ਭਰਤਗੜ੍ਹ, 16 ਅਪ੍ਰੈਲ (ਜਸਬੀਰ ਸਿੰਘ ਬਾਵਾ)-ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੰਵਰਪਾਲ ਸਿੰਘ ਦੀ ਸਿਫ਼ਾਰਸ਼ 'ਤੇ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਅ/ਵਿੰਗ ਦੇ ਚੇਅਰਮੈਨ ਪ੍ਰੇਮ ਸਿੰਘ ਡੱਲਾ ਵਲੋਂ ਭਰਤਗੜ੍ਹ ਦੇ ਵਸਨੀਕ ਸੰਜੀਵ ਸਿੰਘ ਕੌਂਡਲ ਨੂੰ ਉਕਤ ਵਿੰਗ ਦੇ ਜੁਆਇੰਟ ਸਕੱਤਰ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਹੈ | ਜ਼ਿਲੇ੍ਹ ਦੇ ਜਨ ਸਕੱਤਰ ਸ੍ਰੀਮਤੀ ਸੋਨੀਆ ਪੁਰੀ, ਮੈਂਬਰ ਸੰਮਤੀ ਗੁਰਨਾਮ ਸਿੰਘ ਸੈਣੀ, ਵਾਇਸ ਚੇਅਰਮੈਨ ਬਲਵੀਰ ਸਿੰਘ ਭੱਟੀ, ਧਲਵੰਤ ਸਿੰਘ ਰਾਣਾ, ਰਾਜ ਮੁਹੰਮਦ, ਮੰਗਤ ਰਾਮ, ਰਜਨੀਸ਼ ਪੁਰੀ ਅਤੇ ਹੋਰਨਾਂ ਕਾਂਗਰਸੀ ਨੇਤਾਵਾਂ ਨੇ ਇਨ੍ਹਾਂ ਦਾ ਨਿੱਘਾ ਸਵਾਗਤ ਕੀਤਾ |