28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਗੁਰਦੁਆਰਾ ਝਿੜੀ ਸਾਹਿਬ ਤੱਕ ਕੱਢੀਆਂ ਜਾਣ ਵਾਲੀਆਂ ਪ੍ਰਭਾਤ ਫੇਰੀਆਂ ਨੂੰ ਲੈ ਕੇ ਤਿਆਰੀਆਂ ਕੀਤੀਆਂ ਮੁਕੰਮਲ <br/>

Ad Position 21
No active advertisement
ਅਜੀਤ ਡੈਸਕ 02-01-2026
ਨੂਰਪੁਰ ਬੇਦੀ, 1 ਜਨਵਰੀ (ਹਰਦੀਪ ਸਿੰਘ ਢੀਂਡਸਾ)-4 ਜਨਵਰੀ ਨੂੰ ਇਲਾਕੇ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਝਿੜੀ ਸਾਹਿਬ ਤੱਕ ਕੱਢੀਆਂ ਜਾਣ ਵਾਲੀਆਂ 10 ਪ੍ਰਭਾਤ ਫੇਰੀਆਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸਬੰਧ ਵਿਚ ਵੱਖ-ਵੱਖ ਪਿੰਡਾਂ ਵਿਚ ਸੰਗਤਾਂ ਨਾਲ ਮੀਟਿੰਗ ਵੀ ਕੀਤੀ ਜਾ ਚੁੱਕੀ ਹੈ | ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਮੀਰਪੁਰ ਨੇ ਦੱਸਿਆ ਕਿ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਝਿੜੀ ਸਾਹਿਬ ਵਿਖੇ 4 ਜਨਵਰੀ ਨੂੰ ਦਸ ਪ੍ਰਭਾਤ ਫੇਰੀਆਂ ਅਤੇ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਦੌਰਾਨ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋ 10 ਪ੍ਰਭਾਤ ਫੇਰੀਆਂ ਗੁਰਦੁਆਰਾ ਸਾਹਿਬ ਦੀ ਡਿਉੜੀ ਤੇ ਇਕੱਠੀਆਂ ਹੋ ਕੇ ਸਵੇਰੇ 4.45 ਵਜੇ ਗੁਰਦੁਆਰਾ ਸਾਹਿਬ ਅੰਦਰ ਪ੍ਰਵੇਸ਼ ਕਰਨਗੀਆਂ | ਸਾਰੀ ਸੰਗਤ ਸੰਗਤੀ ਰੂਪ ਵਿਚ ਅੰਮਿ੍ਤਮਈ ਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਦੇ ਹੋਏ ਗੁਰਦੁਆਰਾ ਸਾਹਿਬ ਪਹੁੰਚਣਗੀਆਂ | ਇਸ ਸਮਾਗਮ ਦੀ ਚੜ੍ਹਦੀ ਕਲਾ ਲਈ ਮੇਜਰ ਸਿੰਘ ਅਸਮਾਨਪੁਰ, ਰਚਨ ਸਿੰਘ, ਕਰਨੈਲ ਸਿੰਘ, ਮੋਹਣ ਸਿੰਘ ਅਸਮਾਨਪੁਰ, ਸੁਰਿੰਦਰ ਸਿੰਘ, ਦਲਜੀਤ ਸਿੰਘ ਰਾਏਪੁਰ, ਪਰਮਜੀਤ ਸਿੰਘ, ਰਾਮ ਸਿੰਘ ਅਬਿਆਣਾ, ਨਵਜੋਤ ਸਿੰਘ, ਭਜਨ ਸਿੰਘ ਬਟਾਰਲਾ, ਪਾਖਰ ਸਿੰਘ ਬਜਰੂੜ, ਗੁਰਦੇਵ ਸਿੰਘ,ਪਿ੍ਤਪਾਲ ਸਿੰਘ ਨੰਗਲ,ਬਾਬਾ ਜਗਤਾਰ ਸਿੰਘ ਚੌਂਤਾ, ਬੀਬੀ ਪ੍ਰਭਜੋਤ ਕੌਰ ਮੋਠਾਪੁਰ, ਬਲਦੇਵ ਸਿੰਘ ਤੇ ਹੋਰ ਸੰਗਤਾਂ ਸੇਵਾ ਨਿਭਾਅ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਬਿਜਲੀ ਬੋਰਡ ਵਰਕਰ ਫੈਡਰੇਸ਼ਨ ਏਟਕ ਦੀ ਚੋਣ <br/> ਅਗਲੀ ਖ਼ਬਰ ਮਾਤਾ ਨੈਣਾਂ ਦੇਵੀ ਨੂੰ ਜਾਂਦੀਆਂ ਸੰਗਤਾਂ ਲਈ ਲੰਗਰ ਲਗਾਇਆ <br/>
Ad Position 24