ਨੂਰਪੁਰ ਬੇਦੀ, 15 ਮਈ (ਹਰਦੀਪ ਸਿੰਘ ਢੀਂਡਸਾ)- ਸਿੱਖਿਆ ਬੋਰਡ ਵਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿਚ ਪੂਰੇ ਪੰਜਾਬ ਭਰ ਵਿਚੋਂ ਦੂਸਰਾ ਸਥਾਨ ਅਤੇ ਜ਼ਿਲਾ ਰੂਪਨਗਰ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੋਲੀ ਬਸੀ ਦੇ ਵਿਦਿਆਰਥੀ ਮਨੀ ਮਹੇਸ਼ ਸ਼ਰਮਾ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ | ਦਸਵੀਂ ਜਮਾਤ ਦੇ ਘੋਸ਼ਿਤ ਕੀਤੇ ਨਤੀਜੇ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚਨੌਲੀ ਬਸੀ ਦੇ ਵਿਦਿਆਰਥੀ ਮਨੀ ਮਹੇਸ਼ ਸ਼ਰਮਾ ਨੇ 645/650 (99.23%) ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ | ਸਨਮਾਨ ਸਮਾਰੋਹ 'ਚ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਦੀ ਪਤਨੀ ਨਿਸ਼ਾ ਚੱਢਾ ਨੇ ਸ਼ਿਰਕਤ ਕੀਤੀ | ਸਨਮਾਨ ਸਮਾਰੋਹ ਨੂੰ ਪਿ੍ੰਸੀਪਲ ਜਗਤਾਰ ਸਿੰਘ ਧਮਾਣਾ ਬੀ.ਐਨ.ਓ. ਬਲਾਕ ਤਖਤਗੜ, ਸਰਪੰਚ ਕੁਲਵਿੰਦਰ ਸਿੰਘ ਪਿੰਡ ਚਨੌਲੀ, ਡਾਕਟਰ ਕਮਲਜੀਤ ਸਿੰਘ ਸਾਬਕਾ ਸਰਪੰਚ ਪਿੰਡ ਚਨੌਲੀ, ਭੁਪਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਚਨੌਲੀ, ਸੋਹਣ ਸਿੰਘ ਸੇਵਾ ਮੁਕਤ ਮੁੱਖ ਅਧਿਆਪਕ, ਗੁਰਵਿੰਦਰ ਸਿੰਘ ਸਸਕੋਰ ਜੀ.ਟੀ.ਯੂ. ਪ੍ਰਧਾਨ, ਭਗਤ ਸਿੰਘ ਸਾਬਕਾ ਸਰਪੰਚ ਪਿੰਡ ਚਨੋਲੀ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਮਨੀ ਮਹੇਸ਼ ਸ਼ਰਮਾ ਤੋਂ ਕੇਕ ਵੀ ਕਟਵਾਇਆ ਗਿਆ | ਸਕੂਲ ਦੀ ਪਿ੍ੰਸੀਪਲ ਸ਼ਰਨਜੀਤ ਕੌਰ ਵਲੋਂ ਸਾਰੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਤੇ ਉਨਾਂ ਦੱਸਿਆ ਕਿ ਸਮਾਗਮ ਦੌਰਾਨ ਸਮੂਹ ਸਕੂਲ ਸਟਾਫ਼ ਵਲੋਂ ਮਨੀ ਮਹੇਸ਼ ਸ਼ਰਮਾ ਨੂੰ 11000 ਰੁਪਏ ਨਗਦ, ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਅੱਠਵੀਂ ਜਮਾਤ ਦੀ ਸਟੇਟ ਮੈਰਿਟ ਵਿਚ 14ਵਾਂ ਰੈਂਕ ਪ੍ਰਾਪਤ ਕਰਨ ਵਾਲੇ ਦਮਨਦੀਪ ਸਿੰਘ, ਦਸਵੀਂ ਜਮਾਤ ਵਿਚੋਂ 90% ਤੋਂ ਵੱਧ ਅੰਕ ਲੈਣ ਵਾਲੇ ਸੱਤ ਵਿਦਿਆਰਥੀਆਂ, ਦਸਵੀਂ ਜਮਾਤ ਵਿਚੋਂ ਦੂਸਰਾ ਸਥਾਨ ਪ੍ਰਾਪਤ ਕਰਨ ਵਾਲੀ ਨਵਦੀਪ ਕੌਰ ਪੁੱਤਰੀ ਜਸਵਿੰਦਰ ਸਿੰਘ ਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀ ਨਵਦੀਪ ਕੌਰ ਪੁੱਤਰੀ ਸੰਤੋਖ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ | ਸਕੂਲ ਦੇ ਪੰਜਾਬੀ ਅਧਿਆਪਕ ਵਿਜੈ ਕੁਮਾਰ ਸ਼ਰਮਾ, ਸੇਵਾ ਮੁਕਤ ਮੁੱਖ ਅਧਿਆਪਕ ਵਲੀ ਸਿੰਘ, ਉਨਾਂ ਦੀ ਪਤਨੀ ਸੇਵਾ ਮੁਕਤ ਹੈੱਡ ਟੀਚਰ ਅਮਰਜੀਤ ਕੌਰ ਅਤੇ ਐਸ.ਐਸ.ਟੀ. ਅਧਿਆਪਕ ਗੁਰਚਰਨ ਸਿੰਘ ਨੇ ਵਿਦਿਆਰਥੀਆਂ ਨੂੰ ਵਿੱਤੀ ਮਦਦ ਦਿੱਤੀ | ਇਸ ਮੌਕੇ ਨਿਸ਼ਾ ਚੱਢਾ ਨਾਲ ਰਾਮ ਪ੍ਰਸਾਦ ਪਾਲੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਅਨੰਦਪੁਰ ਸਾਹਿਬ, ਦੇਸ ਰਾਜ ਸੈਣੀ ਜ਼ਿਲਾ ਪ੍ਰੀਸ਼ਦ ਮੈਂਬਰ, ਸਤਨਾਮ ਸਿੰਘ ਨਾਗਰਾ ਸੰਮਤੀ ਮੈਂਬਰ, ਮੈਡਮ ਸੁਮਨ, ਮੈਡਮ ਜੋਤੀ, ਅਵਨੀਤ ਚੱਢਾ, ਰਾਜਕੁਮਾਰੀ ਚੇਅਰਮੈਨ ਸਕੂਲ ਪ੍ਰਬੰਧਕੀ ਕਮੇਟੀ, ਮਾਨ ਸਿੰਘ ਪਿੰਡ ਚਨੌਲੀ, ਗੁਰਚੇਤ ਸਿੰਘ ਨੰਬਰਦਾਰ ਪਿੰਡ ਬਸੀ, ਸੁਖਦੇਵ ਸਿੰਘ ਧਨੋਆ, ਮੈਡਮ ਨਵਪ੍ਰੀਤ ਕੌਰ ਮੁੱਖ ਅਧਿਆਪਕ ਸਸਕੋਰ, ਰਮਨਦੀਪ ਕੌਰ ਸਸਕੋਰ, ਲੈਕਚਰਾਰ ਪਵਨ ਕੁਮਾਰ ਅਟਾਰੀ, ਜਸਵੰਤ ਸਿੰਘ ਬੱਲਾ, ਮਨਜੀਤ ਕੌਰ ਬੜਵਾ, ਸੰਜੀਵ ਕੁਮਾਰ ਮੋਠਾਪੁਰ, ਰਾਜ ਕੁਮਾਰ ਲਾਲਪੁਰ, ਕੁਲਦੀਪ ਕੌਰ ਸਾਬਕਾ ਚੇਅਰਮੈਨ, ਬਲੀ ਸਿੰਘ ਸ਼ਾਹਪੁਰ, ਅਮਰਜੀਤ ਕੌਰ, ਲਖਵੀਰ ਸਿੰਘ ਬੜਵਾ, ਪਰਗਟ ਸਿੰਘ, ਅੰਮਿ੍ਤ ਕੌਰ, ਲੈਕਚਰਾਰ ਸ਼ਸ਼ੀ ਬਾਲਾ, ਅਰਵਿੰਦਰ ਕੁਮਾਰ, ਹਰਨੇਕ ਸਿੰਘ, ਬਲਜਿੰਦਰ ਕੌਰ, ਮਾਸਟਰ ਇੰਦਰਦੇਵ, ਬਲਰਾਮ ਕੁਮਾਰ, ਸਤਵੰਤ ਕੌਰ, ਅਮਨ ਕੁਮਾਰ, ਵਿਜੇ ਕੁਮਾਰ, ਗੁਰਚਰਨ ਸਿੰਘ, ਨਵਦੀਪ ਸਿੰਘ, ਤਲਵਿੰਦਰ ਸਿੰਘ ਢੀਂਡਸਾ, ਦਵਿੰਦਰ ਕੌਰ, ਇੰਦੂ ਸ਼ਰਮਾ, ਰੀਚਾ, ਰਮਨਜੀਤ ਕੌਰ, ਇੰਦਰਜੀਤ ਸਿੰਘ, ਕੈਪਟਨ ਹਰਜਿੰਦਰ ਸਿੰਘ ਸਕੂਲ ਕੈਂਪਸ ਮੈਨੇਜਰ, ਮੈਡਮ ਮੀਨਾ ਜਿਊਵਾਲ, ਸੰਦੀਪ ਕੌਰ ਜਿਊਵਾਲ, ਦਿਲਾਵਰ ਸਿੰਘ ਪਿੰਡ ਬਸੀ, ਜਗੀਰ ਸਿੰਘ ਸਰਬਜੀਤ ਸਿੰਘ ਪਿੰਡ ਬਸੀ, ਗੁਰਦੀਪ ਕੌਰ ਪਿੰਡ ਖੇੜੀ, ਮੰਜੂ ਪਿੰਡ ਚਨੌਲੀ ਪੰਚਾਇਤ ਮੈਂਬਰ, ਮੋਹਨ ਸਿੰਘ, ਜਸਬੀਰ ਕੌਰ, ਕਰਨੈਲ ਸਿੰਘ, ਬਲਵਿੰਦਰ ਸਿੰਘ ਪਿੰਡ ਚਨੌਲੀ, ਅੰਕੂ ਪੰਡਿਤ, ਜਸਵਿੰਦਰ ਸਿੰਘ ਪਿੰਡ ਸੇਖਪੁਰ, ਧਰਮਿੰਦਰ ਸਿੰਘ ਆਦਿ ਹਾਜ਼ਰ ਸਨ |