30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਹਲਕੇ ਦੇ ਖੇਡ ਪ੍ਰੇਮੀਆਂ ਤੇ ਖਿਡਾਰੀਆਂ ਲਈ ਪ੍ਰੀਮੀਅਰ ਲੀਗ 27 ਤੋਂ ਹੋਵੇਗੀ ਸ਼ੁਰੂ- ਬੈਂਸ

Ad Position 21
No active advertisement
ਅਜੀਤ ਡੈਸਕ 17-04-2026
ਸ੍ਰੀ ਅਨੰਦਪੁਰ ਸਾਹਿਬ, 16 ਅਪ੍ਰੈਲ (ਜੇ ਐਸ ਨਿੱਕੂਵਾਲ)-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਪ੍ਰੀਮੀਅਰ ਲੀਗ ਕਰਵਾਉਣ ਦਾ ਐਲਾਨ ਕੀਤਾ ਹੈ | ਇਹ ਮੁਕਾਬਲੇ 27 ਅਪ੍ਰੈਲ ਨੂੰ ਪ੍ਰਮੁੱਖ ਖੇਡ ਹਸਤੀਆਂ ਦੀ ਹਾਜ਼ਰੀ ਵਿਚ ਅਰੰਭ ਹੋਣਗੇ ਅਤੇ 3 ਮਈ ਨੂੰ ਫਾਈਨਲ ਮੁਕਾਬਲੇ ਕਰਵਾਏ ਜਾਣਗੇ | ਇਸ ਸਬੰਧੀ ਕੈਬਨਿਟ ਮੰਤਰੀ ਬੈਂਸ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਹਲਕੇ ਦੇ ਹਰ ਪਿੰਡ, ਵਾਰਡ ਅਤੇ ਮੁਹੱਲੇ ਦੀਆਂ ਟੀਮਾਂ ਇਸ ਵਿਚ ਭਾਗ ਲੈ ਸਕਦੀਆਂ ਹਨ | ਜਿਨ੍ਹਾਂ ਪਿੰਡਾਂ ਦੀ ਆਬਾਦੀ ਹਜ਼ਾਰ ਤੋਂ ਵੱਧ ਹੈ, ਉੱਥੇ ਦੋ ਟੀਮਾਂ ਨੂੰ ਹਿੱਸਾ ਲੈਣ ਦੀ ਆਗਿਆ ਹੋਵੇਗੀ | ਨੰਗਲ, ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਰਗੇ ਸ਼ਹਿਰਾਂ ਵਿਚ ਵਾਰਡ ਜਾਂ ਮੁਹੱਲਾ ਆਧਾਰਿਤ ਟੀਮਾਂ ਬਣਾਈਆਂ ਜਾਣਗੀਆਂ | ਹਰ ਟੀਮ ਨੂੰ ਆਪਣਾ ਵਿਲੱਖਣ ਨਾਮ ਰੱਖਣ ਦਾ ਮੌਕਾ ਦਿੱਤਾ ਜਾਵੇਗਾ | ਜਿਸ ਨਾਲ ਮੁਕਾਬਲੇ ਵਿਚ ਜੋਸ਼ ਅਤੇ ਰੁਚੀ ਹੋਰ ਵਧੇਗੀ | ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਵਿਚ ਭਾਗ ਲੈਣ ਵਾਲੀ ਹਰ ਟੀਮ ਨੂੰ ਜਰਸੀ, ਸਰਟੀਫਿਕੇਟ, ਕਿ੍ਕਟ ਕਿੱਟ ਆਦਿ ਮੁਹੱਈਆ ਕਰਵਾਇਆ ਜਾਵੇਗਾ | ਇਸ ਟੂਰਨਾਮੈਂਟ ਵਿਚ ਪਹਿਲੇ ਸਥਾਨ 'ਤੇ ਆਉਣ ਵਾਲੀ ਟੀਮ ਨੂੰ 1.50 ਲੱਖ ਰੁਪਏ ਨਕਦ ਇਨਾਮ ਦੇ ਨਾਲ ਉਸਦੇ ਪਿੰਡ ਨੂੰ 10 ਲੱਖ ਰੁਪਏ ਦੀ ਵਿਕਾਸ ਗਰਾਂਟ ਦਿੱਤੀ ਜਾਵੇਗੀ | ਦੂਜੇ ਸਥਾਨ ਲਈ 1 ਲੱਖ ਰੁਪਏ ਅਤੇ ਪਿੰਡ ਲਈ 5 ਲੱਖ ਰੁਪਏ ਦੀ ਗਰਾਂਟ, ਜਦੋਂਕਿ ਤੀਜੇ ਸਥਾਨ ਲਈ 2.50 ਲੱਖ ਰੁਪਏ ਦੀ ਗਰਾਂਟ ਰੱਖੀ ਗਈ ਹੈ | ਇਸ ਤੋਂ ਇਲਾਵਾ ਮੈਨ ਆਫ਼ ਦ ਟੂਰਨਾਮੈਂਟ ਨੂੰ 50 ਹਜ਼ਾਰ ਰੁਪਏ ਅਤੇ ਵਧੀਆ ਬੱਲੇਬਾਜ਼ ਤੇ ਵਧੀਆ ਗੇਂਦਬਾਜ ਨੂੰ 21-21 ਹਜ਼ਾਰ ਰੁਪਏ ਦੇ ਇਨਾਮ ਦਿੱਤੇ ਜਾਣਗੇ | ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਨੰਗਲ, ਸ੍ਰੀ ਅਨੰਦਪੁਰ ਸਾਹਿਬ ਅਤੇ ਕਾਹੀਵਾਲ ਵਿਚ ਕਰਵਾਇਆ ਜਾਵੇਗਾ | ਪਹਿਲੇ ਤਿੰਨ ਦਿਨਾਂ ਲਈ ਰਜਿਸਟ੍ਰੇਸ਼ਨ ਮੁਫ਼ਤ ਰੱਖੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸ੍ਰੀ ਚਮਕੌਰ ਸਾਹਿਬ ਦੀਆਂ ਆਸ਼ਾ ਵਰਕਰਾਂ ਦੀ ਮਹੀਨਾਵਾਰ ਮੀਟਿੰਗ ਹੋਈ <br/> ਅਗਲੀ ਖ਼ਬਰ ਦਿਨ ਦਿਹਾੜੇ ਅਧਿਆਪਿਕਾ ਤੋਂ ਪਰਸ ਝਪਟ ਕੇ ਸਕੂਟੀ ਸਵਾਰ ਨੌਜਵਾਨ ਫਰਾਰ
Ad Position 24