ਸ੍ਰੀ ਅਨੰਦਪੁਰ ਸਾਹਿਬ, 24 ਅਪ੍ਰੈਲ (ਜੇ ਐਸ ਨਿੱਕੂਵਾਲ)-ਇੱਥੋਂ ਦੇ ਸ੍ਰੀ ਦਸਮੇਸ਼ ਅਕੈਡਮੀ ਸੜਕ ਦੇ ਵਸਨੀਕ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਲਾਗਲੀ ਮਾਰਕੀਟ ਵਿਖੇ ਪ੍ਰੀਤ ਪੱਗੜੀ ਹਾਊਸ ਚਲਾ ਰਹੀ ਬੀਬੀ ਸੁਖਜਿੰਦਰ ਕੌਰ (67) ਪਤਨੀ ਸਵ: ਅਵਤਾਰ ਸਿੰਘ ਸੰਖੇਪ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਏ | ਦੱਸਣਯੋਗ ਹੈ ਕਿ ਉਨ੍ਹਾਂ ਦਾ ਪਰਿਵਾਰ ਮੂਲ ਰੂਪ ਨਾਲ ਫ਼ਤਿਹਗੜ੍ਹ ਚੂੜੀਆਂ ਲਾਗੇ ਪਿੰਡ ਨਾਲ ਸਬੰਧਿਤ ਸੀ | ਉਨ੍ਹਾ ਨੇ 1985 ਵਿਚ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਪੱਕੇ ਤੌਰ 'ਤੇ ਆਪਣਾ ਰੈਣ ਬਸੇਰਾ ਬਣਾ ਲਿਆ ਸੀ | ਉਹ ਸਿੱਖ ਨਾਰੀ ਮੰਚ ਅਤੇ ਨਿਸ਼ਕਾਮ ਸੇਵਕ ਜਥਾ ਦੇ ਪ੍ਰਧਾਨ ਵੀ ਰਹੇ ਹਨ | ਇਸ ਤੋਂ ਬਿਨਾਂ ਉਹ ਸ਼ੋ੍ਰਮਣੀ ਅਕਾਲੀ ਦਲ ਦੇ ਮੋਹਰੀ ਆਗੂਆਂ ਵਿਚੋਂ ਇੱਕ ਸਨ | ਜਿਨ੍ਹਾਂ ਨੂੰ ਵਿਧਾਨਕਾਰ ਅਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦੇ ਵਿਸ਼ਵਾਸਯੋਗ ਸਾਥੀਆਂ ਵਿਚੋਂ ਗਿਣਿਆਂ ਜਾਂਦਾ ਸੀ | ਉਹ ਆਪਣੇ ਪਿੱਛੇ ਦੋ ਪੁੱਤਰ ਗੁਰਪ੍ਰੀਤ ਸਿੰਘ ਅਤੇ ਪੁਨੀਤ ਸਿੰਘ ਅਤੇ ਇੱਕ ਸਪੁੱਤਰੀ ਅਮਨਦੀਪ ਕੌਰ ਦਾ ਹੱਸਦਾ ਵੱਸਦਾ ਪਰਿਵਾਰ ਛੱਡ ਗਏ ਹਨ | ਬੀਬੀ ਸੁਖਜਿੰਦਰ ਕੌਰ ਦੇ ਅਕਾਲ ਚਲਾਣੇ 'ਤੇ ਸ਼ੋ੍ਰਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਜ਼ਿਲ੍ਹਾ ਪ੍ਰਧਾਨ ਦਰਬਾਰਾ ਸਿੰਘ ਬਾਲਾ, ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਮੋਹਨ ਸਿੰਘ ਢਾਹੇ, ਸ਼ੋ੍ਰਮਣੀ ਕਮੇਟੀ ਦੇ ਸਾਬਕਾ ਮੈਂਬਰ ਗੁਰਿੰਦਰ ਸਿੰਘ ਗੋਗੀ, ਇਸਤਰੀ ਅਕਾਲੀ ਦਲ ਦੀ ਜਿਲ੍ਹਾ ਪ੍ਰਧਾਨ ਬੀਬੀ ਕੁਲਵਿੰਦਰ ਕੌਰ, ਭਾਜਪਾ ਆਗੂ ਐਂਡ. ਅਰਵਿੰਦ ਮਿੱਤਲ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਨਗਰ ਕੌਸ਼ਲ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ ਤੇ ਜਥੇਦਾਰ ਰਾਮ ਸਿੰਘ, ਬਸਪਾ ਆਗੂ ਠੇਕੇਦਾਰ ਨਿਰਮਲ ਸਿੰਘ ਸੁਮਨ, ਸਾਬਕਾ ਕੌਂਸਲਰ ਨਰਿੰਦਰ ਸੈਣੀ, ਮੰਡਲ ਪ੍ਰਧਾਨ ਕਮਲਦੀਪ ਕੌਰ ਸੈਣੀ, ਸੁਰਜੀਤ ਸਿੰਘ ਮਹਿਰੋਲੀ, ਸੀਨੀਅਰ ਕਾਂਗਰਸੀ ਪ੍ਰੇਮ ਸਿੰਘ ਬਾਸੋਵਾਲ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਤੇ ਪਿ੍ਤਪਾਲ ਸਿੰਘ ਗੰਡਾ, ਆਪ ਆਗੂ ਜਸਵੀਰ ਸਿੰਘ ਅਰੋੜਾ, ਰਾਮਜੀ ਦਾਸ ਬਾਲੂ, ਡਾ. ਆਤਮਾ ਸਿੰਘ ਰਾਣਾ, ਵਿਜੇ ਗਰਚਾ, ਇੰਦਰਜੀਤ ਕੌਸ਼ਲ, ਮੁਨੀਸ਼ ਕੇਅਰਪਾਲ, ਐਂਡ. ਰਵਿੰਦਰ ਸਿੰਘ ਰਤਨ, ਅੰਤਰਰਾਸ਼ਟਰੀ ਮਹਿਲਾ ਵਿਕਾਸ ਸੰਸਥਾ ਦੀ ਪ੍ਰਧਾਨ ਬੀਬੀ ਦਵਿੰਦਰ ਕੌਰ ਦਬੂੜ, ਸਰਕਲ ਪ੍ਰਧਾਨ ਸੁਰਿੰਦਰ ਸਿੰਘ ਮਟੌਰ, ਭਾਗ ਸਿੰਘ ਭੈਣੀ, ਜਥੇਦਾਰ ਮੋਹਨ ਸਿੰਘ ਡੂਮੇਵਾਲ, ਜੈਮਲ ਸਿੰਘ ਭੜੀ, ਮਨਿੰਦਰਪਾਲ ਸਿੰਘ ਮਨੀ ਚੱਠਾ, ਕੇ.ਕੇ. ਬੇਦੀ ਸਮੇਤ ਵੱਡੀ ਗਿਣਤੀ ਸ਼ਖ਼ਸੀਅਤਾਂ ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ |