ਸ੍ਰੀ ਚਮਕੌਰ ਸਾਹਿਬ, 2 ਮਈ (ਜਗਮੋਹਣ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਰੁੜਕੀ ਹੀਰਾ ਦੇ ਗ੍ਰੀਨਵੇਜ ਸਕੂਲ ਵਿਖੇ ਵਰਲਡ ਕੈਂਸਰ ਕੇਅਰ ਸੁਸਾਇਟੀ ਤੇ ਆਪਣਾ ਪੰਜਾਬ ਫਾਊਾਡੇਸ਼ਨ ਵਲੋਂ ਕੈਂਸਰ ਜਾਂਚ ਕੈਂਪ ਲਗਵਾਇਆ ਗਿਆ ਜਿਸ ਵਿਚ ਕੈਂਸਰ ਕੇਅਰ ਸੁਸਾਇਟੀ ਦੇ ਡਾ:ਧਰਮਿੰਦਰ ਢਿੱਲੋਂ ਤੇ ਪੂਜਾ ਮਾਹੀ ਦੀ ਅਗਵਾਈ ਹੇਠ ਜਲੰਧਰ ਤੋਂ ਆਈ ਮਾਹਿਰਾਂ ਦੀ ਟੀਮ 800 ਤੋਂ ਉੱਪਰ ਲੋਕਾਂ ਦੀ ਕੈਂਸਰ ਸਬੰਧੀ ਜਾਂਚ ਕੀਤੀ ਗਈ ਤੇ ਲੋੜੀਂਦੇ ਟੈੱਸਟ ਕੀਤੇ ਗਏ | ਸਕੂਲ ਦੇ ਐਮ.ਡੀ. ਹਰਜਿੰਦਰ ਸਿੰਘ ਮੱਲੀ੍ਹ ਨੇ ਦੱਸਿਆ ਕਿ ਇਸ ਕੈਂਪ ਵਿਚ ਔਰਤਾਂ ਦੀ ਮੈਮੋਗ੍ਰਾਫੀ, ਮਰਦਾਂ ਦੇ ਗਦੂਦਾਂ ਦੇ ਟੈੱਸਟ, ਬੱਚੇਦਾਨੀ ਦੇ ਜਾਂਚ ਤੇ ਟੈੱਸਟ, ਮੂੰਹ, ਅੱਖਾਂ ਦੀ ਜਾਂਚ ਅਤੇ ਹੋਰ ਅਨੇਕਾਂ ਟੈੱਸਟ ਕੀਤੇ ਗਏ, ਜਿਸ ਵਿਚ ਔਰਤਾਂ ਤੇ ਮਰਦਾਂ ਦੇ ਗੁਪਤ ਰੋਗਾਂ ਦੀ ਜਾਂਚ ਵੀ ਸ਼ਾਮਲ ਹੈ | ਕੈਂਪ ਨੂੰ ਸਫਲ ਬਣਾਉਣ ਲਈ ਰਿਟਾ: ਫਲਾਇਟ ਲੈਫ਼ਟੀਨੈਂਟ ਚੇਅਰਮੈਨ ਗੁਰਮੁੱਖ ਸਿੰਘ ਮੱਲ੍ਹੀ, ਸਰਬਜੀਤ ਕੌਰ ਮੱਲ੍ਹੀ, ਸਹਿਮਨਜੀਤ ਸਿੰਘ ਮੱਲ੍ਹੀ, ਵਾਈਸ ਪਿ੍ੰਸੀਪਲ ਨੀਸ਼ਾ ਠਾਕੁਰ, ਐਡਮਿਨ ਸੰਦੀਪ ਕੌਰ, ਕੈਂਪ ਕੋਆਡੀਨੇਟਰ ਬਲਤੇਜ ਸਿੰਘ ਸਮੇਤ ਜਗਜੀਤ ਸਿੰਘ ਧੂਰੀ ਪ੍ਰਧਾਨ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਪੰਜਾਬ, ਭੁਪਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪਟਿਆਲਾ, ਰਾਣਾ ਓਮਵੀਰ ਸਿੰਘ ਐਮ.ਡੀ., ਸੁਰਿੰਦਰ ਸਿੰਘ ਬਿੱਲਾ ਸੂਬਾ ਪ੍ਰਧਾਨ ਕਾਂਗਰਸ ਬਿ੍ਗੇਡ, ਪਰਮਿੰਦਰ ਸ਼ਰਮਾ ਡਾਇਰੈਕਟਰ ਆਈ. ਪੀ. ਐਸ. ਬਹਿਰਾਮਪੁਰ, ਰਾਜਿੰਦਰ ਕੁਮਾਰ, ਹਿਤੇਸ਼ ਝਾਮ, ਗੁਰਦੇਵ ਸਿੰਘ ਅਟਵਾਲ ਪ੍ਰਧਾਨ ਪਿਪਸ ਸ੍ਰੀ ਚਮਕੌਰ ਸਾਹਿਬ, ਸਵਰਨ ਸਿੰਘ ਭੰਗੂ ਐਮ.ਡੀ. ਡੀ.ਪੀ.ਐਸ. ਬੱਸੀ ਗੁੱਜਰਾਂ, ਪਿ੍ੰਸੀਪਲ ਅਮਨਦੀਪ ਕੌਰ ਡਾਇਰੈਕਟਰ ਕੰਗ ਮੈਮੋਰੀਅਲ ਬੱਸੀ ਗੁਜਰਾਂ ਤੇ ਸਮੂਹ ਸਟਾਫ਼ ਮੈਂਬਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ |