28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨੂਰਪੁਰ ਬੇਦੀ ਗੋਲੀਕਾਂਡ 2 ਦੋਸ਼ੀ ਹੋਰ ਗਿ੍ਫ਼ਤਾਰ, 4 ਅਜੇ ਵੀ ਫ਼ਰਾਰ <br/>

Ad Position 21
No active advertisement
ਅਜੀਤ ਡੈਸਕ 15-05-2026
ਨੂਰਪੁਰ ਬੇਦੀ, 14 ਮਈ (ਰਾਜੇਸ਼ ਚੌਧਰੀ ਤਖਤਗੜ੍ਹ)- ਪਿਛਲੇ ਦਿਨੀਂ ਨੂਰਪੁਰ ਬੇਦੀ ਵਿਖੇ ਹੋਏ ਗੋਲੀਕਾਂਡ ਦੌਰਾਨ ਮਾਰੇ ਗਏ ਨੌਜਵਾਨ ਹਰਮੋਲ ਸਿੰਘ ਨਿਵਾਸੀ ਸ਼ਾਹਪੁਰ ਬੇਲਾ ਦੇ ਸਬੰਧ 'ਚ ਸਥਾਨਕ ਪੁਲਸ ਨੇ 9 ਵਿਅਕਤੀਆਂ ਨੂੰ ਨਾਮਜ਼ਦ ਕਰ ਕੇ ਤਿੰਨ ਮੁੱਖ ਦੋਸ਼ੀਆਂ ਹਰਜੋਤ ਸਿੰਘ ਨਿਵਾਸੀ ਪਿੰਡ ਸ਼ਾਹਪੁਰ ਬੇਲਾ, ਗੁਰਵਿੰਦਰ ਸਿੰਘ ਪੁੱਤਰ ਭਾਗ ਸਿੰਘ ਨਿਵਾਸੀ ਪਿੰਡ ਨੌਧੇਮਾਜਰਾ ਤੇ ਅਦਿੱਤਿਆ ਪੁੱਤਰ ਪਵਨ ਕੁਮਾਰ ਨਿਵਾਸੀ ਨੂਰਪੁਰ ਬੇਦੀ ਨੂੰ ਉਕਤ ਵਾਰਦਾਤ ਤੋਂ ਇੱਕ ਦਿਨ ਬਾਅਦ ਹੀ ਗਿ੍ਫ਼ਤਾਰ ਕਰ ਲਿਆ ਸੀ ਤੇ ਦੇਰ ਸ਼ਾਮ ਸਥਾਨਕ ਪੁਲਸ ਨੇ ਉਕਤ ਮਾਮਲੇ 'ਚ 2 ਹੋਰ ਦੋਸ਼ੀਆਂ 'ਚ ਸ਼ਾਮਿਲ ਮੁੱਖ ਮੁਲਜ਼ਮ ਹਰਜੋਤ ਸਿੰਘ ਦੇ ਪਿਤਾ ਹਰਮਿੰਦਰ ਸਿੰਘ ਉਰਫ਼ ਸੋਹਣ ਸਿੰਘ ਪੁੱਤਰ ਮੰਗਲ ਸਿੰਘ ਤੇ ਅਮਰੀਕ ਸਿੰਘ ਪੁੱਤਰ ਤੇਲੂ ਰਾਮ ਦੋਵੇਂ ਨਿਵਾਸੀ ਪਿੰਡ ਸ਼ਾਹਪੁਰ ਬੇਲਾ ਨੂੰ ਗਿ੍ਫ਼ਤਾਰ ਕਰ ਲਿਆ ਜਿਸ ਕਰ ਕੇ ਹੁਣ ਤੱਕ ਪੁਲਸ ਵੱਲੋਂ ਕੁੱਲ ਨਾਮਜ਼ਦ 9 ਦੋਸ਼ੀਆਂ 'ਚੋਂ 5 ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਜਦਕਿ 4 ਹੋਰ ਮੁਲਜ਼ਮ ਅਜੇ ਤੱਕ ਪੁਲਸ ਦੀ ਗਿ੍ਫ਼ਤ ਤੋਂ ਬਾਹਰ ਹਨ ਜਿਨ੍ਹਾਂ ਦੀ ਭਾਲ 'ਚ ਪੁਲਸ ਟੀਮਾਂ ਜੁਟੀਆਂ ਹੋਈਆਂ ਹਨ | ਇਸ ਸੰਬੰਧੀ ਡੀ.ਐੱਸ.ਪੀ. ਸ੍ਰੀ ਅਨੰਦਪੁਰ ਸਾਹਿਬ ਜਸ਼ਨਦੀਨ ਸਿੰਘ ਤੇ ਥਾਣਾ ਮੁਖੀ ਨੂਰਪੁਰ ਬੇਦੀ ਗੁਰਮੁਖ ਸਿੰਘ ਨੇ ਦੱਸਿਆ ਕਿ ਦੇਰ ਰਾਤ ਕਾਬੂ ਕੀਤੇ 2 ਮੁਲਜ਼ਮਾਂ ਹਰਮਿੰਦਰ ਸਿੰਘ ਤੇ ਅਮਰੀਕ ਸਿੰਘ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਜਿਨ੍ਹਾਂ ਨੂੰ ਜੱਜ ਨੇ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਣ ਦੇ ਆਦੇਸ਼ ਦਿੱਤੇ ਹਨ | ਉਨ੍ਹਾਂ ਦੱਸਿਆ ਕਿ ਵਾਰਦਾਤ 'ਚ ਇਸਤੇਮਾਲ ਕੀਤੀ ਗਈ 12 ਬੋਰ ਡਬਲ ਬੈਰਲ ਰਾਈਫ਼ਲ ਮੁੱਖ ਦੋਸ਼ੀ ਹਰਜੋਤ ਸਿੰਘ ਦੇ ਪਿਤਾ ਹਰਮਿੰਦਰ ਦਾ ਲਾਇਸੈਂਸੀ ਹਥਿਆਰ ਸੀ, ਜੋ ਪਹਿਲਾਂ ਹੀ ਬਰਾਮਦ ਕੀਤੀ ਜਾ ਚੁੱਕਾ ਹੈ ਜਦਕਿ ਫ਼ਰਾਰ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਸ ਟੀਮਾਂ ਜੁਟੀਆਂ ਹੋਈਆਂ ਹਨ | ਦੂਸਰੀ ਤਰਫ ਭਾਵੇਂ ਮਿ੍ਤਕ ਨੌਜਵਾਨ ਹਰਮੋਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੁਲਸ ਦੀ ਹੁਣ ਤੱਕ ਦੀ ਕਾਰਗੁਜ਼ਾਰੀ 'ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਫ਼ਰਾਰ ਹੋਏ 4 ਦੋਸ਼ੀਆਂ ਦੀ ਗਿ੍ਫ਼ਤਾਰੀ ਹੋਣ ਤੱਕ ਮਿ੍ਤਕ ਨੌਜਵਾਨ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਨੰਗਲ-ਭਾਖੜਾ ਡੈਮ ਰੇਲ ਟਰੈਕ ਦਾ ਨਵੀਨੀਕਰਨ ਕਾਰਜ ਆਰੰਭ <br/> ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਸੁਨਿਆਰੇ ਦੀ ਦੁਕਾਨ 'ਚ ਚੋਰੀ ਦੀ ਵੱਡੀ ਵਾਰਦਾਤ <br/>
Ad Position 24