ਸੈਣੀ ਭਵਨ ਵਿਖੇ ਖ਼ੂਨਦਾਨ ਕੈਂਪ ਲਗਾਇਆ
ਅਜੀਤ ਡੈਸਕ
06-01-2026
ਤਿਮਾਹੀ ਮੈਗਜ਼ੀਨ 'ਸੈਣੀ ਸੰਸਾਰ' ਦਾ 59ਵਾਂ ਅੰਕ ਲੋਕ ਅਰਪਣ- ਇਸੇ ਸਮਾਗਮ ਦੌਰਾਨ ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ.) ਵਲੋਂ ਪ੍ਰਕਾਸ਼ਿਤ ਤਿਮਾਹੀ ਮੈਗਜ਼ੀਨ 'ਸੈਣੀ ਸੰਸਾਰ' ਦਾ 59ਵਾਂ ਅੰਕ ਵੀ ਲੋਕ ਅਰਪਣ ਕੀਤਾ ਗਿਆ | ਮੈਗਜ਼ੀਨ ਨੂੰ ਜਾਰੀ ਕਰਨ ਦੀ ਰਸਮ ਡਾਕਟਰ ਜੋੜੀ ਡਾ. ਪੂਨੀਤ ਸੈਣੀ ਤੇ ਡਾ. ਇਕਬਾਲ ਸਿੰਘ ਵਲੋਂ ਨਿਭਾਈ ਗਈ | ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਅਜਮੇਰ ਸਿੰਘ ਤੰਬੜ ਨੇ ਦੱਸਿਆ ਕਿ 'ਸੈਣੀ ਸੰਸਾਰ' ਦੀ ਹਰ ਇੱਕ ਰਚਨਾ ਸਮਾਜਿਕ ਚੇਤਨਾ ਤੇ ਸਹੀ ਦਿਸ਼ਾ ਵੱਲ ਪ੍ਰੇਰਿਤ ਕਰਨ ਵਾਲੀ ਹੁੰਦੀ ਹੈ | ਇਸ ਮੌਕੇ ਸੰਸਥਾ ਦੇ ਟਰੱਸਟੀ ਅਤੇ ਪ੍ਰਬੰਧਕੀ ਕਮੇਟੀ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਵਿਅਕਤੀ ਹਾਜ਼ਰ ਸਨ |