05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸਿਹਤ ਵਿਭਾਗ ਦੀ ਟੀਮ ਵਲੋਂ ਡੇਂਗੂ ਸੰਬੰਧੀ ਸਰਵੇ <br/>

Ad Position 21
No active advertisement
ਅਜੀਤ ਡੈਸਕ 25-04-2026
ਮੋਰਿੰਡਾ, 24 ਅਪ੍ਰੈਲ (ਤਰਲੋਚਨ ਸਿੰਘ ਕੰਗ)-ਸਿਹਤ ਵਿਭਾਗ ਦੀ ਟੀਮ ਵਲੋਂ ਮੋਰਿੰਡਾ ਇਲਾਕੇ ਦੇ ਪਿੰਡਾਂ 'ਚ ਘਰ-ਘਰ ਜਾ ਕੇ ਡੇਂਗੂ ਸੰਬੰਧੀ ਸਰਵੇ ਕੀਤਾ | ਇਸ ਸੰਬੰਧੀ ਸਿਹਤ ਕਰਮਚਾਰੀ ਲਖਮਿੰਦਰ ਸਿੰਘ ਨੇ ਦੱਸਿਆ ਕਿ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਡੇਂਗੂ ਸੰਬੰਧੀ ਸਰਵੇ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਮਲੇਰੀਆ ਤੇ ਡੇਂਗੂ ਦੀ ਬਿਮਾਰੀ ਦਾ ਮੱਛਰ ਪਾਣੀ 'ਚ ਫੈਲਦਾ ਹੈ | ਡੇਂਗੂ ਦੇ ਲੱਛਣ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਾਸ ਪੇਸ਼ੀਆਂ ਤੇ ਜੋੜਾਂ ਵਿਚ ਦਰਦ, ਜੀਅ ਕੱਚਾ ਹੋਣਾ ਅਤੇ ਉਲਟੀਆਂ ਆਉਣਾ, ਥਕਾਵਟ ਮਹਿਸੂਸ ਹੋਣਾ, ਚਮੜੀ ਤੇ ਦਾਣੇ, ਨੱਕ ਮੂੰਹ ਤੇ ਮਸੂੜਿ੍ਹਆਂ ਵਿਚੋਂ ਖ਼ੂਨ ਵਗਣਾ ਹਨ | ਉਨ੍ਹਾਂ ਦੱਸਿਆ ਕਿ ਸਾਨੂੰ ਆਪਣੇ ਆਲੇ-ਦੁਆਲੇ ਪੂਰੀ ਸਾਫ਼-ਸਫ਼ਾਈ ਰੱਖਣੀ ਚਾਹੀਦੀ ਹੈ | ਕਿਸੇ ਵੀ ਖਾਲੀ ਥਾਂ ਪਾਣੀ ਨਹੀਂ ਖੜਨ ਦੇਣਾ ਚਾਹੀਦਾ | ਇਸ ਮੌਕੇ ਗੁਰਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ ਤੇ ਹੋਰ ਸਿਹਤ ਕਰਮਚਾਰੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਅਤੇ ਗਰਭਵਤੀ ਮਹਿਲਾਵਾਂ ਦਾ ਪੂਰਾ ਟੀਕਾਕਰਨ ਕਰਵਾਉਣਾ ਹਰੇਕ ਪਰਿਵਾਰ ਦੀ ਜ਼ਿੰਮੇਵਾਰੀ-ਸਿਵਲ ਸਰਜਨ ਅਗਲੀ ਖ਼ਬਰ ਇਲਾਕਾ ਸੰਘਰਸ਼ ਕਮੇਟੀ ਲੌਦੀ ਮਾਜਰਾ-ਘਨੌਲੀ ਦੀ ਭਰਵੀਂ ਮੀਟਿੰਗ <br/>
Ad Position 24
No active advertisement