05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਦਰਸ਼ਨ ਸਿੰਘ ਸੰਧੂਆਂ ਨੇ ਪੀ. ਜੀ. ਆਈ. ਲਈ ਚੱਲਦੀ ਮੁਫ਼ਤ ਬੱਸ ਸੇਵਾ ਲਈ 50 ਹਜ਼ਾਰ ਦਾ ਯੋਗਦਾਨ <br/>

Ad Position 21
No active advertisement
ਸ੍ਰੀ ਚਮਕੌਰ ਸਾਹਿਬ ਵਿਖੇ ਮੁਫ਼ਤ ਬੱਸ ਸੇਵਾ ਲਈ ਪ੍ਰਧਾਨ ਬਲਦੇਵ ਸਿੰਘ ਹਾਫਿਜਾਬਾਦ ਨੂੰ 50 ਹਜ਼ਾਰ ਰੁਪਏ ਦੀ ਨਗਦੀ ਭੇਟ ਕਰਦੇ ਹੋਏ ਸਮਾਜ ਸੇਵੀ ਦਰਸ਼ਨ ਸਿੰਘ ਸੰਧੂ ਯੂ.ਐਸ.ਏ. | ਤਸਵੀਰ: ਜਗਮੋਹਣ ਸਿੰਘ ਨਾਰੰਗ <br/> 25-04-2026
ਸ੍ਰੀ ਚਮਕੌਰ ਸਾਹਿਬ, 24 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਦਾਨੀ ਸੱਜਣਾਂ ਦੇ ਸਹਿਯੋਗ ਨਾਲ ਉਪਕਾਰ ਸੇਵਾ ਸੁਸਾਇਟੀ ਸ੍ਰੀ ਚਮਕੌਰ ਸਾਹਿਬ ਵਲੋਂ ਸ੍ਰੀ ਚਮਕੌਰ ਸਾਹਿਬ ਦੇ ਖੇਤਰ ਦੇ ਮਰੀਜ਼ਾਂ ਲਈ ਪੀ ਜੀ ਆਈ ਚੰਡੀਗੜ੍ਹ ਲਈ ਚਲਾਈ ਜਾ ਰਹੀ ਮੁਫ਼ਤ ਬੱਸ ਸੇਵਾ ਲਈ ਉੱਘੇ ਸਮਾਜਸੇਵੀ ਅਤੇ ਸਾਬਕਾ ਚੇਅਰਮੈਨ ਸਵ: ਸੋਹਣ ਸਿੰਘ ਸੰਧੂਆਂ ਦੇ ਸਪੁੱਤਰ ਦਰਸ਼ਨ ਸਿੰਘ ਸੰਧੂ ਯੂਐਸਏ ਨੇ ਆਪਣੇ ਪਿਤਾ ਦੇ ਪੂਰਨਿਆਂ 'ਤੇ ਚੱਲਦਿਆਂ 50 ਹਜਾਰ ਰੁਪਏ ਦਾ ਵੱਡਾ ਯੋਗਦਾਨ ਪਾਇਆ ਹੈ | ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਹਾਫਿਜਾਬਾਦ ਨੇ ਦੱਸਿਆ ਕਿ ਸੰਧੂ ਪਰਿਵਾਰ ਪਿਛਲੇ ਕਈ ਵਰਿ੍ਹਆਂ ਤੋਂ ਇਸ ਬੱਸ ਸੇਵਾ ਨੂੰ ਚਲਾਉਣ ਵਿਚ ਵੱਡਾ ਯੋਗਦਾਨ ਪਾਉਂਦਾ ਆ ਰਿਹਾ ਹੈ | ਇਸ ਮੌਕੇ ਬਲਵਿੰਦਰ ਸਿੰਘ ਸਰਪੰਚ ਕਤਲੌਰ ਅਤੇ ਹੋਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਇਲਾਕਾ ਸੰਘਰਸ਼ ਕਮੇਟੀ ਲੌਦੀ ਮਾਜਰਾ-ਘਨੌਲੀ ਦੀ ਭਰਵੀਂ ਮੀਟਿੰਗ <br/> ਅਗਲੀ ਖ਼ਬਰ ਭੈਰੋਮਾਜਰਾ ਅਕੈਡਮੀ ਦੇ ਵਿਦਿਆਰਥੀ ਨੇ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਵਿਚ ਜਿੱਤਿਆ ਗੋਲਡ ਮੈਡਲ <br/>
Ad Position 24
No active advertisement