20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਕੰਕਰੀਟ ਮਿਕਸਰ ਪਲਾਂਟ ਬੰਦ ਕਰਵਾਉਣ ਲਈ ਪੱਕਾ ਧਰਨਾ ਸ਼ੁਰੂ <br/>

Ad Position 21
No active advertisement
ਪਿੰਡ ਢੰਗਰਾਲੀ ਨੇੜੇ ਲੱਗ ਰਹੇ ਕੰਕਰੀਟ ਮਿਕਸਰ ਪਲਾਂਟ ਨੂੰ ਬੰਦ ਕਰਵਾਉਣ ਲਈ ਲਗਾਏ ਪੱਕੇ ਧਰਨੇ 'ਤੇ ਬੈਠੇ ਪਿੰਡ ਵਾਸੀ | <br/> 24-04-2026
ਮੋਰਿੰਡਾ, 23 ਅਪ੍ਰੈਲ (ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਢੰਗਰਾਲੀ ਤੇ ਖੈਰਪੁਰ ਵਿਖੇ ਲੱਗ ਰਹੇ ਰੈਡੀਮਿਕਸ ਕੰਕਰੀਟ ਮਿਕਸਰ ਪਲਾਂਟ ਵਿਰੁੱਧ ਤਿੱਖਾ ਰੋਸ ਪ੍ਰਗਟ ਕਰਦਿਆਂ ਇਸ ਨੂੰ ਬੰਦ ਕਰਵਾਉਣ ਲਈ ਦੋਵੇਂ ਪਿੰਡ ਵਾਸੀਆਂ ਵਲੋਂ ਪਿੰਡ ਢੰਗਰਾਲੀ ਦੇ ਸਰਪੰਚ ਰਣਦੀਪ ਸਿੰਘ ਦੀਪੂ ਅਤੇ ਪਿੰਡ ਖੈਰਪੁਰ ਦੇ ਸਰਪੰਚ ਹਰਜਿੰਦਰ ਸਿੰਘ ਪਲਾਂਟ ਖਟੜਾ ਦੀ ਅਗਵਾਈ ਹੇਠ ਲੱਗ ਰਹੇ ਪਲਾਂਟ ਨੇੜੇ ਪੱਕਾ ਧਰਨਾ ਲਾ ਦਿੱਤਾ ਹੈ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਲਾਂਟ ਮਾਲਕ ਕਰਮਜੀਤ ਸਿੰਘ ਨੇ ਪਿੰਡ ਵਾਸੀਆਂ ਨੂੰ ਝੂਠ ਬੋਲ ਕੇ ਧੋਖਾ ਕੀਤਾ ਹੈ | ਜਿਸ ਨੇ ਸ਼ੁਰੂਆਤ ਵਿਚ ਪਿੰਡਾਂ ਦੇ ਸਰਪੰਚਾਂ ਨੂੰ ਦੱਸਿਆ ਕਿ ਉਹ ਕੇਵਲ ਫਾਰਮ ਹਾਊਸ ਬਣਾ ਰਿਹਾ ਹੈ | ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਕਿ ਕੰਕਰੀਟ ਮਿਕਸਰ ਪਲਾਂਟ ਲੱਗ ਰਿਹਾ ਹੈ | ਤਾਂ ਪਿੰਡ ਵਾਸੀ ਮੁੜ ਮਾਲਕ ਨੂੰ ਮਿਲੇ ਤਾਂ ਉਹ ਮੰਨ ਗਿਆ ਕਿ ਕੰਕਰੀਟ ਪਲਾਂਟ ਲਗਾ ਰਿਹਾ ਹਾਂ | ਪਿੰਡ ਵਾਸੀਆਂ ਨੇ ਦੱਸਿਆ ਕਿ ਮਾਲਕ ਨੇ ਧੌਂਸੇ ਭਰੇ ਲਹਿਜ਼ੇ ਵਿਚ ਕਿਹਾ ਕਿ ਪਲਾਂਟ ਤਾਂ ਲੱਗਣਾ ਹੀ ਲੱਗਣਾ ਹੈ | ਦੋਵਾਂ ਸਰਪੰਚਾਂ ਤੋਂ ਇਲਾਵਾ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਸਵਰਨ ਸਿੰਘ ਢੰਗਰਾਲੀ ਨੇ ਕਿਹਾ ਕਿ ਪਲਾਂਟ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੈ | ਲੋਕਾਂ ਨੂੰ ਮਾਰਨ ਦਾ ਵਸੀਲਾ ਹੈ | ਕਿਉਂਕਿ ਬਲਾਕ ਪੱਧਰੀ ਖੇਡ ਸਟੇਡੀਅਮ ਮਹਿਜ਼ 90 ਮੀਟਰ ਦੀ ਦੂਰੀ 'ਤੇ ਹੈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੇ ਰਿਹਾਇਸ਼ 250 ਮੀਟਰ ਦੀ ਦੂਰੀ 'ਤੇ ਸਥਿਤ ਹੈ | ਅਜਿਹੀ ਥਾਂ 'ਤੇ ਕੰਕਰੀਟ ਮਿਕਸਰ ਪਲਾਂਟ ਲਗਾਉਣਾ 5 ਹਜਾਰ ਪਿੰਡ ਵਾਸੀਆਂ ਤੇ 300 ਸਕੂਲੀ ਬੱਚਿਆਂ ਦੀ ਮੌਤ ਦੇ ਵਾਰੰਟ 'ਤੇ ਦਸਤਖ਼ਤ ਕਰਨਾ ਹੈ | ਸਰਪੰਚ ਰਣਦੀਪ ਸਿੰਘ ਦੀਪੂ ਬਾਠ 'ਤੇ ਸਰਪੰਚ ਹਰਜਿੰਦਰ ਸਿੰਘ ਖਟੜਾ ਨੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਹਿਜ਼ ਰੋਸ ਪ੍ਰਦਰਸ਼ਨ ਨਹੀਂ ਹੈ | ਬਲਕਿ ਇਸ ਵਿਚ ਪਲਾਂਟ ਦਾ ਕੰਮ ਰੋਕਣਾ ਸ਼ਾਮਿਲ ਹੈ | ਹਰਜੋਤ ਸਿੰਘ ਨੇ ਦੱਸਿਆ ਕਿ ਕੰਕਰੀਟ ਮਿਕਸਰ ਪਲਾਂਟ ਦੇ ਪ੍ਰਦੂਸ਼ਣ ਨਾਲ ਸਿਹਤ 'ਤੇ ਖ਼ਤਰਨਾਕ ਪ੍ਰਭਾਵ ਪੈਂਦੇ ਹਨ | ਜਿਵੇਂ ਸਾਹ ਦੀਆਂ ਬਿਮਾਰੀਆਂ, ਫੇਫੜਿਆਂ ਦਾ ਨੁਕਸਾਨ, ਅੱਖਾਂ ਦੀਆਂ ਭਿਆਨਕ ਬਿਮਾਰੀਆਂ ਫੈਲਦੀਆਂ ਹਨ | ਇਸ ਮੌਕੇ ਪੰਚ ਸੱਜਣ ਸਿੰਘ, ਲਖਵੀਰ ਸਿੰਘ, ਬਹਾਦਰ ਸਿੰਘ, ਅਰਸ਼ਦੀਪ ਸਿੰਘ ਹੈਪੀ, ਜਗਤਾਰ ਸਿੰਘ, ਬਲਦੇਵ ਸਿੰਘ ਧਾਲੀਵਾਲ, ਭਾਗ ਸਿੰਘ, ਰਣਜੋਧ ਸਿੰਘ, ਸੁਖਜੀਤ ਘੋਟਾ, ਅਰਸ਼ਪ੍ਰੀਤ ਸਿੰਘ, ਜਤਿੰਦਰ ਸਿੰਘ ਸਰਾਓ, ਮਾਨਾ ਬਾਠ, ਗੁਰਜੀਤ ਸਿੰਘ, ਅਮਰਜੀਤ ਸਿੰਘ, ਸੁਰਜੀਤ ਸਿੰਘ, ਬੀਰਦਵਿੰਦਰ, ਗੁਰਦੀਪ ਸਿੰਘ, ਜਸਵੀਰ ਸਿੰਘ ਜੱਸੀ, ਅਵਤਾਰ ਸਿੰਘ, ਜੰਗਜੀਤ ਸਿੰਘ, ਤਿਰਲੋਚਨ ਸਿੰਘ, ਭੂਪਿੰਦਰ ਸਿੰਘ, ਸੂਬੇਦਾਰ ਨਿਰਮਲ ਸਿੰਘ, ਕੁਲਵੰਤ ਸਿੰਘ, ਮੋਹਨ ਸਿੰਘ, ਜਸਵਿੰਦਰ ਸਿੰਘ, ਬਲਵੀਰ ਸਿੰਘ, ਨਿਰਮਲ ਸਿੰਘ ਗਿੱਲ ਖ਼ਾਲਸਾ, ਰਾਣਾ ਰਣਜੀਤ ਸਿੰਘ, ਬਾਬਾ ਮਨਜੀਤ ਸਿੰਘ, ਰੁਲਦਾ ਸਿੰਘ ਤੇ ਜੋਗੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਗੋਇਲ ਵਲੋਂ ਓਇੰਦ ਵਿਖੇ ਸਿੰਚਾਈ ਪ੍ਰੋਜੈਕਟ ਦਾ ਉਦਘਾਟਨ <br/> ਅਗਲੀ ਖ਼ਬਰ ਨਗਰ ਕੌਂਸਲ ਰੂਪਨਗਰ ਵਿਖੇ ਮੁਲਾਜ਼ਮਾਂ ਦੀ ਭਰਵੀਂ ਮੀਟਿੰਗ 6 ਮਈ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ <br/>
Ad Position 24