11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਹੜਤਾਲ ਕਾਰਨ ਅੱਜ ਵੱਖ-ਵੱਖ ਥਾਈਾ ਮੈਡੀਕਲ ਸਟੋਰ ਰਹੇ ਬੰਦ, ਮਰੀਜ਼ ਹੋਏ ਪ੍ਰਭਾਵਿਤ

Ad Position 21
No active advertisement
ਅਜੀਤ ਡੈਸਕ 21-05-2026
ਨੂਰਪੁਰ ਬੇਦੀ, 20 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਈ-ਫਾਰਮੇਸੀ ਪਲੇਟਫਾਰਮਾਂ ਵਲੋਂ ਆਨਲਾਈਨ ਦਵਾਈਆਂ ਦੀ ਵਿਕਰੀ ਅਤੇ ਭਾਰੀ ਛੋਟਾਂ ਦੇ ਵਿਰੋਧ 'ਚ 'ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ' ਦੇ ਸੱਦੇ 'ਤੇ ਅੱਜ ਦੇਸ਼ ਭਰ 'ਚ ਮੈਡੀਕਲ ਸਟੋਰ ਮਾਲਕਾਂ ਵਲੋਂ 24 ਘੰਟਿਆਂ ਦੀ ਹੜਤਾਲ ਕੀਤੀ ਗਈ ਜਿਸ ਦਾ ਅਸਰ ਨੂਰਪੁਰ ਬੇਦੀ ਖੇਤਰ 'ਚ ਵੀ ਵਿਆਪਕ ਤੌਰ 'ਤੇ ਵੇਖਣ ਨੂੰ ਮਿਲਿਆ ਜਿੱਥੇ ਨੂਰਪੁਰ ਬੇਦੀ ਸ਼ਹਿਰ ਤੋਂ ਇਲਾਵਾ ਬੈਂਸਾਂ, ਤਖ਼ਤਗੜ੍ਹ, ਬਜਰੂੜ ਸਹਿਤ ਖੇਤਰ ਦੇ ਹੋਰਨਾਂ ਪਿੰਡਾਂ 'ਚ ਸਥਿਤ ਦਰਜਨਾਂ ਮੈਡੀਕਲ ਸਟੋਰ ਸਮੁੱਚਾ ਦਿਨ ਬੰਦ ਰਹੇ | ਮੈਡੀਕਲ ਸਟੋਰਾਂ ਦੇ ਬੰਦ ਰਹਿਣ ਕਾਰਨ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਖੇਤਰ ਦੇ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਰਜਿੰਦਰ ਕੁਮਾਰ, ਅਸ਼ਵਨੀ ਕਾਲੜਾ, ਸੁਰਜੀਤ ਕੁਮਾਰ, ਰੌਸ਼ਨ ਲਾਲ, ਬਲਵਿੰਦਰ ਭਾਰਦਵਾਜ, ਬੈਂਸ-ਤਖਤਗੜ੍ਹ ਤੋਂ ਬਿਸ਼ੂ ਬੇਦੀ, ਸ਼ੁਭਮ ਤੇ ਸ਼ਿਵਮ ਮੈਡੀਕਲ ਸਟੋਰ ਮਾਲਕਾਂ ਨੇ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੀਤੀਆਂ ਰਵਾਇਤੀ ਦਵਾਈ ਕਾਰੋਬਾਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਵੱਡੀਆਂ ਆਨਲਾਈਨ ਕੰਪਨੀਆਂ ਤੇ ਕਾਰਪੋਰੇਟ ਘਰਾਣੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਭਾਰੀ ਡਿਸਕਾਊਾਟ 'ਤੇ ਦਵਾਈਆਂ ਵੇਚ ਰਹੇ ਹਨ ਜਿਸ ਨਾਲ ਛੋਟੇ ਤੇ ਮੱਧਮ ਦਰਜੇ ਦੇ ਮੈਡੀਕਲ ਸਟੋਰਾਂ ਦਾ ਕਾਰੋਬਾਰ ਠੱਪ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਹੈ | ਉਨ੍ਹਾਂ ਕਿਹਾ ਕਿ ਆਨਲਾਈਨ ਦਵਾਈਆਂ ਦੀ ਵਿਕਰੀ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕੀਤਾ ਜਾਵੇ ਤੇ ਇਸ ਸਬੰਧੀ ਨਵੇਂ ਸਿਰੇ ਤੋਂ ਪਾਰਦਰਸ਼ੀ ਤੇ ਸਖ਼ਤ ਨਿਯਮ ਤਿਆਰ ਕੀਤੇ ਜਾਣ | ਦੇਸ਼ ਵਿਆਪੀ ਹੜਤਾਲ ਦੇ ਬਾਵਜੂਦ ਸਰਕਾਰੀ ਤੇ ਨਿੱਜੀ ਹਸਪਤਾਲਾਂ ਦੇ ਅੰਦਰ ਸਥਿਤ ਮੈਡੀਕਲ ਸਟੋਰਾਂ ਨੂੰ ਹੜਤਾਲ ਤੋਂ ਬਾਹਰ ਰੱਖਿਆ ਗਿਆ ਜਿਸ ਕਾਰਨ ਗੰਭੀਰ ਤੇ ਐਮਰਜੈਂਸੀ ਮਰੀਜ਼ਾਂ ਨੂੰ ਕਾਫ਼ੀ ਰਾਹਤ ਮਹਿਸੂਸ ਹੋਈ |
Ad Position 22
No active advertisement
ਪਿਛਲੀ ਖ਼ਬਰ ਅੰਤਾਂ ਦੀ ਗਰਮੀ ਨੇ ਚੋਣ ਪ੍ਰਚਾਰ ਕੀਤਾ ਠੰਢਾ, ਨੰਗਲ ਦੇ ਹਰ ਵਾਰਡ 'ਚ ਪੋਸਟਰ ਜੰਗ ਜਾਰੀ <br/> ਅਗਲੀ ਖ਼ਬਰ ਦਿਨ-ਰਾਤ ਨੂੰ ਘੜੀ-ਘੜੀ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਲੋਕ ਹੋਏ ਪ੍ਰੇਸ਼ਾਨ <br/>
Ad Position 24