ਰੂਪਨਗਰ, 1 ਜਨਵਰੀ (ਸਤਨਾਮ ਸਿੰਘ ਸੱਤੀ)-ਹਵੇਲੀ ਕਲਾਂ ਵਿਖੇ ਸਥਿਤ ਬਜ਼ੁਰਗਾਂ ਦੇ ਆਪਣਾ ਘਰ ਵਿਚ ਇੱਥੇ ਰਹਿ ਰਹੇ ਬਜ਼ੁਰਗਾਂ ਅਤੇ ਰੋਜ਼ਾਨਾ ਆਉਣ ਵਾਲੇ ਸੀਨੀਅਰ ਸਿਟੀਜ਼ਨਾਂ ਵਲੋਂ ਮਿਲਜੁਲ ਕੇ ਨਵੇਂ ਸਾਲ-2026 ਦਾ ਖ਼ੁਸ਼ੀ-ਖ਼ੁਸ਼ੀ ਸਵਾਗਤ ਕੀਤਾ ਗਿਆ | ਇਸ ਮੌਕੇ ਸਭ ਨੇ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਅਤੇ ਸਮੂਹ ਸਮਾਜ ਦੇ ਬਜ਼ੁਰਗਾਂ ਦੀ ਖੁਸ਼ਹਾਲ ਤੇ ਤੰਦਰੁਸਤ ਜ਼ਿੰਦਗੀ ਲਈ ਕਾਮਨਾ ਕੀਤੀ | ਸਰਦੀ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਹਾਜ਼ਰੀਨ ਵਲੋਂ ਮਿਠਾਈਆਂ, ਚਾਹ ਅਤੇ ਪਕੌੜਿਆਂ ਦਾ ਭਰਪੂਰ ਆਨੰਦ ਵੀ ਲਿਆ ਗਿਆ | ਮੌਕੇ 'ਤੇ ਸੰਸਥਾ ਦੇ ਮੁੱਖ ਸੇਵਾਦਾਰ ਰਾਜਿੰਦਰ ਸੈਣੀ ਨੇ ਸਭ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ 'ਆਪਣਾ ਘਰ' ਅੱਜ ਇੱਕ ਅਜਿਹਾ ਮੰਚ ਬਣ ਚੁੱਕਾ ਹੈ, ਜਿੱਥੇ ਸਮਾਜ ਦਾ ਕੋਈ ਵੀ ਸੀਨੀਅਰ ਸਿਟੀਜ਼ਨ ਆ ਕੇ ਆਪਣੇ ਹਮਉਮਰਾਂ ਨਾਲ ਹੱਸ-ਖੇਡ ਕੇ ਖਾਲੀ ਸਮਾਂ ਬਿਤਾ ਸਕਦਾ ਹੈ ਅਤੇ ਆਪਣੇ ਆਪ ਨੂੰ ਇਕੱਲਾਪਣ ਤੋਂ ਬਚਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਘਰ ਦਾ ਮੁੱਖ ਮਕਸਦ ਬਜ਼ੁਰਗਾਂ ਨੂੰ ਸਨਮਾਨ, ਸਾਥ ਅਤੇ ਸੁਖਦਾਈ ਵਾਤਾਵਰਣ ਮੁਹੱਈਆ ਕਰਵਾਉਣਾ ਹੈ, ਜੋ ਲਗਾਤਾਰ ਸਫਲਤਾਪੂਰਵਕ ਨਿਭਾਇਆ ਜਾ ਰਿਹਾ ਹੈ | ਇਸ ਮੌਕੇ ਭੁਪਿੰਦਰ ਸਿੰਘ, ਜਿੰਦਰ ਸਿੰਘ, ਇਕਬਾਲ ਸਿੰਘ, ਤਰਸੇਮ ਸਿੰਘ, ਵਰਿੰਦਰਪਾਲ ਸਿੰਘ, ਤਾਰਾ ਸਿੰਘ, ਹਰਮੇਸ਼ ਸਿੰਘ, ਸਾਮ ਸਿੰਘ, ਟਰੱਸਟੀ ਜਗਦੇਵ ਸਿੰਘ, ਮੈਨੇਜਰ ਕੇ. ਐਸ. ਭੋਗਲ, ਕੁਮਾਰ ਸੰਤੋਸ਼, ਅਮਿਤ ਸੈਣੀ, ਕਿਰਨ ਤੇ ਨੀਲਮ ਰਾਣੀ ਆਦਿ ਹਾਜ਼ਰ ਸਨ |