11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਦਿਨ-ਰਾਤ ਨੂੰ ਘੜੀ-ਘੜੀ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਲੋਕ ਹੋਏ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 21-05-2026
ਪੁਰਖਾਲੀ, 20 ਮਈ (ਅੰਮਿ੍ਤਪਾਲ ਸਿੰਘ ਬੰਟੀ)- ਘਾੜ ਇਲਾਕੇ ਅੰਦਰ ਬਿਜਲੀ ਦੇ ਲੱਗ ਰਹੇ ਵੱਡੇ-ਵੱਡੇ ਕੱਟਾਂ ਕਾਰਨ ਇਲਾਕੇ ਅੰਦਰ ਬਿਜਲੀ ਸੰਕਟ ਛਾ ਗਿਆ ਹੈ ਅਤੇ ਲੋਕਾਂ ਅੰਦਰ ਹਾਹਾਕਾਰ ਮੱਚ ਗਈ ਹੈ ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ | ਲੋਕਾਂ ਦਾ ਕਹਿਣਾ ਕਿ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਨਾ ਦਿਨ 'ਚ ਚੈਨ ਹੈ ਨਾ ਹੀ ਰਾਤ ਨੂੰ ਭੋਰਾ ਚੈਨ ਹੈ | ਇਸ ਸਬੰਧੀ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ, ਜ਼ਿਲ੍ਹਾ ਕਿਸਾਨ ਕਾਂਗਰਸ ਦੇ ਪ੍ਰਧਾਨ ਹਰਪ੍ਰੀਤ ਸਿੰਘ ਹਿਰਦਾਪੁਰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਆਗੂ ਕੁਲਵਿੰਦਰ ਸਿੰਘ ਪੰਜੋਲਾ, ਕਿਸਾਨ ਆਗੂ ਭੁਪਿੰਦਰ ਸਿੰਘ ਬਿੰਦਰਖ, ਨਿਰਮਲ ਸਿੰਘ ਸਰਪੰਚ ਪੁਰਖਾਲੀ, ਗੁਰਜੀਤ ਸਿੰਘ ਸਰਪੰਚ ਖਾਨਪੁਰ, ਗੁਰਚਰਨ ਸਿੰਘ ਚੰਨੀ ਸਾਬਕਾ ਸਰਪੰਚ ਮੀਆਂਪੁਰ ਤੇ ਗੁਰਦਾਸ ਸਿੰਘ ਸਰਪੰਚ ਮੀਆਂਪੁਰ ਆਦਿ ਨੇ ਕਿਹਾ ਕਿ ਜੇਕਰ ਇਲਾਕੇ ਅੰਦਰ ਬਿਜਲੀ ਸਪਲਾਈ 'ਚ ਕੋਈ ਸੁਧਾਰ ਨਾ ਹੋਇਆ ਤਾਂ ਬਿਜਲੀ ਦੇ ਕੱਟਾਂ ਤੋਂ ਸਤਾਏ ਲੋਕ ਵਿਭਾਗ ਦੇ ਦਫ਼ਤਰਾਂ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੇ | ਉਨ੍ਹਾਂ ਕਿਹਾ ਕਿ ਦਿਨ ਵਿਚ ਲੋਕ ਆਪਣੇ ਕੰਮਾਂ-ਕਾਰਾਂ ਤੋਂ ਥੱਕ ਥਕਾ ਕੇ ਆਪਣੇ-ਆਪਣੇ ਘਰ ਨੂੰ ਆਉਂਦੇ ਹਨ | ਉਨ੍ਹਾਂ ਕਿਹਾ ਕਿ ਜਦ ਉਹ ਆਪਣੇ ਘਰ ਪੁੱਜਦੇ ਹਨ ਤਾਂ ਬਿਜਲੀ ਕੱਟਾਂ ਨਾਲ ਉਨ੍ਹਾਂ ਦਾ ਸਵਾਗਤ ਹੋਣਾ ਸ਼ੁਰੂ ਹੋ ਜਾਂਦਾ ਤੇ ਉਨ੍ਹਾਂ ਦੀ ਸਾਰੀ-ਸਾਰੀ ਰਾਤ ਬਿਜਲੀ ਦੀ ਉਡੀਕ ਕਰਦੇ ਹੀ ਗੁਜ਼ਰ ਜਾਂਦੀ ਹੈ ਪਰ ਬਿਜਲੀ ਫਿਰ ਨੀ ਆਉਂਦੀ, ਬਿਜਲੀ ਕੱਟਾਂ ਕਾਰਨ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ ਤੇ ਕਿਸਾਨਾਂ ਦੀਆਂ ਫ਼ਸਲਾਂ, ਹਰਾ ਚਾਰਾ, ਤੇ ਸਬਜ਼ੀਆਂ ਆਦਿ ਵੀ ਸੁੱਕ ਰਹੇ ਹਨ | ਬਿਜਲੀ ਕੱਟਾਂ ਕਾਰਨ ਸਕੂਲਾਂ ਵਿਚ ਬੱਚਿਆਂ ਦਾ ਵੀ ਬਹੁਤ ਬੁਰਾ ਹਾਲ ਹੋਇਆ ਪਿਆ ਹੈ, ਉਨ੍ਹਾਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸਾਨੂੰ ਇਲਾਕਾ ਵਾਸੀਆਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈਣਾ ਪਵੇਗਾ | ਇਸ ਸਬੰਧੀ ਸਮੁੱਚੇ ਇਲਾਕਾ ਨਿਵਾਸੀਆਂ ਨੇ ਵਿਭਾਗ ਮੰਗ ਕੀਤੀ ਕਿ ਘਾੜ ਇਲਾਕਾ ਕੰਢੀ ਏਰੀਏ ਦੇ ਨਾਲ ਸੰਬੰਧਿਤ ਹੋਣ ਦੇ ਨਾਤੇ ਇਸ ਖੇਤਰ 'ਚ ਬਿਜਲੀ ਦੇ ਕੱਟ ਲਗਾਉਣੇ ਬੰਦ ਕੀਤੇ ਜਾਣ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਗਰਮੀ ਦੇ ਇਸ ਮੌਸਮ ਦੌਰਾਨ ਬਿਜਲੀ ਕੱਟਾਂ ਦਾ ਸਾਹਮਣਾ ਨਾ ਕਰਨਾ ਪਵੇ, ਇਸ ਸੰਬੰਧੀ ਵਿਭਾਗ ਦੇ ਅਧਿਕਾਰੀਆਂ ਨੇ ਗੱਲ ਕਰਨ ਤੇ ਕਿਹਾ ਕਿ ਇੱਕੋ ਦਮ ਗਰਮੀ ਵਧਣ ਕਾਰਨ ਬਿਜਲੀ ਦੀ ਮੰਗ ਵੀ ਵੱਧ ਗਈ ਹੈ ਉਨ੍ਹਾਂ ਕਿਹਾ ਕਿ ਉਹ ਇਸ ਸਮੱਸਿਆ ਦਾ ਜਲਦੀ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਹੜਤਾਲ ਕਾਰਨ ਅੱਜ ਵੱਖ-ਵੱਖ ਥਾਈਾ ਮੈਡੀਕਲ ਸਟੋਰ ਰਹੇ ਬੰਦ, ਮਰੀਜ਼ ਹੋਏ ਪ੍ਰਭਾਵਿਤ ਅਗਲੀ ਖ਼ਬਰ ਭਾਜਪਾ ਸੂਬਾ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਸਫ਼ਾਈ ਕਰਮਚਾਰੀਆਂ ਦੀ ਹੜਤਾਲ 'ਚ ਸ਼ਮੂਲੀਅਤ <br/>
Ad Position 24