ਸ੍ਰੀ ਅਨੰਦਪੁਰ ਸਾਹਿਬ 1 ਫਰਵਰੀ (ਜੇ ਐਸ ਨਿੱਕੂਵਾਲ)-ਇੱਥੋਂ ਨੇੜਲੇ ਪਿੰਡ ਬੱਢਲ ਦੇ ਨੰਬਰਦਾਰ ਹਰਗੋਪਾਲ ਸਿੰਘ ਕਟਵਾਲ (80) ਦੇ ਅਚਨਚੇਤੀ ਅਕਾਲ ਚਲਾਣੇ 'ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਗਹਿਰੇ ਦੁੱਖ ਦਾ ਇਜਹਾਰ ਕੀਤਾ | ਉਨ੍ਹਾਂ ਕਿਹਾ ਕਿ ਕਟਵਾਲ ਪਰਿਵਾਰ ਵਲੋਂ ਬੀਤੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਲਈ ਮੋਹਰੀ ਰੋਲ ਅਦਾ ਕੀਤਾ ਗਿਆ ਹੈ | ਇਸ ਤੋਂ ਬਿਨ੍ਹਾਂ ਇਨ੍ਹਾਂ ਦੇ ਬਜੂਰਗ ਆਤਮਾ ਸਿੰਘ ਬੱਢਲ ਦੇਸ਼ ਦੀ ਆਜਾਦੀ ਵਿਚ ਆਪਣਾ ਯੋਗਦਾਨ ਪਾਇਆ ਹੈ | ਜਿਸਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ | ਉਨ੍ਹਾਂ ਕਿਹਾ ਕਿ ਨੰਬਰਦਾਰ ਹਰਗੋਪਾਲ ਸਿੰਘ ਦਾ ਅਕਾਲ ਚਲਾਣਾ ਜਿੱਥੇ ਪਰਿਵਾਰ ਲਈ ਦੁਖਦਾਇਕ ਹੈ, ਉੱਥੇ ਕਾਂਗਰਸ ਪਾਰਟੀ ਲਈ ਵੀ ਵੱਡਾ ਘਾਟਾ ਹੈ | ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਤਰਸੇਮ ਕੌਰ, ਪੁੱਤਰ ਤਰਨਜੀਤ ਸਿੰਘ ਬੋਬੀ, ਭੁਪਾਲ ਸਿੰਘ, ਅਮਨਜੋਤ ਸਿੰਘ, ਪੁੱਤਰੀਆ ਪੁਸ਼ਪਿੰਦਰ ਕੌਰ, ਹਰਸ਼ਿਮਰਤ ਕੌਰ, ਭਰਾ ਅਤੇ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ ਰੂਪਨਗਰ ਅਮਰੀਕ ਸਿੰਘ ਕਟਵਾਲ ਤੋਂ ਇਲਾਵਾ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਠਾਕੁਰ ਜਰਨੈਲ ਸਿੰਘ ਬਾਸੋਵਾਲ, ਮਨਜ਼ੀਤ ਸਿੰਘ, ਹਰਚਰਨ ਸਿੰਘ, ਬਖਸ਼ੀਸ਼ ਸਿੰਘ, ਭਜਨ ਸਿੰਘ, ਮਨਪ੍ਰੀਤ ਸਿੰਘ, ਡਿੰਪੀ ਬੱਢਲ, ਰਣਬੀਰ ਸਿੰਘ, ਸਾਬਕਾ ਚੇਅਰਮੈਨ ਰਮੇਸ਼ ਚੰਦਰ ਦਸਗਰਾਈ, ਸਾਬਕਾ ਚੇਅਰਮੈਨ ਹਰਬੰਸ ਲਾਲ ਮਹਿੰਦਲੀ, ਕਮਲਦੇਵ ਜ਼ੋਸੀ, ਪ੍ਰੇਮ ਸਿੰਘ ਬਾਸੋਵਾਲ, ਆਤਮਾ ਸਿੰਘ ਰਾਣਾ, ਅਰੁਣਦੀਪ ਸੋਨੂੰ, ਐਡ. ਵਿਨੋਦ ਮਹਿੰਦਲੀ, ਸਾਬਕਾ ਸਰਪੰਚ ਬਲਵੀਰ ਸਿੰਘ ਬੱਢਲ, ਗੁਰਪਾਲ ਸਿੰਘ, ਰਾਮ ਪਾਲ ਗੋਰਸੀ, ਚੌਧਰੀ ਪਹੂ ਲਾਲ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |