28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਖ਼ਾਲਸਾ ਸਕੂਲ ਦਾ ਬਾਰ੍ਹਵੀਂ ਤੇ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>

Ad Position 21
No active advertisement
ਅਜੀਤ ਡੈਸਕ 15-05-2026
ਸ੍ਰੀ ਅਨੰਦਪੁਰ ਸਾਹਿਬ 14 ਮਈ (ਜੇ. ਐਸ. ਨਿੱਕੂਵਾਲ)- ਇਲਾਕੇ ਦੀ ਸਾਰਿਆਂ ਤੋਂ ਪੁਰਾਣੀ ਵਿੱਦਿਅਕ ਸੰਸਥਾ ਐਸ.ਜੀ.ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਅਤੇ ਬਾਰ੍ਹਵੀਂ ਜਮਾਤ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਸਕੂਲ ਮੁਖੀ ਪਿੰ੍ਰਸੀਪਲ ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ ਨਤੀਜਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਨਤੀਜਿਆਂ ਵਿਚ ਬਾਰ੍ਹਵੀਂ ਜਮਾਤ ਦੇ ਵਿਗਿਆਨ ਗਰੁੱਪ ਵਿਚੋਂ ਮਾਨਵੀ ਨੇ 500 ਵਿਚੋਂ 433 ਅੰਕਾਂ ਨਾਲ ਪਹਿਲਾਂ ਸਥਾਨ, ਭਾਵਿਆ ਸੇਖੜੀ ਨੇ 417 ਅੰਕਾਂ ਨਾਲ ਦੂਜਾ ਸਥਾਨ ਤੇ ਰਿਧਿਮਾ ਭਟਨਾਗਰ ਨੇ 415 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ ਕਾਮਰਸ ਗਰੁੱਪ ਵਿਚੋਂ ਮੋਹਿਤ ਨੇ 371 ਅੰਕਾਂ ਨਾਲ ਪਹਿਲਾ, ਕਰਨ ਨੇ 360 ਅੰਕਾਂ ਨਾਲ ਦੂਜਾ ਅਤੇ ਕੁਲਦੀਪ ਕੌਰ ਨੇ 335 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਦੇ ਨਾਲ ਹੀ ਆਰਟਸ ਗਰੁੱਪ ਵਿਚੋਂ ਰਿਸ਼ੀ ਨੇ 346 ਅੰਕਾਂ ਨਾਲ ਪਹਿਲਾਂ ਸਥਾਨ, ਸਾਹਿਲ ਸੈਣੀ ਨੇ 328 ਅੰਕਾਂ ਨਾਲ ਦੂਜਾ ਸਥਾਨ ਤੇ ਚਰਨਪਾਲ ਨੇ 313 ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ | ਇਸ ਦੇ ਨਾਲ ਹੀ ਦਸਵੀਂ ਜਮਾਤ ਦੇ ਗੌਰਵ ਨੇ 498 ਅੰਕਾਂ ਨਾਲ ਪਹਿਲਾ ਸਥਾਨ, ਗਗਨਪ੍ਰੀਤ ਸਿੰਘ ਨੇ 433 ਅੰਕਾਂ ਨਾਲ ਦੂਜਾ ਤੇ ਰਵੀ ਕੁਮਾਰ ਨੇ 431 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ | ਪਿ੍ੰਸੀਪਲ ਵਾਲੀਆ ਨੇ ਅਧਿਆਪਕਾਂ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਰਣਜੀਤ ਸਿੰਘ, ਜ਼ਸਪ੍ਰੀਤ ਸਿੰਘ, ਕੰਚਨ ਸ਼ਰਮਾ, ਅਮਰਜੀਤ ਕੌਰ, ਸੁਰਜੀਤ ਕੌਰ, ਅਨੁਰਾਧਾ, ਵਨੀਤਾ ਸ਼ਰਮਾ, ਮਨਦੀਪ ਕੌਰ, ਰਵਿੰਦਰ ਕੌਰ ਤੋਂ ਇਲਾਵਾ ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੀ.ਬੀ.ਐਸ.ਈ. ਬਾਰ੍ਹਵੀਂ ਦੇ ਨਤੀਜਿਆਂ 'ਚ ਭਾਈ ਨੰਦ ਲਾਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਆਰ.ਬੀ.ਯੂ. ਸਕੂਲ ਫਿਜ਼ੀਉਥੈਰੇਪੀ ਤੇ ਰੇਡਿਓਲੋਜੀ ਨੇ ਖ਼ੂਨਦਾਨ ਕੈਂਪ ਲਗਾਇਆ
Ad Position 24