ਨੰਗਲ, 24 ਅਪੈ੍ਰਲ (ਗੁਰਪ੍ਰੀਤ ਸਿੰਘ ਗਰੇਵਾਲ)-ਪਰਵਾਸੀ ਪੰਜਾਬੀ ਫਰੈਂਡਜ਼ ਕਲੱਬ ਨੰਗਲ ਵਲੋਂ ਸਰਕਾਰੀ ਹਾਈ ਸਕੂਲ ਪਿੰਡ ਦਬੇਟਾ 'ਚ ਇੱਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਲੁਧਿਆਣਾ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਸਰਦਾਰ ਕਿਰਨ ਸਿੰਘ ਨੇ ਨੰਗਲ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੀਆਂ 31 ਵਿਦਿਆਰਥਣਾਂ ਨੂੰ ਸਾਈਕਲ ਭੇਟ ਕੀਤੇ | ਸਰਦਾਰ ਕਿਰਨ ਸਿੰਘ ਲੰਘੇ 5 ਵਰਿ੍ਹਆਂ 'ਚ ਨੰਗਲ ਦੀਆਂ ਤਕਰੀਬਨ 800 ਵਿਦਿਆਰਥਣਾਂ ਨੂੰ ਸਾਈਕਲ ਦੇ ਚੁੱਕੇ ਹਨ | ਇਸ ਮੌਕੇ ਡਾਕਟਰ ਨਿਰਮਲ ਗੌਤਮ, ਹੈੱਡਮਾਸਟਰ ਰਾਕੇਸ਼ ਸ਼ਰਮਾ, ਡਾ. ਅਸ਼ੋਕ ਸ਼ਰਮਾ, ਡਾ. ਜੀ.ਐਸ. ਚੱਠਾ, ਯੋਗੇਸ਼ ਸੱਚਦੇਵਾ, ਧਿਆਨੂੰ ਠਾਕੁਰ, ਰੂਪਮ ਵਰਮਾ, ਕਮਲੇਸ਼ ਬੱਧਨ, ਹਿਤੇਸ਼ ਬੱਧਨ, ਮੈਡਮ ਭਾਰਤੀ ਆਦਿ ਹਾਜ਼ਰ ਸਨ |