28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਜੈ ਮਾਤਾ ਲੰਗਰ ਕਮੇਟੀ ਨੇ ਨਵੇਂ ਸਾਲ ਦੀ ਆਮਦ 'ਤੇ ਲੰਗਰ ਲਗਾਇਆ <br/>

Ad Position 21
No active advertisement
ਅਜੀਤ ਡੈਸਕ 02-01-2026
ਸ੍ਰੀ ਅਨੰਦਪੁਰ ਸਾਹਿਬ, 1 ਜਨਵਰੀ (ਜੇ ਐਸ ਨਿੱਕੂਵਾਲ)-ਸ੍ਰੀ ਅਨੰਦਪੁਰ ਸਾਹਿਬ-ਮਾਤਾ ਮਾਤਾ ਨੈਣਾਂ ਦੇਵੀ ਸੜਕ 'ਤੇ ਜੈ ਮਾਤਾ ਲੰਗਰ ਕਮੇਟੀ ਵਲੋਂ ਨਵੇਂ ਸਾਲ ਦੀ ਆਮਦ 'ਤੇ ਲੰਗਰ ਲਗਾਇਆ ਗਿਆ | ਇਸ ਸਬੰਧੀ ਦਿਨੇਸ਼ ਕੁਮਾਰ ਰੋਮੀ, ਸ਼ਮੀ ਡਾਵਰਾ, ਸੁਭਾਸ਼ ਸਿੰਗਲਾ, ਸ਼ਿਵਮ ਚੰਡੀਗੜ੍ਹ ਨੇ ਦੱਸਿਆ ਕਿ ਕਮੇਟੀ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸਾਲ ਦੇ ਅੰਤਿਮ ਦਿਨ 31 ਦਸੰਬਰ ਤੇ ਨਵੇਂ ਸਾਲ ਦੇ ਪਹਿਲੇ ਦਿਨ 1 ਜਨਵਰੀ ਨੂੰ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਗਏ | ਦੱਸਣਯੋਗ ਹੈ ਕਿ ਕਮੇਟੀ ਵਲੋਂ ਨਵਰਾਤਰਿਆਂ ਦੌਰਾਨ ਅਤੇ ਹਰ ਐਤਵਾਰ ਨੂੰ ਸੰਗਤ ਦੇ ਲਈ ਵਿਸ਼ੇਸ਼ ਲੰਗਰ ਲਗਾਏ ਜਾਂਦੇ ਹਨ | ਰੋਮੀ ਨੇ ਕਿਹਾ ਕਿ ਨਵੇਂ ਵਰ੍ਹੇ ਦੀ ਆਮਦ ਨੂੰ ਲੈ ਕੇ ਮਾਤਾ ਨੈਣਾਂ ਦੇਵੀ ਦੇ ਦਰਬਾਰ ਨੂੰ ਜਾਣ ਵਾਲੀ ਸੰਗਤ ਆਮਦ ਬਹੁਤ ਜ਼ਿਆਦਾ ਹੁੰਦੀ ਹੈ | ਜਿਸ ਕਰਕੇ ਬੀਤੇ ਲੰਬੇ ਸਮੇਂ ਤੋਂ ਇਹ ਲੰਗਰ ਲਗਾਇਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਕੌਲਾਂ ਵਾਲਾ ਟੋਭਾ ਦੇ ਰਾਹ ਤੋਂ ਹਜ਼ਾਰਾ ਦੀ ਗਿਣਤੀ ਵਿਚ ਸੰਗਤ ਨਵਾਂ ਸਾਲ ਮਨਾਉਣ ਲਈ ਮਾਤਾ ਨੈਣਾਂ ਦੇਵੀ ਦੇ ਦਰਬਾਰ ਜਾਂਦੀ ਹੈ | ਜਿਨ੍ਹਾਂ ਵਿਚ ਵੱਡੀ ਗਿਣਤੀ ਪੰਜਾਬੀਆਂ ਦੀ ਹੁੰਦੀ ਹੈ | ਤੇ ਇਹ ਲੰਗਰ ਹਰੇਕ ਐਤਵਾਰ ਦੇ ਨਾਲ ਨਾਲ ਨਰਾਤੇ ਅਤੇ ਨਵੇਂ ਸਾਲ ਦੇ ਆਗਮ ਤੇ ਦੋ ਦਿਨ ਚੱਲਦਾ ਹੈ | ਉਨ੍ਹਾਂ ਸੰਗਤਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਵੱਡੀ ਗਿਣਤੀ ਵਿਚ ਸੇਵਾਦਾਰ ਤੇ ਸ਼ਹਿਰ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਘਾਟ ਸਾਹਿਬ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਪਿੰਡ ਕਲਵਾਂ ਵਿਖੇ ਸੁੰਦਰ ਦਸਤਾਰ ਮੁਕਾਬਲੇ 4 ਨੂੰ
Ad Position 24