ਭਰਤਗੜ੍ਹ, 1 ਫਰਵਰੀ (ਜਸਬੀਰ ਸਿੰਘ ਬਾਵਾ)-ਸਾਹਿੱਤਿਕ ਅਤੇ ਸਿੱਖਿਆ ਦੇ ਖੇਤਰ ਦੀ ਨਾਮਵਰ ਸ਼ਖ਼ਸੀਅਤ, ਸ਼ਾਇਰ ਪ੍ਰੋ: ਮਹਿੰਦਰ ਸਿੰਘ ਬਾਗੀ, ਜੋ ਕਿ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਦੇ ਜੱਦੀ ਪਿੰਡ ਸਰਸਾ ਨੰਗਲ 'ਚ ਉਨ੍ਹਾਂ ਦੇ ਨਿਵਾਸ 'ਤੇ ਪੁੱਜਕੇ ਧਰਮ ਸੁਪਤਨੀ ਬੀਬੀ ਹਰਵੀਰ ਕੌਰ, ਪੁੱਤਰ ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਪੋਤਰੇ ਜਸ਼ਨਦੀਪ ਸਿੰਘ, ਗੂੰਜਨਦੀਪ ਸਿੰਘ, ਭਰਾ ਬਲਦੇਵ ਸਿੰਘ, ਕੁਲਵੰਤ ਸਿੰਘ ਸਰਸਾ ਨੰਗਲ, ਗਗਨਦੀਪ ਸਿੰਘ ਲਾਦੀ ਸਮੇਤ ਹੋਰਨਾਂ ਪਰਿਵਾਰਿਕ ਜੀਆਂ ਨਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ, ਮੈਂਬਰ ਸ਼੍ਰੋਮਣੀ ਕਮੇਟੀ ਭਾਈ ਅਮਰਜੀਤ ਸਿੰਘ ਚਾਵਲਾ, ਪ੍ਰਸਿੱਧ ਅਦਾਕਾਰ ਬੀਨੂੰ ਢਿੱਲੋਂ, ਦੇਵ ਖਰੋੜ, ਜੱਗੀ ਧੂਰੀ, ਫੌਜੀ ਸੁਰਜੀਤ ਸਿੰਘ ਪੰਧੇਰ, ਸੰਦੀਪ ਸਿੰਘ ਜਲੰਧਰ, ਸਟੇਟ ਐਵਾਰਡੀ ਸੁੱਚਾ ਸਿੰਘ ਸਰਸਾ ਨੰਗਲ, ਸਾ. ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨਰਿੰਦਰ ਪੁਰੀ, ਚੌਧਰੀ ਚਰਨਜੀਤ ਸਿੰਘ, ਸਾਬਕਾ ਸਰਪੰਚ ਯੋਗੇਸ਼ ਪੁਰੀ, ਚੌਧਰੀ ਦਰਸ਼ਨ ਸਿੰਘ, ਚੌ. ਬਹਾਦਰ ਸਿੰਘ, ਰਵੀ ਚੌਧਰੀ, ਸੁੱਚਾ ਸਿੰਘ ਲਾਦੀ, ਜਥੇ. ਹਰਮੇਸ਼ ਸਿੰਘ ਅਟਾਰੀ, ਰਣਜੀਤ ਸਿੰਘ ਭੱਟੀ, ਚੌਧਰੀ ਰਤਨ ਸਿੰਘ, ਰਮੇਸ਼ ਚੰਦਰ ਦਸਗਰਾਈਾ, ਚੌਧਰੀ ਗੋਪਾਲ ਚੌਹਾਨ, ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਵਿਸਕੀ, ਨੰਬਰਦਾਰ ਗੁਰਬਖਸ਼ ਸਿੰਘ, ਗਿ. ਪ੍ਰੇਮ ਸਿੰਘ ਆਦਿ ਨੇ ਕਿਹਾ ਕਿ ਮਾਣਮੱਤੀ ਸ਼ਖ਼ਸੀਅਤ ਪ੍ਰੋ: ਬਾਗੀ ਦੇ ਤੁਰ ਜਾਣ ਨਾਲ ਸਮੂਹ ਪਰਿਵਾਰ ਦੇ ਨਾਲ-ਨਾਲ ਸਾਹਿਤਕ ਅਤੇ ਸਮਾਜਿਕ ਖੇਤਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |