28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਆਰ.ਬੀ.ਯੂ. ਸਕੂਲ ਫਿਜ਼ੀਉਥੈਰੇਪੀ ਤੇ ਰੇਡਿਓਲੋਜੀ ਨੇ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 15-05-2026

ਰੂਪਨਗਰ, 14 ਮਈ (ਗੁਰਪ੍ਰੀਤ ਸਿੰਘ ਹੁੰਦਲ)- ਰਿਆਤ ਬਾਹਰਾ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਫਿਜ਼ੀਉਥੈਰੇਪੀ ਐਂਡ ਰੇਡਿਓਲੋਜੀ (ਯੂ.ਐਸ.ਪੀ.ਆਰ.) ਨੇ ਗ੍ਰੀਸ਼ੀਅਨ ਹਸਪਤਾਲ ਬਲੱਡ ਸੈਂਟਰ ਦੇ ਸਹਿਯੋਗ ਨਾਲ ਖ਼ੂਨਦਾਨ ਕੈਂਪ ਲਗਾਇਆ ਜਿਸ ਵਿਚ ਵਿਦਿਆਰਥੀਆਂ, ਅੰਤਰਰਾਸ਼ਟਰੀ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਤੇ ਸਟਾਫ਼ ਦੀ ਉਤਸ਼ਾਹੀ ਨੇ ਸਮਾਜਿਕ ਜ਼ਿੰਮੇਵਾਰੀ ਤੇ ਭਾਈਚਾਰਕ ਭਲਾਈ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕੀਤਾ ਗਿਆ | ਇਹ ਉਪਰਾਲਾ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਦੀ ਅਗਵਾਈ ਹੇਠ ਕੀਤਾ ਗਿਆ ਸੀ | ਕੈਂਪ ਪ੍ਰੋਫੈਸਰ (ਡਾ.) ਸੰਜੇ ਕੁਮਾਰ ਵਾਈਸ ਚਾਂਸਲਰ ਤੇ ਡਾ. ਸਤੀਸ਼ ਕੁਮਾਰ ਪ੍ਰੋ ਵਾਈਸ ਚਾਂਸਲਰ ਸਰਪ੍ਰਸਤੀ ਤੇ ਮਾਰਗ ਦਰਸ਼ਨ ਤਹਿਤ ਲਗਾਇਆ ਗਿਆ ਜਿਨ੍ਹਾਂ ਨੇ ਪ੍ਰਬੰਧਕ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਾਗੀਦਾਰਾਂ ਨੂੰ ਇਸ ਮਾਨਵਤਾ ਵਾਦੀ ਕਾਰਜ ਵਿਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ | ਪ੍ਰਬੰਧਕ ਕਮੇਟੀ ਦੀ ਅਗਵਾਈ ਡਾ. ਲਲਿਤ ਗੁਪਤਾ ਕਰ ਰਹੇ ਸਨ ਜਿਨ੍ਹਾਂ ਦੇ ਸਮਰਪਿਤ ਯਤਨਾਂ ਨੇ ਕੈਂਪ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਇਆ | ਕੈਂਪ ਵਿਚ 50 ਤੋਂ ਵੱਧ ਸਵੈ-ਇੱਛਾ ਨਾਲ ਖ਼ੂਨਦਾਨੀਆਂ ਨੇ ਇਸ ਜੀਵਨ-ਰੱਖਿਅਕ ਕਾਰਜ ਦਾ ਸਮਰਥਨ ਕਰਨ ਲਈ ਖ਼ੂਨਦਾਨ ਕੀਤਾ | ਗ੍ਰੀਸ਼ੀਅਨ ਹਸਪਤਾਲ ਬਲੱਡ ਸੈਂਟਰ ਦੀ ਮੈਡੀਕਲ ਟੀਮ ਨੇ ਯੂਨੀਵਰਸਿਟੀ ਭਾਈਚਾਰੇ ਦੀ ਸਰਗਰਮ ਸ਼ਮੂਲੀਅਤ ਤੇ ਸਮਰਥਨ ਦੀ ਸ਼ਲਾਘਾ ਕੀਤੀ |


Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਕੂਲ ਦਾ ਬਾਰ੍ਹਵੀਂ ਤੇ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਬੋਰਡ ਜਮਾਤਾਂ ਦੇ ਨਤੀਜਿਆਂ ਉਪਰੰਤ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ <br/>
Ad Position 24