ਢੇਰ, 1 ਫਰਵਰੀ (ਸ਼ਿਵ ਕੁਮਾਰ ਕਾਲੀਆ)-ਪਿੰਡ ਢੇਰ ਦੇ ਸੰਘਰਸ਼ੀ ਪਰਿਵਾਰ ਦੇ ਆਗੂ ਸਵਰਗਵਾਸੀ ਕਾਮਰੇਡ ਗੁਰਦਿਆਲ ਸਿੰਘ ਢੇਰ ਦੀ ਪਤਨੀ ਗੁਰਦਿਆਲ ਕੌਰ ਦੀ ਹੋਈ ਮੌਤ ਨਾਲ ਪਿੰਡ ਅਤੇ ਇਲਾਕੇ ਵਿਚ ਭਾਰੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ | ਵੱਖ-ਵੱਖ ਪਾਰਟੀਆਂ, ਸਮਾਜਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਉਨਾਂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਨ ਦੇ ਲਈ ਉਨ੍ਹਾਂ ਦੇ ਗ੍ਰਹਿ ਪਿੰਡ ਢੇਰ ਵਿਖੇ ਪਹੁੰਚ ਕੇ ਅਫ਼ਸੋਸ ਕੀਤਾ ਜਾ ਰਿਹਾ ਹੈ | ਇਸ ਤਰ੍ਹਾਂ ਅੱਜ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਪਿੰਡ ਢੇਰ ਵਿਖੇ ਪਹੁੰਚ ਕੇ ਮਾਤਾ ਗੁਰਦਿਆਲ ਕੌਰ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ, ਉਨ੍ਹਾਂ ਕਿਹਾ ਕਿ ਇਹ ਪਰਿਵਾਰ ਇੱਕ ਸੰਘਰਸ਼ਸ਼ੀਲ ਪਰਿਵਾਰ ਰਿਹਾ ਹੈ | ਜਿਸ ਨੇ ਇਲਾਕੇ ਦੀ ਭਲਾਈ ਲਈ ਹਰ ਕੁਰਬਾਨੀ ਦਿੱਤੀ ਹੈ | ਉਨ੍ਹਾਂ ਕਿਹਾ ਕਿ ਮਾਤਾ ਗੁਰਦਿਆਲ ਕੌਰ ਦੀ ਮੌਤ ਦੇ ਨਾਲ ਪਿੰਡ ਤੇ ਇਲਾਕੇ ਨੂੰ ਵੱਡਾ ਘਾਟਾ ਪਿਆ ਹੈ, ਇਸ ਮੌਕੇ 'ਤੇ ਰਮੇਸ਼ ਦਸਗਰਾਂ, ਕੰਵਲ ਦੇਵ ਜੋਸ਼ੀ ਥਲੂਹ, ਮਨੀਸ਼ ਧਰਮਾਨੀ ਐਡਵੋਕੇਟ, ਦਿਨੇਸ਼ ਕੁਮਾਰ ਨੱਡਾ ਥਲੂਹ ਜ਼ਿਲ੍ਹਾ ਸਕੱਤਰ ਬੀ.ਜੇ.ਪੀ., ਸਾਬਕਾ ਸਰਪੰਚ ਅਮਰਜੀਤ ਸਿੰਘ, ਬਾਬਾ ਮੁਰਾਦ ਅਲੀ, ਹਰਬੇਲ ਸਿੰਘ ਕੂਨਰ, ਹਰਜੀਤ ਸਿੰਘ ਖੱਟੜਾ ਅਮਰੀਕਾ, ਗੁਰਮੇਲ ਸਿੰਘ ਬੈਂਸ ਗੰਭੀਰਪਰ, ਰਘੂਬੀਰ ਸਿੰਘ ਸਰਪੰਚ ਬੇਲਾ ਆਦੀ ਵਲੋ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |