ਨੰਗਲ, 16 ਅਪ੍ਰੈਲ (ਗੁਰਪ੍ਰੀਤ ਸਿੰਘ ਗਰੇਵਾਲ)-ਸਹੇਲੀ ਫਾਊਾਡੇਸ਼ਨ ਸਰੀ (ਵੈਨਕੂਵਰ ਕੈਨੇਡਾ) ਵਲੋਂ ਸਰਕਾਰੀ ਹਾਈ ਸਕੂਲ ਪਿੰਡ ਦਬੇਟਾ 'ਚ ਪਲਾਸਟਿਕ ਦੀ ਵਰਤੋਂ ਘੱਟ ਕਰਨ ਬਾਰੇ ਸਮਾਗਮ ਕਰਵਾਇਆ ਗਿਆ | ਇਸ ਮੌਕੇ 'ਤੇ ਪੰਜਾਬ ਜੰਗਲੀ ਜੀਵ ਸਲਾਹਕਾਰ ਬੋਰਡ ਦੇ ਸਾਬਕਾ ਮੈਂਬਰ ਡਾ: ਗੁਲਜੀਤ ਸਿੰਘ ਚੱਠਾ ਨੇ 50,362 ਵਰਗ ਕਿ.ਮੀ. 'ਚ ਫੈਲੇ ਪੰਜਾਬ ਅਤੇ 55,673 ਵਰਗ ਕਿ.ਮੀ. 'ਚ ਫੈਲੇ ਹਿਮਾਚਲ ਦੀ ਚਰਚਾ ਕੀਤੀ, ਜਿੱਥੇ ਪਲਾਸਟਿਕ ਕਚਰੇ ਕਾਰਨ ਗੰਭੀਰ ਸਮੱਸਿਆਵਾਂ ਪੈਦਾ ਹੋ ਗਈਆਂ ਹਨ | ਡਾ. ਚੱਠਾ ਨੇ ਗੋਬਿੰਦ ਸਾਗਰ 'ਚ ਵੱਧ ਰਹੇ ਪ੍ਰਦੂਸ਼ਨ 'ਤੇ ਵੀ ਚਰਚਾ ਕੀਤੀ | ਇਸ ਮੌਕੇ 'ਤੇ ਚੌਗਿਰਦਾ ਮਿੱਤਰ ਵਿਦਿਆਰਥੀਆਂ ਕਰਨ, ਰਿਦੀਮਾ, ਨਵਦੀਪ, ਜੀਆ, ਸੁਹਾਨੀ, ਕਾਮਯਾ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ 'ਤੇ ਐਸ.ਡੀ.ਓ. (ਪੀ.ਐਸ.ਪੀ.ਸੀ.ਐਲ.) ਸੁੱਖਵਿੰਦਰ ਸਿੰਘ ਨੇ ਊਰਜਾ ਬੱਚਤ ਬਾਰੇ ਅਹਿਮ ਨੁਕਤੇ ਸਾਂਝੇ ਕੀਤੇ | ਇਸ ਸਮਾਗਮ 'ਚ ਡਾਕਟਰ ਨਿਰਮਲ ਗੌਤਮ, ਕਰਮਯੋਗੀ ਹੈੱਡਮਾਸਟਰ ਰਾਕੇਸ਼ ਸ਼ਰਮਾ, ਮੈਡਮ ਰੂਪਮ ਵਰਮਾ, ਮੈਡਮ ਕਮਲੇਸ਼, ਹਿਤੇਸ਼ ਬੱਧਨ ਆਦਿ ਹਾਜ਼ਰ ਸਨ |