12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਰੂਪਨਗਰ 'ਚ ਸਫ਼ਾਈ ਦੀ ਦੁਰਦਸ਼ਾ 'ਤੇ ਸੀਨੀਅਰ ਸਿਟੀਜ਼ਨ ਕੌਂਸਲ ਵਲੋਂ ਗੰਭੀਰ ਚਿੰਤਾ ਦਾ ਪ੍ਰਗਟਾਵਾ <br/>

Ad Position 21
No active advertisement
ਅਜੀਤ ਡੈਸਕ 21-05-2026
ਰੂਪਨਗਰ, 20 ਮਈ (ਸਤਨਾਮ ਸਿੰਘ ਸੱਤੀ)- 6 ਮਈ 2026 ਤੋਂ ਚੱਲ ਰਹੀ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਰੂਪਨਗਰ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿਚ ਸਫਾਈ ਪ੍ਰਬੰਧ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ | ਸ਼ਹਿਰ ਦੇ ਬਾਜ਼ਾਰਾਂ, ਗਲੀਆਂ, ਰਹਾਇਸ਼ੀ ਇਲਾਕਿਆਂ ਅਤੇ ਸੜਕਾਂ ਦੇ ਕਿਨਾਰਿਆਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ,ਜਿਸ ਨਾਲ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅੱਜ ਸੀਨੀਅਰ ਸਿਟੀਜ਼ਨ ਕੌਂਸਲ ਰੂਪਨਗਰ ਦੇ ਦਫ਼ਤਰ ਵਿਖੇ ਸਫ਼ਾਈ ਕਰਮਚਾਰੀਆਂ ਦੀ ਕੰਟਰੈਕਟ ਯੂਨੀਅਨ ਦੇ ਪ੍ਰਧਾਨ ਅਜੇ ਭੱਟੀ ਤੇ ਨੁਮਾਇੰਦੇ ਅਸ਼ੋਕ ਕੁਮਾਰ, ਮੋਹਨ ਲਾਲ ਤੇ ਅਨਿਲ ਕੁਮਾਰ ਆਦਿ ਪਹੁੰਚੇ | ਉਨ੍ਹਾਂ ਨੇ ਆਪਣੀਆਂ ਮੰਗਾਂ ਤੇ ਮੌਜੂਦਾ ਹਾਲਾਤ ਬਾਰੇ ਕੌਂਸਲ ਪ੍ਰਧਾਨ ਸੁਰਿੰਦਰ ਸਿੰਘ ਤੋਗੜ ਅਤੇ ਕਾਰਜਕਾਰਣੀ ਮੈਂਬਰਾਂ ਨਾਲ ਵਿਸਥਾਰ ਪੂਰਵਕ ਗੱਲਬਾਤ ਕੀਤੀ | ਕੌਂਸਲ ਵਲੋਂ ਕਰਮਚਾਰੀਆਂ ਦੀਆਂ ਕਈ ਮੰਗਾਂ ਨੂੰ ਜਾਇਜ਼ ਮੰਨਦਿਆਂ ਉਨ੍ਹਾਂ ਦਾ ਸਮਰਥਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਇਸ ਮਸਲੇ ਦਾ ਜਲਦੀ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੂਰ ਹੋ ਸਕੇ | ਕੌਂਸਲ ਨੇ ਗੰਭੀਰ ਚਿੰਤਾ ਜਤਾਈ ਕਿ ਗੰਦਗੀ, ਬਦਬੂ ਤੇ ਖੁੱਲ੍ਹੇ ਵਿਚ ਸਾੜੇ ਜਾ ਰਹੇ ਕੂੜੇ ਕਾਰਨ ਸਭ ਤੋਂ ਵੱਧ ਪ੍ਰਭਾਵ ਬੱਚਿਆਂ, ਬਜ਼ੁਰਗਾਂ ਤੇ ਪਹਿਲਾਂ ਤੋਂ ਬਿਮਾਰ ਲੋਕਾਂ 'ਤੇ ਪੈ ਰਿਹਾ ਹੈ | ਕਈ ਸੀਨੀਅਰ ਸਿਟੀਜ਼ਨ ਪਹਿਲਾਂ ਹੀ ਸਾਹ, ਦਿਲ ਤੇ ਹੋਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ਮੌਜੂਦਾ ਹਾਲਾਤ ਉਨ੍ਹਾਂ ਲਈ ਵੱਡਾ ਖਤਰਾ ਬਣਦੇ ਜਾ ਰਹੇ ਹਨ | ਕੌਂਸਲ ਦਾ ਮੰਨਣਾ ਹੈ ਕਿ ਆਜ਼ਾਦੀ ਦੇ 75 ਸਾਲਾਂ ਤੋਂ ਵੱਧ ਸਮੇਂ ਬਾਅਦ ਵੀ ਲੋਕਾਂ ਨੂੰ ਮਜ਼ਬੂਤ ਤੇ ਜਵਾਬਦੇਹ ਸ਼ਹਿਰੀ ਸਹੂਲਤ ਪ੍ਰਣਾਲੀ ਨਾ ਮਿਲਣਾ ਬਹੁਤ ਦੁੱਖਦਾਈ ਗੱਲ ਹੈ | ਕਈ ਸਰਕਾਰਾਂ ਨੇ ਵਿਕਾਸ ਦੇ ਵੱਡੇ ਦਾਅਵੇ ਕੀਤੇ ਪਰ ਬੁਨਿਆਦੀ ਸਹੂਲਤਾਂ ਦੇ ਮਾਮਲੇ ਵਿਚ ਹਾਲਾਤ ਅਜੇ ਵੀ ਚਿੰਤਾਜਨਕ ਹਨ | ਕੌਂਸਲ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਲੋਕਲ ਬਾਡੀਜ਼ ਚੋਣਾਂ ਦਾ ਮਾਹੌਲ ਹੈ ਤੇ ਉਮੀਦਵਾਰ ਘਰ-ਘਰ ਜਾ ਕੇ ਵੋਟਾਂ ਮੰਗ ਰਹੇ ਹਨ ਤਾਂ ਲੋਕ ਇਹ ਸਵਾਲ ਪੁੱਛ ਰਹੇ ਹਨ ਕਿ ਜੇਕਰ ਸਫ਼ਾਈ, ਕੂੜਾ ਪ੍ਰਬੰਧਨ ਤੇ ਜਨ ਸਿਹਤ ਵਰਗੀਆਂ ਮੁੱਢਲੀਆਂ ਸੇਵਾਵਾਂ ਹੀ ਯਕੀਨੀ ਨਹੀਂ ਬਣ ਸਕੀਆਂ ਤਾਂ ਭਵਿੱਖ ਵਿਚ ਉਮੀਦਵਾਰਾਂ 'ਤੇ ਕਿਵੇਂ ਭਰੋਸਾ ਕੀਤਾ ਜਾਵੇ | ਉਨ੍ਹਾਂ ਪੰਜਾਬ ਸਰਕਾਰ, ਲੋਕਲ ਬਾਡੀਜ਼ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਪ੍ਰਭਾਵ ਨਾਲ ਮਸਲੇ ਦਾ ਹੱਲ ਕੱਢ ਕੇ ਸਫਾਈ ਸੇਵਾਵਾਂ ਬਹਾਲ ਕਰਨ ਦੀ ਅਪੀਲ ਕੀਤੀ ਹੈ | ਇਸ ਮੌਕੇ ਕੌਂਸਲ ਕਾਰਜਕਾਰਣੀ ਮੈਂਬਰ ਪਰਮਿੰਦਰ ਬੀਰ ਸਿੰਘ ਚੀਮਾਂ, ਇੰਜੀਨੀਅਰ ਦੀਦਾਰ ਸਿੰਘ, ਗੁਰਨਾਮ ਸਿੰਘ ਧਾਮੀ, ਇੰਸਪੈਕਟਰ ਕੇਹਰ ਸਿੰਘ, ਸਰਬਜੀਤ ਸਿੰਘ, ਅਵਤਾਰ ਸਿੰਘ ਲੌਂਗੀਆ ਤੇ ਮੇਨ ਬਜ਼ਾਰ ਦੇ ਦੁਕਾਨਦਾਰ ਰਾਜਿੰਦਰ ਕੁਮਾਰ, ਹਰਦੀਪ ਸਿੰਘ, ਸੰਦੀਪ ਅਨੰਦ, ਕਮਲ ਸਿੰਘ, ਅਮਿਤ ਕੁਮਾਰ, ਦਵਿੰਦਰ ਕੁਮਾਰ ਤੇ ਹਰਪ੍ਰੀਤ ਸਿੰਘ ਸੇਠੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੂੜੇ ਦੇ ਢੇਰਾਂ ਕਾਰਨ ਮੋਰਿੰਡਾ ਸ਼ਹਿਰ ਦੀਆਂ ਸੜਕਾਂ 'ਤੇ ਆਵਾਜਾਈ 'ਚ ਆ ਰਹੀ ਸਮੱਸਿਆ, ਥਾਂ-ਥਾਂ ਗੰਦਗੀ ਹੀ ਗੰਦਗੀ ਅਗਲੀ ਖ਼ਬਰ ਪਹਿਲੀ ਜੂਨ ਨੂੰ ਪੰਜਾਬ-ਹਿਮਾਚਲ ਸਰਹੱਦ ਦੀਆਂ 55 ਥਾਵਾਂ 'ਤੇ 4 ਘੰਟੇ ਦਾ ਜਾਮ <br/>
Ad Position 24