24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਕੰਪਨੀ ਵਲੋਂ ਜੈ ਹਿੰਦ ਗੈਸ ਏਜੰਸੀ ਨੂਰਪੁਰ ਬੇਦੀ ਦੀ ਅਸਥਾਈ ਤੌਰ 'ਤੇ ਡਿਸਟ੍ਰੀਬਿਊਟਰਸ਼ਿਪ ਰੱਦ

Ad Position 21
No active advertisement
ਸੰਘਰਸ਼ ਦਾ ਐਲਾਨ ਕਰਦੇ ਗੌਰਵ ਰਾਣਾ ਤੇ ਹੋਰ | (ਸੱਜੇ) ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਕਿੰਮੀ ਵਿਨੀਤ ਸੇਠੀ | ਤਸਵੀਰਾਂ ਰਾਜੇਸ਼ ਚੌਧਰੀ <br/> 23-04-2026
ਨੂਰਪੁਰਬੇਦੀ, 22 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)-ਨੂਰਪੁਰਬੇਦੀ ਖੇਤਰ 'ਚ ਬੀਤੇ ਕੁਝ ਮਹੀਨਿਆਂ ਤੋਂ ਘਰੇਲੂ ਗੈਸ ਦੀ ਕਿੱਲਤ ਕਾਰਨ ਨੂਰਪੁਰਬੇਦੀ ਖੇਤਰ ਦੇ ਸੈਂਕੜੇ ਪਿੰਡਾਂ ਦੇ ਹਜ਼ਾਰਾਂ ਖਪਤਕਾਰਾਂ 'ਚ ਘਰੇਲੂ ਗੈਸ ਸਿਲੰਡਰ ਪ੍ਰਾਪਤ ਨਾ ਹੋਣ ਦੇ ਚਲਦਿਆਂ ਪ੍ਰੇਸ਼ਾਨੀ ਦਾ ਆਲਮ ਪਾਇਆ ਜਾ ਰਿਹਾ ਹੈ | ਜਿਸ ਦੇ ਚਲਦਿਆਂ ਨੂਰਪੁਰ ਬੇਦੀ ਵਿਖੇ ਚੱਲ ਰਹੀਆਂ ਦੋ ਭਾਰਤ ਗੈਸ ਏਜੰਸੀਆਂ 'ਚੋਂ ਇੱਕ ਗੈਸ ਏਜੰਸੀ ਜੈ ਹਿੰਦ ਭਾਰਤ ਗੈਸ ਏਜੰਸੀ ਦੀ ਡਿਸਟੀਬਿਊਟਰਸ਼ਿਪ ਅਸਥਾਈ ਤੌਰ 'ਤੇ ਰੱਦ ਕਰ ਦਿੱਤੀ ਗਈ ਹੈ | ਇਸ ਤੋਂ ਇਲਾਵਾ ਉਕਤ ਏਜੰਸੀ ਨਾਲ ਜੁੜੇ ਕਰੀਬ 9 ਹਜ਼ਾਰ ਤੋਂ ਵੀ ਵੱਧ ਖਪਤਕਾਰਾਂ 'ਚੋਂ ਜਿਆਦਾਤਰ ਨੂੰ ਨੂਰਪੁਰ ਬੇਦੀ ਸਥਿਤ ਸ਼ਹੀਦ ਗੋਪਾਲ ਏਜੰਸੀ ਨਾਲ ਜੋੜਿਆ ਗਿਆ, ਜਦਕਿ ਕੁਝ ਖਪਤਕਾਰਾਂ ਨੂੰ ਇੱਥੋਂ ਕਈ ਕਿਲੋਮੀਟਰ ਦੂਰ ਭਲਾਣ ਸਥਿਤ ਭਾਰਤ ਗੈਸ ਏਜੰਸੀ ਨਾਲ ਜੋੜ ਕੇ ਸਮੁੱਚੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਜਿੰਮੇਵਾਰੀ ਸੌਂਪੀ ਗਈ ਹੈ | ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਟੈਰੀਟਰੀ ਮੈਨੇਜਰ ਲਾਲੜੂ, ਮਾਇਆ ਸੰਤੋਸ਼ ਗੁਰਸਲੇ ਵਲੋਂ ਡਿਪਟੀ ਕਮਿਸ਼ਨਰ ਰੂਪਨਗਰ ਤੇ ਜ਼ਿਲ੍ਹ ਫੂਡ ਸਪਲਾਈ ਕੰਟਰੋਲਰ ਨੂੰ ਜਾਣਕਾਰੀ ਅਤੇ ਪ੍ਰਸ਼ਾਸਕੀ ਸਹਿਯੋਗ ਹਿੱਤ ਭੇਜੇ ਗਏ ਆਦੇਸ਼ਾਂ ਦੀ ਕਾਪੀ 'ਚ ਲਿਖਿਆ ਗਿਆ ਹੈ ਕਿ 21 ਅਪ੍ਰੈਲ ਨੂੰ ਪ੍ਰਬੰਧਕੀ ਕਮਜ਼ੋਰੀਆਂ ਅਤੇ ਕੁਝ ਗੜਬੜੀਆਂ ਕਾਰਨ ਨੂਰਪੁਰਬੇਦੀ ਸਥਿਤ ਜੈ ਹਿੰਦ ਭਾਰਤ ਗੈਸ ਦੀ ਡਿਸਟ੍ਰੀਬਿਊਟਰਸ਼ਿਪ ਨੂੰ ਅਸਥਾਈ ਤੌਰ''ਤੇ ਸਸਪੈਂਡ ਕਰਨਾ ਪਿਆ ਹੈ | ਫੂਡ ਸਪਲਾਈ ਅਧਿਕਾਰੀਆਂ ਤੋਂ ਮਿਲੇ ਅੰਕੜਿਆਂ ਅਨੁਸਾਰ 6 ਹਜ਼ਾਰ ਗ੍ਰਾਹਕ ਇਕ ਮਹੀਨੇ ਤੋਂ ਗੈਸ ਹਾਸਿਲ ਕਰਨ ਦੇ ਇੰਤਜ਼ਾਰ 'ਚ ਦੱਸੇ ਜਾ ਰਹੇ ਹਨ | ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਡਾਕਟਰ ਕਿਮੀ ਵਿਨੀਤ ਸੇਠੀ ਨੇ ਕਿਹਾ ਕਿ ਗੈਸ ਦੀ ਸਪਲਾਈ ਸੁਚਾਰੂ ਰੂਪ ਚ ਰੱਖਣ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਤੇ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਵਲੋਂ ਹਾਈ ਕੋਰਟ ਦੇ ਫੈਸਲੇ ਤੁਰੰਤ ਲਾਗੂ ਕਰਨ ਦੀ ਮੰਗ ਅਗਲੀ ਖ਼ਬਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ 8ਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24