05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਇਲਾਕਾ ਸੰਘਰਸ਼ ਕਮੇਟੀ ਲੌਦੀ ਮਾਜਰਾ-ਘਨੌਲੀ ਦੀ ਭਰਵੀਂ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 25-04-2026
ਰੂਪਨਗਰ, 24 ਅਪ੍ਰੈਲ (ਸਤਨਾਮ ਸਿੰਘ ਸੱਤੀ)-ਇਲਾਕਾ ਸੰਘਰਸ਼ ਕਮੇਟੀ ਲੌਦੀ ਮਾਜਰਾ-ਘਨੌਲੀ ਦੀ ਭਰਵੀਂ ਮੀਟਿੰਗ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਹੋਈ | ਮੀਟਿੰਗ ਵਿਚ ਲਏ ਗਏ ਫੈਸਲਿਆਂ ਬਾਰੇ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਅਤੇ ਜਨਰਲ ਸਕੱਤਰ ਗਿਆਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮੇਟੀ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਰੂਪਨਗਰ, ਸਰਹੰਦ ਕਨਾਲ ਦੇ ਐਕਸੀਅਨ ਅਤੇ ਪੀ.ਡਬਲਯੂ.ਡੀ. ਵਿਭਾਗ ਰੋਪੜ ਨੂੰ ਮੰਗ ਪੱਤਰ ਦਿੱਤੇ ਗਏ ਹਨ | ਆਗੂਆਂ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਮੁੱਢ ਤੋਂ ਬਣੀ ਸਰਹੰਦ ਕਨਾਲ ਅਤੇ ਕਿਸ਼ਤੀ ਨਾਲੇ ਰਾਹੀਂ ਇਲਾਕੇ ਦੇ ਲਗਭਗ ਦੋ ਦਰਜਨ ਪਿੰਡਾਂ ਦੇ ਲੋਕਾਂ ਲਈ ਰੂਪਨਗਰ ਆਉਣ-ਜਾਣ ਵਾਸਤੇ ਸਕੂਟਰ ਅਤੇ ਮੋਟਰਸਾਈਕਲਾਂ ਦਾ ਰਸਤਾ ਖੋਲਿ੍ਹਆ ਗਿਆ ਸੀ, ਜਿਸਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ | ਕਮੇਟੀ ਨੇ ਦੋਸ਼ ਲਗਾਇਆ ਕਿ ਕੁੱਝ ਪ੍ਰਭਾਵਸ਼ਾਲੀ ਲੋਕਾਂ ਦੇ ਦਬਾਅ ਹੇਠ ਇਹ ਰਸਤਾ ਬੰਦ ਕੀਤਾ ਗਿਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੰਘਰਸ਼ ਕਮੇਟੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਰਸਤਾ ਤੁਰੰਤ ਨਾ ਖੋਲਿ੍ਹਆ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਅਤੇ ਮਨੁੱਖਤਾ ਦੇ ਖ਼ਿਲਾਫ਼ ਕਦਮ ਹੈ | ਦੂਜੀ ਮੰਗ ਸਬੰਧੀ ਆਗੂਆਂ ਨੇ ਦੱਸਿਆ ਕਿ ਰੂਪਨਗਰ ਵਿਖੇ ਸਰਹੰਦ ਕਨਾਲ ਉੱਤੇ ਬਣੇ ਨਵੇਂ ਗੋਲ ਆਕਾਰ ਪੁਲਾਂ ਤੋਂ ਸ਼ਹਿਰ ਲਈ ਲਗਭਗ 125 ਸਾਲ ਪੁਰਾਣੀ ਨਹਿਰ ਪੱਟੀ ਵਾਲੀ ਪੱਕੀ ਸੜਕ ਨਵੇਂ ਪੁਲ ਬਣਾਉਣ ਸਮੇਂ ਬੰਦ ਕਰ ਦਿੱਤੀ ਗਈ ਸੀ, ਜਿਸ ਨਾਲ ਹਜ਼ਾਰਾਂ ਰਾਹਗੀਰਾਂ ਨੂੰ ਕਈ ਮੀਲਾਂ ਦਾ ਚੱਕਰ ਲਗਾਉਣਾ ਪੈਂਦਾ ਹੈ | ਉਨ੍ਹਾਂ ਦੱਸਿਆ ਕਿ ਮਿਤੀ 27 ਅਕਤੂਬਰ 2025 ਨੂੰ ਪੀ.ਡਬਲਯੂ.ਡੀ. ਵਿਭਾਗ ਰੋਪੜ ਵਲੋਂ ਲਗਭਗ ਰੁਪਏ 7.50 ਲੱਖ ਦਾ ਅਨੁਮਾਨ ਤਿਆਰ ਕਰਕੇ ਡਿਪਟੀ ਕਮਿਸ਼ਨਰ ਨੂੰ ਭੇਜਿਆ ਗਿਆ ਸੀ | ਕਮੇਟੀ ਨੇ ਮੰਗ ਕੀਤੀ ਕਿ ਇਹ ਰਕਮ ਜਾਰੀ ਕਰਕੇ ਰਸਤਾ ਤੁਰੰਤ ਖੋਲਿ੍ਹਆ ਜਾਵੇ | ਮੀਟਿੰਗ ਵਿਚ ਮਾਸਟਰ ਅਵਤਾਰ ਸਿੰਘ, ਮਾਸਟਰ ਜਗਤਾਰ ਸਿੰਘ, ਪਰਮਜੀਤ ਸਿੰਘ, ਸੋਮਾ ਸਿੰਘ, ਪ੍ਰੇਮ ਸਿੰਘ, ਮੋਹਨ ਸਿੰਘ, ਰਾਮਲੋਕ ਸਿੰਘ, ਮਦਨ ਸਿੰਘ, ਸੁਰਜੀਤ ਸਿੰਘ, ਕੁਲਜੀਤ ਸਿੰਘ, ਗੋਲੀਆ ਹਰਬੰਸ ਸਿੰਘ ਅਤੇ ਇੰਦਰਜੀਤ ਸਿੰਘ ਸਮੇਤ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ | ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਉਹ ਕੁੱਝ ਦਿਨਾਂ ਵਿਚ ਮੌਕੇ ਦਾ ਦੌਰਾ ਕਰਕੇ ਸੜਕਾਂ ਖੋਲ੍ਹਣ ਸਬੰਧੀ ਜਾਇਜ਼ਾ ਲੈਣਗੇ ਅਤੇ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਵੀ ਸੱਦਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸਿਹਤ ਵਿਭਾਗ ਦੀ ਟੀਮ ਵਲੋਂ ਡੇਂਗੂ ਸੰਬੰਧੀ ਸਰਵੇ <br/> ਅਗਲੀ ਖ਼ਬਰ ਦਰਸ਼ਨ ਸਿੰਘ ਸੰਧੂਆਂ ਨੇ ਪੀ. ਜੀ. ਆਈ. ਲਈ ਚੱਲਦੀ ਮੁਫ਼ਤ ਬੱਸ ਸੇਵਾ ਲਈ 50 ਹਜ਼ਾਰ ਦਾ ਯੋਗਦਾਨ <br/>
Ad Position 24
No active advertisement