30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਅਨਾਜ ਮੰਡੀ 'ਚ ਹੁਣ ਤੱਕ ਖ਼ਰੀਦੀ 2500 ਕੁਇੰਟਲ ਕਣਕ

Ad Position 21
No active advertisement
ਅਨਾਜ ਮੰਡੀ 'ਚ ਪੁੱਜੀ ਫ਼ਸਲ ਦੀ ਝਲਕ | (ਸੱਜੇ) ਪਾਣੀ ਦਾ ਛਿੜਕਾਅ ਕਰਵਾਉਣ ਮੌਕੇ ਗੁਰਿੰਦਰ ਸਿੰਘ ਸਹੋਤਾ ਆਦਿ | ਤਸਵੀਰਾਂ: ਅਜੀਤ <br/> 17-04-2026
ਭਰਤਗੜ੍ਹ, 16 ਅਪ੍ਰੈਲ (ਜਸਬੀਰ ਸਿੰਘ ਬਾਵਾ)-ਭਰਤਗੜ੍ਹ ਦੀ ਅਨਾਜ ਮੰਡੀ 'ਚ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ 4 ਅਪ੍ਰੈਲ ਤੋਂ ਪਨਸਪ ਖਰੀਦ ਏਜੰਸੀ ਵਲੋਂ ਕਣਕ ਦੀ ਫ਼ਸਲ ਦੀ ਖਰੀਦ ਅਰੰਭ ਕੀਤੀ ਸੀ, ਹੁਣ ਕਰੀਬ 2500 ਕੁਇੰਟਲ ਕਣਕ ਖ਼ਰੀਦੀ ਜਾ ਚੁੱਕੀ ਹੈ | ਅਧਿਕਾਰੀ ਭਾਵਨਾ, ਮਾਰਕੀਟ ਕਮੇਟੀ ਰੂਪਨਗਰ ਦੇ ਸੁਪਰਵਾਈਜ਼ਰ ਪਰਮਜੀਤ ਸਿੰਘ, ਬੋਲੀ ਕਲਰਕ ਆਦਿ ਨੇ ਦੱਸਿਆ ਕਿ ਅਦਾਇਗੀ ਨਿਯਮਾਂ ਮੁਤਾਬਿਕ ਹੋ ਰਹੀ ਹੈ, ਕਿਸਾਨਾਂ ਦੇ ਬੈਠਣ ਲਈ ਪ੍ਰਬੰਧ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਮੰਡੀ 'ਚ ਰਾਤ ਨੂੰ ਰੋਸ਼ਨੀ ਦਾ ਪ੍ਰਬੰਧ, ਨਾਪ ਤੋਲ ਆਦਿ ਸਹੀ ਹਨ | ਕਿਸਾਨਾਂ ਨੇ ਦੱਸਿਆ ਕਿ ਭਰਤਗੜ੍ਹ-ਪੰਜੇਹਰਾ ਮਾਰਗ ਦੀ ਹਾਲਤ ਤੋਂ ਸਰਕਾਰ ਅਤੇ ਵਿਭਾਗ ਪੂਰੀ ਤਰ੍ਹਾਂ ਵਾਕਫ਼ ਹਨ, ਕਿਸਾਨਾਂ ਨੂੰ ਫ਼ਸਲ ਮੰਡੀ 'ਚ ਲਿਆਉਣ ਲਈ ਇਸ ਮਾਰਗ 'ਤੇ ਦਿੱਕਤ ਤਾਂ ਪਿਛਲੇ ਦਸ ਦਿਨਾਂ ਤੋਂ ਹੀ ਆ ਰਹੀ ਹੈ, ਕੁਝ ਦਿਨ ਹੋਰ ਰਹੇਗੀ, ਪਰ ਸਕੂਲੀ ਬੱਚੇ ਅਤੇ ਆਮ ਰਾਹਗੀਰ ਨਿੱਤ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ | ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਪ੍ਰਧਾਨ ਜਥੇਦਾਰ ਹਰਮੇਸ਼ ਸਿੰਘ ਅਟਾਰੀ ਨੇ ਦੱਸਿਆ ਕਿ ਇਸ ਮਾਰਗ 'ਤੇ ਅੱਜ ਸਵੇਰ ਤੋਂ ਚਾਰ ਵਿਅਕਤੀ ਜ਼ਖਮੀ ਹੋ ਚੁੱਕੇ ਹਨ, ਖੱਡਿਆਂ ਦੀ ਭਰਮਾਰ ਘਟਾਉਣ, ਇਸਦੀ ਹਾਲਤ ਸੁਧਾਰਨ ਵਾਸਤੇ ਰਾਜ ਸਰਕਾਰ ਅਤੇ ਸਬੰਧਤ ਵਿਭਾਗ ਬੇਖ਼ਬਰ ਕਿਉਂ ਹੈ, ਇਹ ਖੇਤਰੀ ਲੋਕਾਂ ਦੀ ਸਮਝ ਤੋਂ ਬਾਹਰ ਹੈ | ਇਨ੍ਹਾਂ ਕਿਹਾ ਮੰਡੀ ਦੇ ਪ੍ਰਬੰਧਾਂ ਤੋਂ ਸੰਤੁਸ਼ਟੀ ਹੈ, ਪਰ ਕਿਸਾਨਾਂ, ਸਕੂਲੀ ਬੱਚਿਆਂ ਅਤੇ ਆਮ ਰਾਹਗੀਰਾਂ ਨੂੰ ਬਚਾਉਣ ਲਈ ਸੜਕ ਦੀ ਹਾਲਤ ਨਾ ਸੁਧਰਨ ਤੱਕ ਰੋਜ਼ਾਨਾ ਇਸ ਮਾਰਗ 'ਤੇ ਪਾਣੀ ਦੇ ਛਿੜਕਾਅ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਰੂਪਨਗਰ 'ਚ ਵਾਰਡਾਂ ਦੇ ਰਾਖਵੇਂਕਰਨ ਨੇ ਬਦਲੇ ਸਿਆਸੀ ਸਮੀਕਰਨ ਅਗਲੀ ਖ਼ਬਰ ਬਲਾਕ ਸ੍ਰੀ ਚਮਕੌਰ ਸਾਹਿਬ ਦੀਆਂ ਆਸ਼ਾ ਵਰਕਰਾਂ ਦੀ ਮਹੀਨਾਵਾਰ ਮੀਟਿੰਗ ਹੋਈ <br/>
Ad Position 24