24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

Ad Position 21
No active advertisement
ਸਨਮਾਨਿਤ ਵਿਦਿਆਰਥੀ ਸਕੂਲ ਪਿ੍ੰਸੀਪਲ ਅਤੇ ਸਟਾਫ਼ ਨਾਲ | <br/> 23-04-2026
ਰੂਪਨਗਰ, 22 ਅਪ੍ਰੈਲ (ਸਤਨਾਮ ਸਿੰਘ ਸੱਤੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਠਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ ਵਿਚ ਖ਼ਾਲਸਾ ਸੀਨੀਅਰ ਸੈੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਸਕੂਲ ਦਾ ਕੁੱਲ ਨਤੀਜਾ 100 ਫ਼ੀਸਦੀ ਰਿਹਾ | ਨਤੀਜੇ ਅਨੁਸਾਰ ਪ੍ਰਭਜੋਤ ਕੌਰ ਨੇ 514/600 ਅੰਕ (85.6 ਫ਼ੀਸਦੀ) ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ | ਕਰਮਨ ਕੌਰ ਨੇ 513/600 ਅੰਕ (85.5 ਫ਼ੀਸਦੀ) ਨਾਲ ਦੂਜਾ ਸਥਾਨ ਅਤੇ ਰਾਧਾ ਕੁਮਾਰੀ ਨੇ 511/600 ਅੰਕ (85.1 ਫ਼ੀਸਦੀ) ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ | ਹਰਬੰਸ ਸਿੰਘ ਕੰਧੋਲਾ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਦੱਸਿਆ ਕਿ 8 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ, 19 ਵਿਦਿਆਰਥੀਆਂ ਨੇ 70 ਫ਼ੀਸਦੀ ਤੋਂ ਵੱਧ ਅਤੇ 29 ਵਿਦਿਆਰਥੀਆਂ ਨੇ 60 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਇਸ ਮੌਕੇ ਸਰਵਜੀਤ ਕੌਰ, ਸੁਖਪ੍ਰੀਤ ਕੌਰ, ਹਰਪ੍ਰੀਤ ਕੌਰ, ਹਰਜੀਤ ਕੌਰ, ਚਰਨਜੀਤ ਕੌਰ, ਮਨਦੀਪ ਕੌਰ, ਸੁਰਜੀਤ ਕੌਰ, ਪੂਜਾ ਦੇਵੀ, ਰਾਜਵਿੰਦਰ ਕੌਰ, ਡਿੰਪੀ ਸਿੰਘ, ਵਿਨੀਤ ਕੁਮਾਰ, ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੰਪਨੀ ਵਲੋਂ ਜੈ ਹਿੰਦ ਗੈਸ ਏਜੰਸੀ ਨੂਰਪੁਰ ਬੇਦੀ ਦੀ ਅਸਥਾਈ ਤੌਰ 'ਤੇ ਡਿਸਟ੍ਰੀਬਿਊਟਰਸ਼ਿਪ ਰੱਦ ਅਗਲੀ ਖ਼ਬਰ ਮਧੂਵਨ ਵਾਟਿਕਾ ਪਬਲਿਕ ਸਕੂਲ ਵਿਖੇ 'ਪਿ੍ਥਵੀ ਦਿਵਸ' ਮਨਾਇਆ <br/>
Ad Position 24