08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸ੍ਰੀ ਚਮਕੌਰ ਸਾਹਿਬ ਵਿਖੇ ਨਗਰ ਕੌਂਸਲ ਚੋਣਾ ਲਈ ਅਮਨ ਅਮਾਨ ਨਾਲ 76.38 ਫ਼ੀਸਦੀ ਵੋਟਾਂ ਪਈਆਂ <br/>

Ad Position 21
No active advertisement
ਅਜੀਤ ਡੈਸਕ 27-05-2026
ਸ੍ਰੀ ਚਮਕੌਰ ਸਾਹਿਬ, 26 ਮਈ (ਜਗਮੋਹਣ ਸਿੰਘ ਨਾਰੰਗ)-ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ 13 ਵਾਰਡਾਂ 'ਚੋਂ 11 ਵਿਚ ਹੋਈ ਵੋਟਿੰਗ ਦੌਰਾਨ 76.38 ਫ਼ੀਸਦੀ ਹੋਈ ਵੋਟ ਪੋਲ ਦੇ ਨਾਲ 38 ਉਮੀਦਵਾਰਾਂ ਦੀ ਕਿਸਮਤ ਡੱਬਿਆਂ 'ਚ ਬੰਦ ਹੋ ਗਈ ਹੈ | ਸਹਾਇਕ ਰਿਟਰਨਿੰਗ ਅਫ਼ਸਰ ਦਲਵਿੰਦਰ ਸਿੰਘ ਨੇ ਦੱਸਿਆ ਕਿ 4 ਨੰਬਰ ਅਤੇ 12 ਨੰਬਰ ਵਾਰਡ ਵਿਚ ਨਿਰਵਿਰੋਧ ਉਮੀਦਵਾਰਾਂ ਦੀ ਚੋਣ ਤੋਂ ਬਾਅਦ 11 ਵਾਰਡਾਂ ਵਿਚ ਵੋਟਿੰਗ ਹੋਈ | ਉਨ੍ਹਾਂ ਦੱਸਿਆ ਕਿ 11 ਵਾਰਡਾਂ ਦੀ ਕੁੱਲ 9576 ਵੋਟਾਂ 'ਚੋਂ 7314 ਵੋਟਾਂ ਪੋਲ ਹੋਈਆਂ ਹਨ | ਅੱਜ ਹੋਈ ਪੋਲਿੰਗ ਵਿਚ ਕਾਂਗਰਸ ਪਾਰਟੀ ਦੇ 9, ਆਮ ਆਦਮੀ ਪਾਰਟੀ ਦੇ 9, ਭਾਰਤੀ ਜਨਤਾ ਪਾਰਟੀ ਦੇ 4, ਸ੍ਰੋਮਣੀ ਅਕਾਲੀ ਦਲ (ਬ) ਦੇ 3 ਤੇ 13 ਅਜਾਦ ਉਮੀਦਵਾਰ ਮੈਦਾਨ ਵਿਚ ਹਨ | ਇਸ ਚੋਣ ਨੂੰ ਲੜਨ ਵਾਲਿਆਂ ਵਿਚ ਪ੍ਰਮੁੱਖ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ, 3 ਵਾਰ ਲਗਾਤਾਰ ਕੌਂਸਲਰ ਰਹੇ ਕਿਰਪਾਲ ਸਿੰਘ ਗਿੱਲ, ਸਾਬਕਾ ਵਾਈਸ ਪ੍ਰਧਾਨ ਭੁਪਿੰਦਰ ਸਿੰਘ ਭੂਰਾ, ਸਾਬਕਾ ਕਾਰਜਕਾਰੀ ਪ੍ਰਧਾਨ ਰਹੇ ਸਰਬਜੀਤ ਸਿੰਘ ਕਾਲਾ, ਦੀ ਪਤਨੀ ਹਰਜਿੰਦਰ ਕੌਰ, ਸਾਬਕਾ ਮੀਤ ਪ੍ਰਧਾਨ ਪਰਮਜੀਤ ਕੌਰ, ਸਾਬਕਾ ਕੌਂਸਲਰ ਗੁਰਮੀਤ ਸਿੰਘ ਤੇ ਉਨ੍ਹਾਂ ਦੀ ਪਤਨੀ ਆਸ਼ਾ, ਸਾਬਕਾ ਕੌਂਸਲਰ ਸੁਖਵੀਰ ਸਿੰਘ ਖੀਰਾ, ਵਿਸ਼ਾਲ ਕਸੱਯਪ, ਸਾਬਕਾ ਕੌਂਸਲਰ ਇੰਦਰਪਾਲ ਸਿੰਘ ਲਾਲੀ, ਹਰਜੀਤ ਕੌਰ (ਵਾਰਡ ਨੰਬਰ 1), ਆਜਾਦ ਉਮੀਦਵਾਰ ਕਿਸਾਨ ਆਗੂ ਹਰਿਮਦਰ ਸਿੰਘ ਢਿੱਲੋਂ, ਭਾਜਪਾ ਆਗੂ ਰਾਕੇਸ਼ ਕੁਮਾਰ ਸਹਿਦੇਵ ਦੀ ਪਤਨੀ ਤੇ ਅਜਾਦ ਉਮੀਦਵਾਰ ਮੰਜੂ ਬਾਲਾ, 2 ਵਾਰ ਦੀ ਕੌਸ਼ਲਰ ਕਮਲੇਸ਼ ਵਰਮਾ ਆਦਿ ਸ਼ਾਮਲ ਹਨ | ਵੋਟ ਪ੍ਰਕਿ੍ਆ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਨ ਤੇ ਸਥਾਨਕ ਐਸ.ਡੀ.ਐਮ. ਪ੍ਰਦੀਪ ਸਿੰਘ ਬੈਂਸ, ਸਹਾਇਕ ਰਿਟਰਨਿੰਗ ਅਫ਼ਸਰ ਦਲਵਿੰਦਰ ਸਿੰਘ, ਡੀ.ਐਸ.ਪੀ. ਮਨਜੀਤ ਸਿੰਘ ਔਲਖ ਨੇ ਸ਼ਹਿਰ ਦੇ ਸਮੂਹ ਵੋਟਰਾਂ ਦਾ ਧੰਨਵਾਦ ਵੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਚੋਣਾਂ ਦੀ ਸ਼ਾਂਤੀਪੂਰਨ ਸੰਪੂਰਤੀ ਲਈ ਹਰਜੋਤ ਬੈਂਸ ਵਲੋਂ ਵੋਟਰਾਂ ਦਾ ਧੰਨਵਾਦ ਅਗਲੀ ਖ਼ਬਰ ਨਗਰ ਕੌਂਸਲ ਮੋਰਿੰਡਾ ਦੇ 15 ਵਾਰਡਾਂ ਲਈ ਵੋਟਾਂ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਨੇਪਰੇ ਚਾੜਿ੍ਹ ਆ <br/>
Ad Position 24