ਨੰਗਲ, 9 ਮਈ (ਪ੍ਰੀਤਮ ਸਿੰਘ ਬਰਾਰੀ)- ਨੰਗਲ ਦੇ ਸ਼ਿਵਾਲਿਕ ਐਵਨਿਯੂ ਫੇਸ 1ਬੀ ਵਿਚ ਸਥਿਤ ਪੁਰਾਣੀ ਲਾਇਬੇ੍ਰਰੀ ਦੇ ਆਧੁਨਿਕੀਕਰਨ ਦੇ ਕੰਮ ਦਾ ਉਦਘਾਟਨ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਵਿਭਾਗ ਵੱਲੋਂ ਕੀਤਾ ਗਿਆ | ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਗਿਆਨ ਦੇ ਮਾਧਿਅਮਾਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਲਾਇਬੇ੍ਰਰੀ ਦਾ ਅੰਦਰੂਨੀ ਢਾਂਚਾ ਇਸ ਤਰਾਂ ਤਿਆਰ ਕੀਤਾ ਗਿਆ ਹੈ, ਜੋ ਕਿ ਸੁੰਦਰ ਤੇ ਆਕਰਸ਼ਕ ਦਿਖਾਈ ਦਿੰਦਾ ਹੈ | ਨਵੀਆਂ ਕੁਰਸੀਆਂ, ਰੀਡਿੰਗ ਟੇਬਲਾਂ ਤੇ ਆਧੁਨਿਕ ਸਜਾਵਟ ਨਾਲ ਇਸ ਨੰੂ ਇੱਕ ਵਧੀਆ ਮਾਹੌਲ ਦਿੱਤਾ ਗਿਆ ਹੈ | ਲਾਇਬੇ੍ਰਰੀ ਦਾ ਲਗਭਗ 50 ਫ਼ੀਸਦੀ ਕੰਮ ਪੂਰਾ ਹੋ ਚੁੱਕਾ ਹੈ ਅਤੇ ਬਾਕੀ ਕੰਮ ਜਲਦੀ ਹੀ ਮੁਕੰਮਲ ਕੀਤਾ ਜਾਵੇਗਾ | ਕੈਬਨਿਟ ਮੰਤਰੀ ਨੇ ਕਿਹਾ ਕਿ ਨੰਗਲ ਦੇ ਸਾਰੇ 19 ਵਾਰਡਾਂ 'ਚ ਇਸ ਤਰਾਂ ਦੇ ਵਿਕਾਸ ਕਾਰਜ ਲਗਾਤਾਰ ਕੀਤੇ ਜਾਣਗੇ | ਸਥਾਨਕ ਵਸਨੀਕਾਂ ਨੇ ਵੀ ਇਸ ਉਪਰਾਲੇ ਦੀ ਸਲਾਹਣਾ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ | ਇਸ ਮੌਕੇ ਸਚਿਨ ਪਾਠਕ ਐਸ.ਡੀ.ਐਮ ਨੰਗਲ, ਡਾ.ਸੰਜੀਵ ਗੌਤਮ ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ, ਅਸ਼ੋਕ ਕੁਮਾਰ ਕਾਰਜ ਸਾਧਕ ਅਫ਼ਸਰ ਤੇ ਵੱਡੀ ਗਿਣਤੀ 'ਚ ਪਤਵੰਤੇ ਹਾਜ਼ਰ ਸਨ |