28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਘਾਟ ਸਾਹਿਬ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ <br/>

Ad Position 21
No active advertisement
ਅਜੀਤ ਡੈਸਕ 02-01-2026
ਨੰਗਲ, 1 ਜਨਵਰੀ (ਪ੍ਰੀਤਮ ਸਿੰਘ ਬਰਾਰੀ)-ਦਸ਼ਮੇਸ਼ ਪਿਤਾ ਸਾਹਿਬ-ਏ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਗੁਰਦੁਆਰਾ ਘਾਟ ਸਾਹਿਬ ਪ੍ਰਬੰਧਕ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਗੁਰਦੀਪ ਸਿੰਘ ਬਾਵਾ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਾਵਾ ਨੇ ਦੱਸਿਆ ਕਿ ਅੱਜ 02- ਜਨਵਰੀ ਨੂੰ ਸ਼ਾਮ 4.00 ਵਜੇ ਇਲਾਕੇ ਦੀਆਂ ਸੰਗਤਾਂ ਵਲੋਂ ਵਿਸ਼ਾਲ ਨਗਰ ਕੀਰਤਨ ਗੁਰਦਵਾਰਾ ਗੁਰੂ ਤੇਗ ਬਹਾਦਰ ਸਾਹਿਬ ਤੋਂ ਆਰੰਭ ਕੀਤਾ ਜਾਵੇਗਾ, ਜੋ ਕਿ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦਾ ਹੋਇਆ ਤਕਰੀਬਨ 8.00 ਵਜੇ ਗੁਰਦਵਾਰਾ ਘਾਟ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਵੇਗਾ | 04- ਜਨਵਰੀ ਨੂੰ ਗੁਰਦਵਾਰਾ ਘਾਟ ਸਾਹਿਬ ਵਿਖੇ ਸਵੇਰੇ 9.00 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ 10.00 ਤੋਂ 1.30 ਵਜੇ ਤਕ ਗੁਰਮਤਿ ਸਮਾਗਮ ਸੱਜੇਗਾ, ਜਿਸ ਵਿਚ ਲੋਕਲ ਰਾਗੀ ਜਥੇ ਅਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ ਤੋਂ ਹਜ਼ੂਰੀ ਰਾਗੀ ਜਥਾ ਸੰਗਤਾਂ ਨੂੰ ਮਨੋਹਰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ | ਇਸ ਮੀਟਿੰਗ ਵਿਚ ਜਸਪਾਲ ਸਿੰਘ ਜਨਰਲ ਸਕੱਤਰ, ਬਲਬੀਰ ਸਿੰਘ ਸੈਣੀ ਕੈਸ਼ੀਅਰ, ਬੀਰਇੰਦਰ ਸਿੰਘ ਸੂਰੀ, ਤੇਜਾ ਸਿੰਘ, ਜਰਨੈਲ ਸਿੰਘ ਸੰਧੂ, ਭਾਈ ਬਚਿੱਤਰ ਸਿੰਘ ਆਦਿ ਨੇ ਹਿੱਸਾ ਲਿਆ |


Ad Position 22
No active advertisement
ਪਿਛਲੀ ਖ਼ਬਰ 'ਆਪਣਾ ਘਰ' ਵਿਚ ਬਜ਼ੁਰਗਾਂ ਨੇ ਨਵਾਂ ਸਾਲ ਮਨਾਇਆ <br/> ਅਗਲੀ ਖ਼ਬਰ ਜੈ ਮਾਤਾ ਲੰਗਰ ਕਮੇਟੀ ਨੇ ਨਵੇਂ ਸਾਲ ਦੀ ਆਮਦ 'ਤੇ ਲੰਗਰ ਲਗਾਇਆ <br/>
Ad Position 24