ਨੂਰਪੁਰ ਬੇਦੀ, 10 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਪਿੰਡ ਬੜਵਾ ਵਿਖੇ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਦਾ ਅੱਜ ਭੋਗ ਪਾਇਆ ਗਿਆ | ਕਥਾ ਦੌਰਾਨ ਜੁੜੀਆਂ ਸੰਗਤਾਂ ਦੇ ਸਨਮੁੱਖ ਸਤਿਸੰਗ ਕਰਦਿਆਂ ਅਚਾਰੀਆ ਸ਼ਾਮ ਸ਼ਰਨਦਾਸ ਜੀ ਨੇ ਕਿਹਾ ਕਿ ਸ਼੍ਰੀਮਦ ਭਾਗਵਤ ਕਥਾ ਮਨੁੱਖ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲੀ ਅਮੁੱਲ ਧਰੋਹਰ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ 'ਚ ਮਨੁੱਖ ਮਾਇਆ ਦੇ ਮੋਹ 'ਚ ਫਸ ਕੇ ਆਪਣੇ ਅਸਲੀ ਮਕਸਦ ਨੂੰ ਭੁੱਲ ਗਿਆ ਹੈ | ਕਿਉਂਕਿ ਧਨ-ਦੌਲਤ, ਅਹੰਕਾਰ ਅਤੇ ਝੂਠੀ ਸ਼ਾਨ ਮਨੁੱਖ ਨੂੰ ਅੰਦਰੋਂ ਖੋਖਲਾ ਕਰ ਦਿੰਦੇ ਹਨ | ਸ਼੍ਰੀਮਦ ਭਾਗਵਤ ਕਥਾ ਸਾਨੂੰ ਇਹ ਸਿਖਾਉਂਦੀ ਹੈ ਕਿ ਇਹ ਸਾਰੇ ਸੰਸਾਰੀ ਸੁੱਖ ਅਸਥਾਈ ਹਨ ਅਤੇ ਸਦੀਵੀ ਸੁਖ ਸਿਰਫ਼ ਪ੍ਰਭੂ ਦੀ ਭਗਤੀ 'ਚ ਹੀ ਮਿਲਦਾ ਹੈ | ਅਚਾਰੀਆ ਜੀ ਨੇ ਕਿਹਾ ਕਿ ਜੀਵਨ 'ਚ ਸਫਲਤਾ ਹਾਸਲ ਕਰਨ ਲਈ ਮਨੁੱਖ ਦਾ ਸਤਿਸੰਗ ਨਾਲ ਜੁੜਨਾ ਬਹੁਤ ਜ਼ਰੂਰੀ ਹੈ | ਇਸ ਮੌਕੇ ਸੰਗਤਾਂ ਨੇ ਆਰਤੀ ਕੀਤੀ ਉਪਰੰਤ ਪ੍ਰਸ਼ਾਦ ਵੰਡਿਆ ਗਿਆ | ਇਸ ਮੌਕੇ ਹਰਦੇਵ ਰਾਮ, ਮਨਦੀਪ ਕੁਮਾਰ, ਲਵ ਕੁਸ਼, ਸਾਹਿਲ ਦਿਆਲ, ਐਸ਼ਵੀਰ ਢੱਟ, ਮੱਖਣ ਸਿੰਘ, ਬਲਵੰਤ ਰਾਏ, ਚਮਨ ਲਾਲ ਭੋਲਾ, ਜਗਦੀਪ ਸਿੰਘ, ਸੁਰਜੀਤ ਰਾਏ, ਰਜਿੰਦਰ ਸਿੰਘ, ਰਾਮ ਸਰੂਪ ਸੈਣੀ, ਗੁਰਚਰਨ ਸਿੰਘ , ਕਰਨ ਪੰਡਿਤ, ਸੁਰਿੰਦਰ ਸਿੰਘ, ਬਖ਼ਸ਼ੀਸ਼ ਸਿੰਘ, ਸਮੂਹ ਸੰਗਤਾਂ ਹਾਜ਼ਰ ਸਨ |