30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਰੂੜੇਵਾਲ ਵਿਖੇ ਸਾਲਾਨਾ ਤਿੰਨ ਰੋਜ਼ਾ ਸੰਤ ਸਮਾਗਮ ਸ਼ਰਧਾ ਭਾਵ ਨਾਲ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 02-02-2026
ਨੂਰਪੁਰ ਬੇਦੀ, 1 ਫਰਵਰੀ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸ ਸੰਪਰਦਾਇ) ਦੇ ਸ੍ਰੀ ਬ੍ਰਹਮ ਨਿਵਾਸ ਆਸ਼ਰਮ ਪਿੰਡ ਰੂੜੇਵਾਲ (ਰੂੜੇਮਾਜਰਾ) ਵਿਖੇ ਹਰ ਸਾਲ ਦੀ ਤਰਾਂ ਸਮੂਹ ਪਿੰਡ ਵਾਸੀ ਸੰਗਤਾਂ ਵਲੋਂ ਤਿੰਨ ਰੋਜ਼ਾ ਸੰਤ ਸਮਾਗਮ ਮੌਜੂਦਾ ਗੱਦੀਨਸ਼ੀਨ ਸ਼੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ, ਜੋ ਅੱਜ ਸ਼ਰਧਾ ਭਾਵ ਨਾਲ ਸ਼ੁਰੂ ਹੋ ਗਿਆ | ਇਸ ਮੌਕੇ 'ਤੇ ਅਚਾਰੀਆ ਜਗਤ ਗੁਰੂ ਬਾਬਾ ਗਰੀਬਦਾਸ ਜੀ ਦੀ ਰਚਿਤ ਅੰਮਿ੍ਤਮਈ ਬਾਣੀ ਦੇ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਸਵਾਮੀ ਕਿ੍ਸ਼ਨਾ ਨੰਦ ਜੀ ਵਲੋਂ ਕੀਤਾ ਗਿਆ | ਉਨਾਂ ਨੇ ਦੱਸਿਆ ਕਿ 3 ਫਰਵਰੀ ਨੂੰ ਸਵੇਰੇ 10 ਵਜੇ ਬਾਣੀ ਦੇ ਅਖੰਡ ਪਾਠਾਂ ਦੇ ਸੰਪੂਰਨ ਭੋਗ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆ ਵਲੋਂ ਪਾਏ ਜਾਣਗੇ | ਉਪਰੰਤ ਵੇਦਾਂਤ ਅਚਾਰੀਆ ਜੀ ਮਹਾਰਾਜ ਵਲੋਂ ਆਈਆਂ ਸੰਗਤਾਂ ਤੇ ਅਨਮੋਲ ਪ੍ਰਵਚਨਾਂ ਤੇ ਸਤਿਸੰਗ ਉਪਦੇਸ਼ ਜ਼ਰੀਏ ਅੰਮਿ੍ਤ ਵਰਖਾ ਕਰਨਗੇ ਅਤੇ ਪਰਮਾਰਥ ਨਾਲ ਜੋੜਨਗੇ | ਉਨਾਂ ਨੇ ਕਿਹਾ ਕਿ ਤਿੰਨ ਦਿਨ ਬਾਣੀ ਦੇ ਨਿਰੰਤਰ ਪ੍ਰਵਾਹ ਚੱਲਣਗੇ, ਇਸ ਲਈ ਹਰ ਜੀਵ ਬਾਣੀ ਸੁਣਕੇ ਇਸ ਦਾ ਲਾਭ ਪ੍ਰਾਪਤ ਕਰਨ | ਇਸ ਮੌਕੇ ਸੰਤ ਮਹਾਂਪੁਰਸ਼ਾਂ ਤੋ ਇਲਾਵਾ ਮਹਿੰਦਰ ਪਾਲ ਸਾਬਕਾ ਸਰਪੰਚ, ਸਰਪੰਚ ਚੂਹੜੂ ਰਾਮ, ਸੰਮਤੀ ਮੈਂਬਰ ਹਰਮਿੰਦਰ ਸਿੰਘ ਬਿੰਦੂ , ਕਮਲਜੀਤ ਰੂੜੇਵਾਲ, ਹਰਬੰਸ ਲਾਲ, ਧਰਮ ਦਾਸ , ਪਵਨ ਕੁਮਾਰ, ਸੁਰਿੰਦਰ ਸਿੰਘ, ਸੁਰਿੰਦਰ ਪਾਲ, ਪਹੂ ਲਾਲ ਸਮੇਤ ਵੱਡੀ ਗਿਣਤੀ 'ਚ ਸੰਗਤ ਹਾਜ਼ਰ ਸੀ |


ਪਿੰਡ ਰੂੜੇਵਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਦੇ ਹੋਏ ਸਵਾਮੀ ਕਿ੍ਸ਼ਨਾ ਨੰਦ ਜੀ ਤਸਵੀਰਾਂ ਵਿੰਦਰਪਾਲ ਝਾਂਡੀਆਂ |


Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਪੀਕਰ ਰਾਣਾ ਵਲੋਂ ਨੰਬਰਦਾਰ ਹਰਗੋਪਾਲ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ <br/> ਅਗਲੀ ਖ਼ਬਰ ਦੁੱਖ ਦਾ ਪ੍ਰਗਟਾਵਾ
Ad Position 24