22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਲੋਕਾਂ ਨੂੰ ਲੱਗੀ ਡੀਜ਼ਲ ਇਕੱਠਾ ਕਰਨ ਦੀ ਹੋੜ <br/>

Ad Position 21
No active advertisement
ਅਜੀਤ ਡੈਸਕ 06-03-2026
ਬੇਲਾ, 5 ਮਾਰਚ (ਮਨਜੀਤ ਸਿੰਘ ਸੈਣੀ)-ਇਜਰਾਇਲ-ਅਮਰੀਕਾ ਤੇ ਇਰਾਨ ਦੇ ਵਿਚਾਲੇ ਛਿੜੀ ਜੰਗ ਕਾਰਨ ਡੀਜ਼ਲ ਪੈਟਰੋਲ ਦੀ ਸਪਲਾਈ ਬੰਦ ਹੋਣ ਦੇ ਡਰ ਕਾਰਨ ਕਿਸਾਨਾਂ ਵਿਚ ਡੀਜ਼ਲ ਇਕੱਠਾ ਕਰਨ ਦੀ ਹੋੜ ਲੱਗੀ ਹੋਈ ਹੈ | ਕਸਬਾ ਬੇਲਾ, ਬਹਿਰਾਮ ਪੁਰ ਬੇਟ, ਭਲਿਆਣ, ਮਨਸੂਹਾ ਦੇ ਪੈਟਰੋਲ ਪੰਪਾਂ ਉੱਤੇ ਡੀਜ਼ਲ ਦੇ ਡਰੰਮ ਭਰਾਉਣ ਲਈ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ | ਨੰਬਰਦਾਰ ਜਸਵੀਰ ਸਿੰਘ ਜਟਾਣਾ, ਹਰਜਿੰਦਰ ਸਿੰਘ ਜਿੰਦਰ ਬਹਿਰਾਮਪੁਰ ਬੇਟ, ਨਰਿੰਦਰ ਸਿੰਘ ਟਾਂਕ, ਹਰਜੀਤ ਸਿੰਘ, ਭੁਪਿੰਦਰ ਸਿੰਘ ਨੇ ਦੱਸਿਆ ਕਿ ਅਮਰੀਕਾ ਈਰਾਨ ਦੀ ਛਿੜੀ ਜੰਗ ਤੋਂ ਬਾਅਦ ਲੋਕਾਂ ਵਿਚ ਸੰਸਾਰ ਜੰਗ ਲੱਗਣ ਦਾ ਡਰ ਸਤਾ ਰਿਹਾ ਹੈ, ਦੂਜੇ ਪਾਸੇ ਕਣਕ ਦੀ ਫ਼ਸਲ ਪੱਕਣ ਲਈ ਤਿਆਰ ਹੈ | ਕਣਕਾਂ, ਗੰਨੇ, ਮੱਕੀ ਦੀਆਂ ਫ਼ਸਲਾਂ ਨੂੰ ਪਾਣੀ ਵੀ ਲਗਾਇਆ ਜਾ ਰਿਹਾ ਹੈ | ਕਿਸਾਨਾਂ, ਕੰਬਾਈਨ ਮਾਲਕਾਂ ਨੇ ਕਣਕ ਦੀ ਫ਼ਸਲ ਦੀ ਵਢਾਈ, ਕਢਾਈ ਲਈ ਡੀਜ਼ਲ ਇਕੱਠਾ ਕਰਨ ਦੀ ਪਹਿਲ ਕੀਤੀ ਤੇ ਡੀਜ਼ਲ ਦੇ ਢੋਲਾ ਦੇ ਢੋਲ ਭਰਾਉਣ ਕਾਰਣ ਪੈਟਰੋਲ ਪੰਪਾਂ ਤੇ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ ਜਿਸ ਕਰਕੇ ਦੋ ਅਤੇ ਚਾਰ ਪਹੀਆ ਵਾਹਨਾਂ ਚਾਲਕਾਂ ਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ, ਜਿਸ ਕਰਕੇ ਰੋਜ਼ਾਨਾ ਕੰਮਾਂ ਕਾਰਾਂ 'ਤੇ ਜਾਣ ਵਾਲੇ ਪੈਟਰੋਲ ਵੀ ਜਮਾ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਭਾਰਤ-ਅਮਰੀਕਾ ਵਪਾਰ ਸਮਝੌਤਾ ਸਿਰੇ ਚੜ੍ਹਨ ਨਾਲ ਦੇਸ਼ ਦਾ ਕਿਸਾਨ ਤਬਾਹ ਹੋ ਜਾਵੇਗਾ-ਰਾਣਾ ਕੰਵਰਪਾਲ ਸਿੰਘ <br/> ਅਗਲੀ ਖ਼ਬਰ ਵਿਧਾਇਕ ਚੱਢਾ ਦੀਆਂ ਕੋਸ਼ਿਸ਼ਾਂ ਸਦਕਾ ਨੂਰਪੁਰ ਬੇਦੀ ਇਲਾਕੇ ਨੂੰ ਨਹਿਰੀ ਪਾਣੀ ਮਿਲਣ ਦੀ ਬੱਝੀ ਆਸ <br/>
Ad Position 24