28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ੍ਰੀ ਚਮਕੌਰ ਸਾਹਿਬ ਵਿਖੇ ਸੁਨਿਆਰੇ ਦੀ ਦੁਕਾਨ 'ਚ ਚੋਰੀ ਦੀ ਵੱਡੀ ਵਾਰਦਾਤ <br/>

Ad Position 21
No active advertisement
ਅਜੀਤ ਡੈਸਕ 15-05-2026
ਸ੍ਰੀ ਚਮਕੌਰ ਸਾਹਿਬ,14 ਮਈ (ਜਗਮੋਹਣ ਸਿੰਘ ਨਾਰੰਗ)- ਸਥਾਨਕ ਮੇਨ ਬਜਾਰ ਵਿਚ ਸੁਨਿਆਰੇ ਦੀ ਇੱਕ ਦੁਕਾਨ ਵਿਚ ਚੋਰੀ ਦੀ ਵੱਡੀ ਵਾਰਦਾਤ ਵਾਪਰੀ ਹੈ | ਵਿਜੇ ਜਿਊਲਰਜ਼ ਦੇ ਮਾਲਕ ਵਿਜੇ ਮੋਹਨ ਵਰਮਾ ਅਤੇ ਉਨ੍ਹਾਂ ਦੇ ਪਿਤਾ ਕਿ੍ਸ਼ਨ ਲਾਲ ਵਰਮਾ ਨੇ ਦੱਸਿਆ ਕਿ ਚੋਰ ਛੱਤ ਰਾਹੀਂ ਉਪਰੋਂ ਪੌੜੀਆਂ ਦਾ ਦਰਵਾਜਾ ਕਟਰ ਨਾਲ ਕੱਟ ਕੇ ਦੁਕਾਨ ਅੰਦਰ ਵੜੇ ਤੇ ਦੁਕਾਨ ਅੰਦਰ ਪਈ ਸੇਫ਼ ਦੇ ਦਰਵਾਜ਼ੇ ਖੋਲ੍ਹ ਕੇ ਸੇਫ਼ ਵਿਚ ਪਏ ਸੋਨੇ/ਚਾਂਦੀ ਦੇ ਗਹਿਣੇ ਤੇ ਨਵਾਂ ਸੋਨਾ ਚੋਰੀ ਕਰਕੇ ਲੈ ਗਏ | ਵਿਜੇ ਮੋਹਨ ਨੇ ਦੱਸਿਆ ਕਿ ਉਸ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਉਸ ਦੀਆਂ ਚਾਬੀਆਂ ਦੁਕਾਨ ਅੰਦਰ ਕਿਵੇਂ ਡਿਗ ਗਈਆਂ ਕਿਉਂਕਿ ਚੋਰਾਂ ਵਲੋਂ ਉਸ ਦੀਆਂ ਚਾਬੀਆਂ ਨਾਲ ਹੀ ਸੇਫ਼ ਦੇ ਜਿੰਦਰੇ ਖੋਲੇ ਤੇ ਚੋਰੀ ਨੂੰ ਅੰਜਾਮ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਚੋਰ ਦੁਕਾਨ ਅੰਦਰ ਜਿਨ੍ਹਾਂ ਵੀ ਸੋਨਾ ਚਾਂਦੀ ਪਿਆ ਸੀ ਸਭ ਲੈ ਗਏ, ਜਿਸ ਵਿਚ ਕਈ ਗਾਹਕਾਂ ਦੇ ਗਹਿਣੇ ਵੀ ਸਨ | ਇਸ ਚੋਰੀ ਦਾ ਸਵੇਰੇ ਪਤਾ ਲੱਗਣ 'ਤੇ ਘਟਨਾ ਵਾਲੀ ਥਾਂ ਤੋਂ ਮਹਿਜ਼ 100 ਮੀਟਰ ਦੀ ਦੂਰੀ 'ਤੇ ਸਥਿਤ ਸਥਾਨਕ ਥਾਣੇ ਵਿਚ ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਪੁਲਿਸ ਵਲੋਂ ਇਸ ਸਬੰਧੀ ਆਲ਼ੇ ਦੁਆਲੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ | ਮੌਕੇ 'ਤੇ ਪੁੱਜੇ ਗੁਰਜੀਤ ਸਿੰਘ ਡੀ.ਐਸ.ਪੀ. ਮੋਰਿੰਡਾ ਨੇ ਘਟਨਾ ਦਾ ਜਾਇਜ਼ਾ ਲਿਆ ਤੇ ਫੋਰੈਸਿੰਕ ਮਾਹਿਰਾਂ ਦੀ ਟੀਮ ਨੇ ਚੋਰਾਂ ਦੇ ਫਿੰਗਰ ਪਿ੍ੰਟਸ ਵੀ ਲਏ ਅਤੇ ਸੂਹੀਏ ਕੁੱਤੇ ਵੀ ਲਿਆਂਦੇ ਗਏ | ਦੁਕਾਨ ਮਾਲਕ ਵਿਜੇ ਮੋਹਨ ਨੇ ਦੱਸਿਆ ਕਿ ਨੁਕਸਾਨ ਬਹੁਤ ਵੱਡਾ ਹੈ, ਅਜੇ ਨੁਕਸਾਨ ਦੀ ਸੂਚੀ ਬਣਾਉਣ ਉਪਰੰਤ ਹੀ ਨੁਕਸਾਨ ਦੱਸ ਸਕਣਗੇ | ਪੁਲਿਸ ਨੇ ਇਸ ਸਬੰਧੀ ਵਿਜੇ ਮੋਹਨ ਵਰਮਾ ਦੇ ਬਿਆਨਾਂ ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਮੁਖੀ ਅਨੁਸਾਰ ਪੁਲਿਸ ਨੇ ਇਸ ਘਟਨਾ ਦੇ ਹਰ ਪਹਿਲੂ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ | ਜ਼ਿਕਰਯੋਗ ਹੈ ਕਿ 27 ਦਸੰਬਰ ਨੂੰ ਬਹਿਰਾਮਪੁਰ ਬੇਟ ਵਿਚ ਵੀ ਇੱਕ ਸੁਨਿਆਰੇ ਦੀ ਦੁਕਾਨ 'ਤੇ ਵੱਡੀ ਚੋਰੀ ਹੋਈ ਸੀ ਜਿਸ ਦੇ ਮੁਲਜ਼ਮਾਂ ਨੂੰ ਪੁਲਿਸ ਅਜੇ ਤੱਕ ਕਾਬੂ ਨਹੀਂ ਕਰ ਸਕੀ |

Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਗੋਲੀਕਾਂਡ 2 ਦੋਸ਼ੀ ਹੋਰ ਗਿ੍ਫ਼ਤਾਰ, 4 ਅਜੇ ਵੀ ਫ਼ਰਾਰ <br/> ਅਗਲੀ ਖ਼ਬਰ ਸੰਤ ਕਰਮ ਸਿੰਘ ਅਕੈਡਮੀ ਵਿਚ 90 ਫ਼ੀਸਦੀ ਤੋਂ ਵੱਧ ਅੰਕ ਲੈਣ ਵਾਲੇ ਵਿਦਿਆਰਥੀਆਂ ਦਾ ਸਨਮਾਨ <br/>
Ad Position 24