19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬਜਰੂੜ ਸਕੂਲ ਵਿਖੇ ਐਸ. ਐਮ. ਐਲ. ਮਹਿੰਦਰਾ ਕੰਪਨੀ ਦੇ ਉੱਚ ਅਧਿਕਾਰੀਆਂ ਦਾ ਸਨਮਾਨ <br/>

Ad Position 21
No active advertisement
ਬਜਰੂੜ ਸਕੂਲ ਵਿਖੇ ਸਮਾਗਮ ਦੌਰਾਨ ਮਹਿੰਦਰਾ ਕੰਪਨੀ ਦੇ ਉੱਚ ਅਧਿਕਾਰੀਆਂ ਦਾ ਸਨਮਾਨ ਕਰਦੇ ਹੋਏ ਪਿ੍ੰਸੀਪਲ ਵਰਿੰਦਰ ਸ਼ਰਮਾ ਤੇ ਹੋਰ | ਤਸਵੀਰ: ਵਿੰਦਰਪਾਲ ਝਾਂਡੀਆਂ <br/> 04-04-2026
ਨੂਰਪੁਰ ਬੇਦੀ 3 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ ਵਿਖੇ ਪਿ੍ੰਸੀਪਲ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ | ਇੱਥੇ ਦੱਸਦੀਏ ਕਿ ਐਸ.ਐਮ.ਐਲ. ਮਹਿੰਦਰਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਜਰੂੜ ਨੂੰ 31 ਸੀਟਰ ਬੱਸ ਭੇਟ ਕੀਤੀ ਗਈ ਸੀ | ਸਮਾਗਮ 'ਚ ਗ੍ਰਾਮ ਪੰਚਾਇਤ ਬਜਰੂੜ, ਸਕੂਲ ਮੈਨੇਜਮੈਂਟ ਕਮੇਟੀ, ਪਤਵੰਤੇ ਸੱਜਣ ਅਤੇ ਸਮੂਹ ਸਕੂਲ ਸਟਾਫ਼ ਵਲੋਂ ਐਸ.ਐਮ.ਐਲ. ਮਹਿੰਦਰਾ ਤੋਂ ਆਏ ਉੱਚ ਅਧਿਕਾਰੀਆਂ ਰਿਤੇਸ਼ ਅਗਰਵਾਲ ਚੀਫ਼ ਓਪਰੇਟਿੰਗ ਅਫ਼ਸਰ, ਸੰਦੀਪ ਚਾਂਦਨਾ ਮੈਨੂਫੈਕਚਰਿੰਗ ਹੈੱਡ, ਵਿਵੇਕ ਚਾਨਣਾ ਸੀਨੀਅਰ ਮੈਨੇਜਰ ਅਤੇ ਸੁਨੀਲ ਕੁਮਾਰ ਦਾ ਵਿਸ਼ੇਸ਼ ਤੌਰ ਤੇ ਯਾਦਗਾਰੀ ਚਿੰਨ ਅਤੇ ਦੁਸ਼ਾਲਾ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਵਰਿੰਦਰ ਸ਼ਰਮਾ ਨੇ ਕਿਹਾ ਇਹ ਬੱਸ ਆਉਣ ਵਾਲੇ ਸਮੇਂ ਵਿਚ ਪੇਂਡੂ ਸਿੱਖਿਆ ਖੇਤਰ ਅਤੇ ਖਾਸ ਤੌਰ ਤੇ ਲੜਕੀਆਂ ਦੀ ਸਿੱਖਿਆ ਨੂੰ ਹੋਰ ਅੱਗੇ ਪ੍ਰਸਾਰ ਕਰਨ ਵਿਚ ਵਾਧਾ ਕਰੇਗੀ | ਇਸ ਮੌਕੇ ਪਿ੍ੰਸੀਪਲ ਵਰਿੰਦਰ ਸ਼ਰਮਾ ਵਲੋਂ ਰੱਖੀਆਂ ਹੋਰ ਮੰਗਾਂ ਤੇ ਰਿਤੇਸ਼ ਅਗਰਵਾਲ ਚੀਫ਼ ਓਪਰੇਟਿੰਗ ਅਫ਼ਸਰ ਨੇ ਵਿਸ਼ਵਾਸ ਦਵਾਇਆ ਕਿ ਉਹ ਰੋਪੜ ਜ਼ਿਲ੍ਹੇ ਵਿਚ ਸਿੱਖਿਆ ਦੇ ਖੇਤਰ ਵਿਚ ਆਪਣੀ ਕੰਪਨੀ ਦਾ ਕਾਰਪੋਰੇਟ ਸੋਸ਼ਲ ਰਿਸਪਾਂਸੀਬਿਲਿਟੀ ਅਧੀਨ ਹੋਰ ਕੰਮ ਕਰਨਗੇ | ਇਸ ਮੌਕੇ ਨਰਿੰਦਰ ਸਿੰਘ ਸਰਪੰਚ, ਦਲਜੀਤ ਕੌਰ ਬੰਗਾ, ਨਰਿੰਦਰ ਸਿੰਘ ਚੇਅਰਮੈਨ, ਕੇਵਲ ਸਿੰਘ ਉਗੜਾ, ਗੁਰਬਿੰਦਰ ਸਿੰਘ ਸਸਕੋਰ, ਪ੍ਰਲਾਦ ਸਿੰਘ, ਸੰਜੀਵ ਕੁਮਾਰ, ਰੂਬੀ ਬਾਲਾ, ਤਨਵੀਰ ਸਿੰਘ, ਰਣਜੀਤ ਕੌਰ, ਜਸਵਿੰਦਰ ਕੌਰ, ਗਗਨਦੀਪ ਕੌਰ, ਸੋਨਿਕਾ ਹੀਰਾ, ਹਰਪ੍ਰੀਤ ਕੌਰ, ਰੇਖਾ ਰਾਣੀ, ਸੁਖਵਿੰਦਰ ਕੌਰ,ਅਮਨਪ੍ਰੀਤ ਕੌਰ, ਸੁਖਵਿੰਦਰ ਸਿੰਘ,ਕਿਰਨਜੋਤ, ਪਰਮਜੀਤ ਕੌਰ, ਸੰਜੀਵ ਮੋਠਾਪੁਰ, ਮਨਮੋਹਨ ਸਿੰਘ ਭਲੜੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਪ੍ਰਸਿੰਨੀ ਦੇਵੀ ਸਕੂਲ ਮੜੌਲੀ ਕਲਾਂ ਦੀ ਪਿ੍ੰਸੀਪਲ ਨੂੰ ਦਿੱਤੀ ਵਿਦਾਇਗੀ ਪਾਰਟੀ <br/> ਅਗਲੀ ਖ਼ਬਰ ਖ਼ਾਲਸਾ ਸੀ: ਸੈ: ਸਕੂਲ ਵਿਖੇ ਨਵੇਂ ਵਿੱਦਿਅਕ ਵਰ੍ਹੇ ਦੀ ਸ਼ੁਰੂਆਤ ਮੌਕੇ ਪਾਠ ਦੇ ਭੋਗ ਪਾਏ <br/>
Ad Position 24