮਲ ਕਰਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਭਾਰਤ ਪਣ-ਬਿਜਲੀ ਪ੍ਰੋਜੈਕਟ ਲਈ ਇਕਪਾਸੜ ਕਾਰਵਾਈ ਨਹੀਂ ਕਰ ਸਕਦਾ-ਅੰਦਰਾਬੀ <br/> ਅਗਲੀ ਖ਼ਬਰ ਸਮੇਂ ਨੇ ਬਦਲ ਦਿੱਤਾ ਹੈ ਨੰਗਲ-ਭਾਖੜਾ ਡੈਮ ਮੁਫ਼ਤ ਰੇਲ ਦਾ ਰੂਪ ਰੰਗ <br/>
Ad Position 24