ਨੂਰਪੁਰ ਬੇਦੀ, 3 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਪਿੰਡ ਬੜਵਾ ਵਿਖੇ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦੇ ਮੱਦੇਨਜ਼ਰ ਅਚਾਰੀਆ ਸ਼ਾਮ ਸ਼ਰਨਦਾਸ ਜੀ ਦੀ ਅਗਵਾਈ 'ਚ ਕਲਸ਼ ਯਾਤਰਾ ਸਜਾਈ ਗਈ | ਜਿਸ ਦੌਰਾਨ ਕਾਫ਼ੀ ਗਿਣਤੀ 'ਚ ਅÏਰਤਾਂ ਨੇ ਸਿਰ 'ਤੇ ਪਵਿੱਤਰ ਜਲ ਦੇ ਕਲਸ਼ ਚੁੱਕ ਕੇ ਪਿੰਡ 'ਚ ਪਰਿਕਰਮਾ ਕੀਤੀ | ਉਪਰੰਤ ਆਰੰਭ ਹੋਈ ਕਥਾ ਦੌਰਾਨ ਸਤਿਸੰਗ ਕਰਦਿਆਂ ਅਚਾਰੀਆ ਨੇ ਕਿਹਾ ਕਿ ਜੇਕਰ ਮਨੁੱਖ ਸੱਚੇ ਦਿਲ ਨਾਲ ਪ੍ਰਭੂ ਦਾ ਭਜਨ ਕਰੇ, ਤਾਂ ਉਹ ਆਤਮਿਕ ਸ਼ਾਂਤੀ ਅਤੇ ਖ਼ੁਸ਼ੀ ਨੂੰ ਪ੍ਰਾਪਤ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਭਗਵਾਨ ਦੀ ਕਥਾ ਸੁਣਨਾ ਅਤੇ ਨਾਮ ਜਪਣਾ ਮਨ ਨੂੰ ਸ਼ੁੱਧ ਕਰਨ ਦੇ ਸਭ ਤੋਂ ਸਰਲ ਤੇ ਪ੍ਰਭਾਵਸ਼ਾਲੀ ਸਾਧਨ ਹਨ | ਆਚਾਰੀਆ ਜੀ ਨੇ ਕਿਹਾ ਕਿ ਪ੍ਰਭੂ ਦੇ ਨਾਮ ਦਾ ਜਾਪ ਕੀਤਾ ਜਾਵੇ ਤੇ ਸਤਿਸੰਗ ਨਾਲ ਜੁੜਿਆ ਜਾਵੇ, ਕਿਉਂਕਿ ਇਸ ਨਾਲ ਮਨ ਦੀ ਮਲਿਨਤਾ ਦੂਰ ਹੁੰਦੀ ਹੈ ਤੇ ਬੁੱਧੀ ਦੇ ਦੋਸ਼ ਖ਼ਤਮ ਹੁੰਦੇ ਹਨ | ਇਸ ਮੌਕੇ ਪੰਡਿਤ ਹਰਸ਼ ਸ਼ਰਮਾ, ਪੰਡਿਤ ਕਰਨ ਸ਼ਰਮਾ, ਹਰਦੇਵ ਰਾਮ ਤੇ ਮਨਦੀਪ ਕੁਮਾਰ ਸਮੇਤ ਸੰਗਤਾਂ ਹਾਜ਼ਰ ਸਨ |