02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਰਕਾਰੀ ਪ੍ਰਾਇਮਰੀ ਸਕੂਲ ਮੁਕਾਰੀ ਦੇ ਆਸ਼ੂਤੋਸ਼ ਦੀ ਹੋਈ ਨਵੋਦਿਆ ਵਿਦਿਆਲੇ ਲਈ ਚੋਣ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-05-2026
ਨੂਰਪੁਰ ਬੇਦੀ, 9 ਮਈ (ਹਰਦੀਪ ਸਿੰਘ ਢੀਂਡਸਾ)- ਜਵਾਹਰ ਨਵੋਦਿਆ ਵਿਦਿਆਲਿਆ ਵਲੋਂ ਕਰਵਾਈ ਗਈ ਪ੍ਰੀਖਿਆ ਨੂੰ ਕੁਆਲੀਫ਼ਾਈ ਕਰਨ ਪਿੱਛੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਆਸ਼ੂਤੋਸ਼ ਸਿੰਘ ਸਪੁੱਤਰ ਸੁਰਿੰਦਰ ਲਾਲ ਦੀ ਚੋਣ ਛੇਵੀਂ ਜਮਾਤ ਲਈ ਹੋਈ ਹੈ | ਇਹ ਵਿਦਿਆਰਥੀ ਹੁਣ ਆਪਣੀ ਅਗਲੇਰੀ ਪੜ੍ਹਾਈ ਨਵੋਦਿਆ ਵਿਦਿਆਲਿਆ ਸੰਧੂਆਂ ਵਿਖੇ ਕਰੇਗਾ, ਇਸ ਮੌਕੇ ਸੀ.ਐਚ.ਟੀ. ਹਰਦੀਪ ਸਿੰਘ ਤੇ ਸਮੂਹ ਸਟਾਫ਼ ਨੇ ਆਸ਼ੂਤੋਸ਼ ਨੂੰ ਇਸ ਵੱਡੀ ਪ੍ਰਾਪਤੀ ਲਈ ਸਨਮਾਨਿਤ ਕੀਤਾ ਤੇ ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਹੀ ਸਕੂਲ ਦੇ ਵਿਦਿਆਰਥੀ ਜਸ਼ਨਦੀਪ ਸਿੰਘ ਨੇ ਵੀ ਨਵੋਦਿਆ ਦਾ ਇਹ ਟੈੱਸਟ ਪਾਸ ਕਰਕੇ ਜ਼ਿਲੇ੍ਹ ਵਿਚੋਂ ਛੇਵਾਂ ਰੈਂਕ ਪ੍ਰਾਪਤ ਕੀਤਾ ਸੀ | ਇਸ ਮੌਕੇ ਹਰਮੇਸ਼ ਸੈਣੀ, ਰਾਜੇਸ਼, ਮੈਡਮ ਜਤਿੰਦਰ ਕੌਰ, ਦਿਲਜੀਤ ਕੌਰ ਤੇ ਅਨੀਤਾ ਰਾਣੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਨਾਜ ਮੰਡੀਆਂ ਦਾ ਸਮਾਂ ਵਧਾਉਣ ਲਈ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਡਿਪਟੀ ਕਮਿਸ਼ਨਰ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਸ਼ਿਵਾਲਿਕ ਐਵਨਿਯੂ ਵਿਚ ਆਧੁਨਿਕੀਕਰਨ ਕਰਕੇ ਤਿਆਰ ਹੋਈ ਲਾਇਬੇ੍ਰਰੀ ਸਿੱਖਿਆ ਮੰਤਰੀ ਨੇ ਕੀਤੀ ਲੋਕ ਅਰਪਣ <br/>
Ad Position 24