22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਵਿਧਾਇਕ ਚੱਢਾ ਦੀਆਂ ਕੋਸ਼ਿਸ਼ਾਂ ਸਦਕਾ ਨੂਰਪੁਰ ਬੇਦੀ ਇਲਾਕੇ ਨੂੰ ਨਹਿਰੀ ਪਾਣੀ ਮਿਲਣ ਦੀ ਬੱਝੀ ਆਸ <br/>

Ad Position 21
No active advertisement
ਅਜੀਤ ਡੈਸਕ 06-03-2026
ਨੂਰਪੁਰ ਬੇਦੀ, 5 ਮਾਰਚ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਸਦਕਾ ਬਲਾਕ ਨੂਰਪੁਰ ਬੇਦੀ ਦੇ ਕਿਸਾਨਾਂ ਨੂੰ ਸਿੰਚਾਈ ਲਈ ਦਰਿਆਈ ਪਾਣੀ ਦੇ ਪਹਿਲੇ ਪੜਾਅ ਲਈ 36.5 ਕਰੋੜ ਦੀ ਰਾਸ਼ੀ ਮਨਜ਼ੂਰ ਕਰ ਦਿੱਤੀ ਹੈ | ਵਿਧਾਇਕ ਚੱਢਾ ਨੇ ਦੱਸਿਆ ਕਿ ਇੱਕ ਟੀਮ ਤਿਆਰ ਕਰਕੇ 90 ਪਿੰਡਾਂ ਦਾ ਜਮੀਨੀ ਪੱਧਰ 'ਤੇ ਸਰਵੇ ਕਰਵਾਇਆ ਸੀ | ਜਿਸ ਲਈ ਹੁਣ ਮਾਹਿਰਾਂ ਦੀ ਮਦਦ ਨਾਲ ਸਤਲੁਜ ਦਰਿਆ ਤੋਂ ਪਾਣੀ ਵੱਖ-ਵੱਖ ਪਿੰਡਾਂ ਨੂੰ ਵਾਰੀ ਵਾਰੀ ਪਾਣੀ ਪਹੁੰਚਾਇਆ ਜਾਣਾ ਹੈ | ਜਿਸ 'ਚ ਸਭ ਤੋਂ ਪਹਿਲਾਂ 9 ਪਿੰਡਾਂ ਨੂੰ ਚੁਣਿਆ ਗਿਆ ਹੈ | ਪਹਿਲੇ ਪੜਾਅ ਤਹਿਤ 36.5 ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ ਕਰ ਦਿੱਤਾ ਹੈ | ਜਿਸ ਲਈ ਵਿਭਾਗੀ ਮਨਜ਼ੂਰੀ ਵੀ ਪ੍ਰਾਪਤ ਹੋ ਚੁੱਕੀ ਹੈ | ਉਨਾਂ ਦੱਸਿਆ ਕਿ ਸਭ ਤੋਂ ਪਹਿਲਾਂ 9 ਪਿੰਡਾਂ 'ਚ ਸਿੰਚਾਈ ਲਈ ਦਰਿਆਈ ਪਾਣੀ ਪਹੁੰਚਾਇਆ ਜਾਵੇਗਾ, ਜਿਨ੍ਹਾਂ ਵਿਚ ਪਿੰਡ ਛੱਜਾ, ਅਬਿਆਣਾ ਕਲਾਂ, ਅਬਿਆਣਾ ਖੁਰਦ, ਚੋਂਤਾ, ਬਜਰੂੜ, ਭੱਟੋ, ਨੰਗਲ, ਮਾਧੋਪੁਰ ਤੇ ਸਰਥਲੀ ਸ਼ਾਮਿਲ ਹਨ | ਇਸ ਤੋਂ ਬਾਅਦ ਬਾਕੀ ਪਿੰਡਾਂ 'ਚ ਵੀ ਨਹਿਰੀ ਪਾਣੀ ਪਹੁੰਚਾਇਆ ਜਾਵੇਗਾ | ਉਨਾਂ ਦੱਸਿਆ ਕਿ ਇਲਾਕਾ ਨੂਰਪੁਰ ਬੇਦੀ ਜੋ ਕਿ ਹੜ੍ਹਾਂ ਦੀ ਮਾਰ ਤਾ ਝੱਲਦਾ ਸੀ ਪਰੰਤੂ ਸਿੰਚਾਈ ਲਈ ਪਾਣੀ ਮਿਲਣ ਨਹੀਂ ਮਿਲ ਰਿਹਾ ਸੀ | ਵਿਧਾਇਕ ਚੱਢਾ ਨੇ ਇਲਾਕੇ ਦੇ ਸਮੂਹ ਕਿਸਾਨਾਂ ਅਤੇ ਲੋਕਾਂ ਨੂੰ ਵਧਾਈ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਲੋਕਾਂ ਨੂੰ ਲੱਗੀ ਡੀਜ਼ਲ ਇਕੱਠਾ ਕਰਨ ਦੀ ਹੋੜ <br/> ਅਗਲੀ ਖ਼ਬਰ ਸੁਨੀਤਾ ਦੇਵੀ ਬੂਥਗੜ੍ਹ ਬਣੀ ਬਲਾਕ ਸੰਮਤੀ ਨੂਰਪੁਰ ਬੇਦੀ ਦੀ ਚੇਅਰਪਰਸਨ <br/>
Ad Position 24