05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਚਰਨ ਸਿੰਘ ਕੰਗ ਦੀ ਮੌਤ 'ਤੇ ਆਗੂਆਂ ਵਲੋਂ ਦੁੱਖ ਸਾਂਝਾ <br/>

Ad Position 21
No active advertisement
ਪਿੰਡ ਘੜੀਸਪੁਰ ਵਿਖੇ ਚਰਨ ਸਿੰਘ ਕੰਗ ਦੀ ਮੌਤ 'ਤੇ ਦੁੱਖ ਸਾਂਝਾ ਕਰਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਤੇ ਹੋਰ | ਤਸਵੀਰ : ਵਿੰਦਰਪਾਲ ਝਾਂਡੀਆਂ <br/> 25-04-2026
ਨੂਰਪੁਰ ਬੇਦੀ, 24 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਸਮਾਜ ਸੇਵੀ ਰਜਿੰਦਰ ਸਿੰਘ ਕੰਗ, ਫ਼ੌਜੀ ਲਖਵਿੰਦਰ ਸਿੰਘ ਕੰਗ, ਟਰਾਂਸਪੋਰਟਰ ਪਲਵਿੰਦਰ ਸਿੰਘ ਕੰਗ ਦੇ ਪਿਤਾ ਤੇ ਧਾਰਮਿਕ ਸ਼ਖ਼ਸੀਅਤ ਨਿਸ਼ਕਾਮ ਸੇਵਾਦਾਰ ਚਰਨ ਸਿੰਘ ਕੰਗ ਘੜੀਸਪੁਰ ਜੋ ਕਿ ਬੀਤੀ ਦਿਨੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ, ਦੀ ਮੌਤ 'ਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ | ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਭਾਜਪਾ ਦੇ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ, ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਦਰਬਾਰਾ ਸਿੰਘ ਬਾਲਾ ਹੀਰਪੁਰ ਨੇ ਕਿਹਾ ਕਿ ਚਰਨ ਸਿੰਘ ਕੰਗ ਵਰਗੀ ਸਮਾਜ ਸੇਵੀ, ਧਾਰਮਿਕ ਸ਼ਖ਼ਸੀਅਤ ਦਾ ਸੰਸਾਰ ਤੋਂ ਛੇਤੀ ਤੁਰ ਜਾਣ ਨਾਲ ਸਮਾਜ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ | ਇਨ੍ਹਾਂ ਤੋ ਇਲਾਵਾ ਡੇਰਾ ਮੋਇਆ ਦੀ ਮੰਡੀ ਜਟਵਾਹੜ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਜੈਬ ਸਿੰਘ ਫੱਕਰ, ਬਾਬਾ ਬਲਦੇਵ ਸਿੰਘ ਅਬਿਆਣਾ, ਕਾਮਰੇਡ ਮੋਹਣ ਸਿੰਘ ਧਮਾਣਾ, ਸਰਪੰਚ ਲੇਖ ਰਾਮ ਬਾਲੇਵਾਲ, ਸਰਪੰਚ ਬਲਜਿੰਦਰ ਸਿੰਘ ਲਾਡੀ, ਸਰਪੰਚ ਬਖਤੌਰ ਸਿੰਘ, ਸਰਪੰਚ ਗੁਰਨਾਮ ਸਿੰਘ ਭੱਟੋਂ, ਸਰਪੰਚ ਪਰਮਜੀਤ ਸਿੰਘ ਪੰਮਾ, ਸਰਪੰਚ ਸੁਰਿੰਦਰ ਹੈਪੀ, ਗੋਪਾਲ ਚੰਦ ਬਾਲੇਵਾਲ, ਦਰਸ਼ਨ ਸਿੰਘ ਢਾਹਾਂ, ਬਲਵੀਰ ਸਿੰਘ ਭੱਟੋਂ, ਕੇਵਲ ਕਿ੍ਸ਼ਨ ਤਖਤਗੜ੍ਹ ਸੰਮਤੀ ਮੈਂਬਰ, ਸਰਪੰਚ ਜਸਵਿੰਦਰ ਸਿੰਘ ਭਨੂੰਹਾ, ਜਗਵੀਰ ਸਿੰਘ ਸ਼ਾਹਪੁਰ, ਜਸਵੀਰ ਸਿੰਘ, ਗੱਗੂ ਗਿੱਲ ਲੈਹੜੀਆਂ, ਲੱਕੀ ਗੁੱਜਰ ਕਬੱਡੀ ਪ੍ਰਮੋਟਰ, ਢਾਡੀ ਭੁਪਿੰਦਰ ਸਿੰਘ ਢਾਹਾਂ, ਢਾਡੀ ਸੁਰਿੰਦਰ ਸਿੰਘ, ਜਗਦੀਪ ਸਿੰਘ ਕੌਲਾਪੁਰ, ਟਰਾਂਸਪੋਰਟਰ ਪਰਗਟ ਸਿੰਘ, ਪਾਲ ਹੀਰਪੁਰ, ਐੱਸ. ਡੀ. ਓ. ਸਤਵਿੰਦਰ ਸਿੰਘ ਕੰਗ ਆਦਿ ਨੇ ਵੀ ਦੁੱਖ ਸਾਂਝਾ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮੋਬਾਈਲ ਦੀ ਵਰਤੋਂ ਨੇ ਮਾਨਸਿਕ ਸਿਹਤ ਵਿਗਾੜੀ-ਡਾ. ਸੰਜੀਵ ਗੌਤਮ <br/> ਅਗਲੀ ਖ਼ਬਰ ਨਹੀਂ ਰਹੇ ਪ੍ਰੀਤ ਪੱਗੜੀ ਹਾਊਸ ਦੇ ਮਾਲਕ ਬੀਬੀ ਸੁਖਜਿੰਦਰ ਕੌਰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਗਹਿਰੇ ਦੁੱਖ ਦਾ ਇਜ਼ਹਾਰ
Ad Position 24
No active advertisement