29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸਵ. ਬਚਿੱਤਰ ਸਿੰਘ ਧਨੋਆ ਦੀ ਯਾਦ 'ਚ ਦੂਜਾ ਖ਼ੂਨਦਾਨ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 17-04-2026
ਕਾਹਨਪੁਰ ਖੂਹੀ, 16 ਅਪ੍ਰੈਲ (ਗੁਰਬੀਰ ਸਿੰਘ ਵਾਲੀਆ)-ਇੱਥੋਂ ਨੇੜਲੇ ਪਿੰਡ ਬੇਈਾਹਾਰਾ ਵਿਖੇ, ਸਵਰਗਵਾਸੀ ਬਚਿੱਤਰ ਸਿੰਘ ਧਨੋਆ ਦੀ ਦੂਜੀ ਬਰਸੀ ਦੀ ਨਿੱਘੀ ਯਾਦ ਮੌਕੇ ਇਕ ਵਿਸ਼ਾਲ ਸਵੈ ਇੱਛਿਤ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਕੈਂਪ ਦੇ ਮੁੱਖ ਪ੍ਰਬੰਧਕ ਸਰਪੰਚ ਅਜਵਿੰਦਰ ਸਿੰਘ ਬੇਈਾਹਾਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਨੂੰ ਕਾਮਯਾਬ ਬਣਾਉਣ ਲਈ ਜਿੱਥੇ ਦੂਰੋਂ ਨੇੜਿਉਂ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੇ ਨੌਜਵਾਨਾਂ ਨੇ ਅਹਿਮ ਭੂਮਿਕਾ ਨਿਭਾਈ, ਉੱਥੇ ਹੀ ਇਸ ਵਾਰ 221 ਦੇ ਕਰੀਬ ਖ਼ੂਨਦਾਨੀਆਂ ਵਲੋਂ ਸਵੈ ਇੱਛਤ ਖ਼ੂਨਦਾਨ ਕਰਕੇ ਪਿਛਲੇ ਸਾਲ ਦਾ ਰਿਕਾਰਡ ਵੀ ਤੋੜ ਦਿੱਤਾ | ਕੈਂਪ ਨੂੰ ਕਾਮਯਾਬ ਬਣਾਉਣ ਲਈ ਆਏ ਹੋਏ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਵਿੱਛੜੀ ਰੂਹ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਅੱਗੇ ਤੋਂ ਵੀ ਇਹ ਸਮਾਜਸੇਵਾ ਜਾਰੀ ਰੱਖੀ ਜਾਵੇਗੀ | ਇਸ ਮੌਕੇ ਸੁਖਵਿੰਦਰ ਸਿੰਘ ਸ਼ਿੰਦੀ ਬੱਲੋਮਾਜਰਾ ਯੂਥ ਅਕਾਲੀ ਆਗੂ, ਸੇਠੀ ਸਰਪੰਚ ਥੋਪੀਆ, ਬਲਜਿੰਦਰ ਸਿੰਘ ਬਿੱਲਾ, ਕਾਲਾ ਸਰਪੰਚ ਕੈਂਬਵਾਲਾ, ਕਾਕਾ ਭਲਾਣ, ਨਿਤਿਨ ਨੰਦਾ ਅਗੰਮਪੁਰ, ਹਰਜਿੰਦਰ ਸਿੰਘ ਭਾਉਵਾਲ ਫੈਡਰੇਸ਼ਨ ਆਗੂ, ਮਨਦੀਪ ਝੱਖੀਆਂ, ਸੋਨੀ ਸਰਪੰਚ ਭਾਓਵਾਲ, ਜਰਨੈਲ ਸਿੰਘ ਅÏਲਖ, ਹਰਵਿੰਦਰ ਸਿੰਘ ਸਰਪੰਚ ਸਿੰਘਪੁਰ, ਸਰਪੰਚ ਪਰਵਿੰਦਰ ਸਿੰਘ ਡੂਮੇਵਾਲ, ਭਾਗ ਸਿੰਘ ਡੂਮੇਵਾਲ, ਬਾਬਾ ਗੁਰਚਰਨ ਸਿੰਘ ਬੇਈਾਹਾਰਾ, ਬਾਬਾ ਭਰਮਾਰ ਸਿੰਘ ਅਰਜਨ ਰੁੱਖ, ਬਲਜੀਤ ਸਿੰਘ ਨੀਲਾ ਮਹਿਲ, ਖੱਖ ਟਾਂਡਾ, ਜਸਵੀਰ ਸਿੰਘ ਰਾਏਪੁਰ, ਉਂਕਾਰ ਸਿੰਘ ਸੈਦਪੁਰ, ਅਮਰੀਕ ਸਿੰਘ ਸਰਪੰਚ ਨਲਹੋਟੀ, ਬਲਵੀਰ ਸਿੰਘ ਸਰਪੰਚ ਸੰਗਤਪੁਰ, ਮਲਵਿੰਦਰ ਸਿੰਘ ਬੱਬੂ ਹਜ਼ਾਰਾ, ਬਾਬਾ ਦਿਲਬਾਗ ਸਿੰਘ ਹੀਰਪੁਰ, ਪਰਮਜੀਤ ਸਿੰਘ ਸਰਪੰਚ ਬੇਲੀਆਂ, ਸਰਪੰਚ ਵਿਨੋਦ ਕੁਮਾਰ ਦਬਕੇੜ੍ਹਾ, ਮਹਿੰਦਰ ਸਿੰਘ ਵਾਲੀਆ ਸਾਬਕਾ ਪ੍ਰਧਾਨ, ਗੁਰਦਿਆਲ ਸਿੰਘ ਸਰਪੰਚ ਸੈਂਸੋਵਾਲ, ਗੁਰਦੇਵ ਸਿੰਘ ਸਰਪੰਚ ਰਾਏਪੁਰ, ਗੁਰਨੈਬ ਸਿੰਘ ਸਰਪੰਚ ਖਮੇੜਾ, ਭਜਨ ਸਿੰਘ ਸਰਪੰਚ ਕੋਟਾਂ, ਬਾਊ ਮਹਿਰੋਲੀ, ਮਾਸਟਰ ਰਾਜਿੰਦਰ ਵਿਸ਼ਨੂੰ, ਜਸਵੀਰ ਮਾਨ, ਬਲਵਿੰਦਰ ਸਿੰਘ ਸਿੰਘਪੁਰ, ਸੁਖਵਿੰਦਰ ਸਿੰਘ ਸੁੱਖੀ ਕੁਰਾਲੀ, ਸੁਰਮੁੱਖ ਸਿੰਘ ਰੋਪੜ, ਸੱਤੀ ਨਾਗਰਾ, ਅਮਰਜੀਤ ਸਿੰਘ ਬੇਈਾਹਾਰਾ, ਕੁਲਦੀਪ ਸਿੰਘ ਬੇਈਾਹਾਰਾ, ਮੋਹਣ ਸਿੰਘ ਬੇਈਾਹਾਰਾ, ਭਾਗ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ, ਸਰਬਜੀਤ ਸਿੰਘ ਸ਼ਾਹਪੁਰ, ਮਲਕੀਤ ਸਿੰਘ ਸਰਪੰਚ ਸ਼ਾਹਪੁਰ, ਜਗਬੀਰ ਸਿੰਘ ਸ਼ਾਹਪੁਰ, ਜਸਵਿੰਦਰ ਸਿੰਘ ਸ਼ਾਹਪੁਰ, ਗੋਗਾ ਜੱਟ ਸ਼ਾਹਪੁਰ, ਜਸਵੀਰ ਸਿੰਘ ਨਲਹੋਟੀ, ਚੰਨਣ ਸਿੰਘ ਬੇਈਾਹਾਰਾ, ਨਰਿੰਦਰ ਸਿੰਘ, ਹਰਿੰਦਰ ਸਿੰਘ ਲੰਬੜਦਾਰ ਬੇਈਾਹਾਰਾ, ਰਾਣਾ ਬੇਈਾਹਾਰਾ, ਲਵਪ੍ਰੀਤ, ਜਸ਼ਨਦੀਪ, ਹਰਵਿੰਦਰ ਸਿੰਘ ਭੋਲਾ, ਹਰਦੀਪ ਸਿੰਘ ਦੀਪਾ, ਇਕਬਾਲ ਸਿੰਘ, ਪਰਮਜੀਤ ਸਿੰਘ ਸਾਬਕਾ ਸਰਪੰਚ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਟਾਹਲੀ ਸਾਹਿਬ ਮੂਨਕਾਂ ਵਿਖੇ ਵਿਸਾਖੀ ਦਾ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਸੰਜੀਵ ਕੌਂਡਲ ਜ਼ਿਲ੍ਹਾ ਕਾਂਗਰਸ ਕਮੇਟੀ ਅਨੁਸੂਚਿਤ ਵਿੰਗ ਦੇ ਜੁਆਇੰਟ ਸਕੱਤਰ ਨਿਯੁਕਤ <br/>
Ad Position 24